Punjab
Chief Minister Teerth Yatra: ਮੁੱਖ ਮੰਤਰੀ ਤੀਰਥ ਯਾਤਰਾ ਬੱਸ ਡਕੋਦਾਂ ਤੇ ਸ਼ਾਹਪੁਰ ਤੋਂ ਰਵਾਨਾ
‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਰਾਹੀਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ
ਭਾਦਸੋਂ (ਸੁਸ਼ੀਲ ਕੁਮਾਰ)। ਨਾਭਾ ਹਲਕੇ ਦੇ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕੇ ਦੇ ਪਿੰਡ ਡਕੋਦਾ ਤੇ ਸ਼ਾਹਪੁਰ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਮਿਹਰ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਜ਼ੁਰਗ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਰਾਹੀਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਤਹਿਤ ਸ਼ਾਨਦਾਰ ਸਫ਼ਰ, ਰਹਿਣ-ਸਹਿਣ ਤੇ ਖਾਣ-ਪੀਣ ਦੀਆਂ ਸਹੂਲਤਾਂ ਨਾਲ ਸਾਡੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਆਈ ਰੌਣਕ ਹੀ ਸਰਕਾਰ ਦੀ ਅਸਲ ਕਮਾਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ, ਸਰਪੰਚ ਨਿਰਲੇਪ ਸਿੰਘ ਗੋਲਡੀ ਸ਼ਾਹਪੁਰ, ਸਾਬਕਾ ਸਰਪੰਚ ਐਡਵੋਕੇਟ ਕੁਲਦੀਪ ਸਿੰਘ ਸ਼ਾਹਪੁਰ, ਜਸਵੀਰ ਸਿੰਘ ਜੱਸੀ ਡਕੋਦਾ ਬਲਾਕ ਪ੍ਰਧਾਨ, ਦਵਿੰਦਰ ਸਿੰਘ ਨਰਮਾਣਾ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਬੁੱਧ ਸਿੰਘ ਸੰਧਨੋਲੀ, ਬੇਅੰਤ ਸਿੰਘ ਘੜੂੰਆਂ, ਜਸਕਰਨਵੀਰ ਸਿੰਘ ਤੇਜੇ ਆਦਿ ਵੀ ਮੌਜੂਦ ਸਨ।
Read Also : Free Medical Camp: ਕਿੱਕਰਖੇੜਾ ’ਚ 169ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 136 ਮਰੀਜਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ