Punjab
Punjab News: ਅੰਤਿਮ ਅਰਦਾਸ ਮੌਕੇ ਮਾਤਾ ਪਾਰੀ ਦੇਵੀ ਨੂੰ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ
ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਪਰਮਾਤਮਾ ਦੇ ਚਰਨਾਂ ’ਚ ਜਾ ਬਿਰਾਜੇ ਸਵਰਗਵਾਸੀ ਮਾਤਾ ਪਾਰੀ ਦੇਵੀ ਨੂੰ ਅੱਜ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ
ਘੱਗਾ (ਮਨੋਜ ਗੋਇਲ)। ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਪਰਮਾਤਮਾ ਦੇ ਚਰਨਾਂ ’ਚ ਜਾ ਬਿਰਾਜੇ ਸਵਰਗਵਾਸੀ ਮਾਤਾ ਪਾਰੀ ਦੇਵੀ ਨੂੰ ਅੱਜ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਵਰਗਵਾਸੀ ਮਾਤਾ ਪਾਰੀ ਦੇਵੀ ਪਿੰਡ ਛਬੀਲਪੁਰ ਦੇ 4 ਪੁੱਤਰ ਮਾਨ ਸਿੰਘ ਸਾਬਕਾ ਸਰਪੰਚ, ਗਿਆਨ ਰਾਮ, ਦੇਵਰਾਜ ਤੇ ਬਸ਼ੀਰ ਰਾਮ ਹਨ। ਮਾਤਾ ਦੇ 2 ਪੋਤਰੇ ਭਗਵਾਨ ਦਾਸ ਵਿੱਕੀ ਜੋ ਕਿ ਛਬੀਲਪੁਰ ਦੇ ਮੌਜੂਦਾ ਸਰਪੰਚ ਵਜੋਂ ਆਪਣੇ ਸੇਵਾਵਾਂ ਨਿਭਾ ਰਹੇ ਹਨ। ਹਰਪਾਲ ਸਿੰਘ ਜੋ ਕਿ ਐਮਐਲਏ ਕੁਲਵੰਤ ਸਿੰਘ ਬਾਜੀਗਰ ਹਲਕਾ ਸ਼ੁਤਰਣਾ ਦੇ ਪੀਐਸਓ ਵਜੋਂ ਸੇਵਾ ਨਿਭਾ ਰਹੇ ਹਨ। ਮਾਤਾ ਜੀ ਤੋਂ ਮਿਲੇ ਚੰਗੇ ਸੰਸਕਾਰਾਂ ਦੀ ਜੀ ਬਦੌਲਤ ਅੱਜ ਪੂਰੇ ਇਲਾਕੇ ’ਚ ਪਰਿਵਾਰ ਦਾ ਨਾਂਅ ਹੈ।
ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਨਰਾਇਣ ਸਿੰਘ ਨਰਸੋਤ ਹਲਕਾ ਇੰਚਾਰਜ ਭਾਜਪਾ ਵੀ ਪਹੁੰਚੇ। ਇਨ੍ਹਾਂ ਨੇ ਵੀ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੁਝ ਪੁਰਾਣੀਆਂ ਯਾਦਾਂ ਪਹੁੰਚੇ ਲੋਕਾਂ ਨਾਲ ਸਾਂਝੀਆਂ ਕੀਤੀਆਂ, ਅੰਤਿਮ ਅਰਦਾਸ ’ਚ ਵੱਡੀ ਗਿਣਤੀ ’ਚ ਰਿਸ਼ਤੇਦਾਰ ਸਾਕ ਸਬੰਧੀ ਯਾਰ ਦੋਸਤ ਵੱਡੀ ਗਿਣਤੀ ’ਚ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ। ਇਸ ਮੌਕੇ ਕੁਲਦੀਪ ਸਿੰਘ ਸੋਸ਼ਲ ਮੀਡੀਆ ਹਲਕਾ ਇੰਚਾਰਜ, ਡਾਕਟਰ ਨਾਹਰ ਸਿੰਘ ਉਗੋਕੇ ਸਰਪੰਚ, ਟਰੱਕ ਯੂਨੀਅਨ ਪ੍ਰਧਾਨ ਰਣਜੀਤ ਸਿੰਘ ਵਿਰਕ, ਡਾ. ਸਤਪਾਲ ਸਮਰ ਮੈਡੀਕਲ ਹਾਲ, ਕਿਸਾਨ ਵਿੰਗ ਗੁਰਜੰਗ ਸਿੰਘ, ਕੇਪੀ ਸ਼ਰਮਾ ਤੇ ਨਿੱਕੂ ਰਾਮ ਗੋਇਲ ਤੋਂ ਇਲਾਵਾ ਹੋਰ ਪਤਵੰਤੇ ਮੌਜ਼ੂਦ ਸਨ।