ਜਲਘਰ ਦੀ ਡੱਗੀ ‘ਚ ਡੁੱਬਣ ਨਾਲ ਇੱਕ ਦੀ ਮੌਤ

Sach Kahoon Punjabi Desk Picture
Published On

ਜਲਘਰ ਦੀ ਡੱਗੀ ‘ਚ ਡੁੱਬਣ ਨਾਲ ਇੱਕ ਦੀ ਮੌਤ

ਰਾਮਾਂ ਮੰਡੀ, (ਸਤੀਸ਼ ਜੈਨ) ਬੀਤੀ ਦੇਰ ਰਾਤ ਸਥਾਨਕ ਜਲਘਰ ਦੀ ਡੱਗੀ ਵਿੱਚ ਡੁੱਬਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ ਇਸ ਘਟਨਾ ਦਾ ਪਤਾ ਚਲਦੇ ਹੀ ਹੈਲਪ ਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਆਪਣੇ ਵਲੰਟੀਅਰਾਂ ਵਿਕਾਸ ਜਿੰਦਲ, ਸਾਹਿਲ ਬਾਂਸਲ, ਜੋਨੀ ਲੈਹਰੀ, ਬੌਬੀ ਸਿੰਗਲਾ, ਵਿੱਕੀ ਪੁਰਬਾ, ਅਸ਼ੋਕ ਜੱਜਲ ਅਤੇ ਲੀਲਾ ਭਾਗੀਵਾਂਦਰ ਨਾਲ ਘਟਨਾ ਸਥਾਨ ‘ਤੇ ਐਂਬੂਲੈਂਸ ਲੈ ਕੇ ਪੁੱਜੇ ਜਿਥੇ ਡੱਗੀ ਵਿੱਚ ਲਾਸ਼ ਪਾਣੀ ਉੱਪਰ ਤੈਰ ਰਹੀ ਸੀ

ਸੰਸਥਾ ਮੈਂਬਰਾਂ ਨੇ ਪੁਲਿਸ ਦੀ ਹਾਜਰੀ ਵਿੱਚ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਹਸਪਤਾਲ ਪਹੁੰਚਾਇਆ ਮ੍ਰਿਤਕ ਵਿਅਕਤੀ ਦੀ ਪਹਿਚਾਣ ਉਸਦੇ ਕੱਪੜਿਆਂ ਵਿੱਚੋਂ ਮਿਲੇ ਅਧਾਰ ਕਾਰਡ ਅਨੁਸਾਰ ਜਸਵਿੰਦਰ ਸਿੰਘ ਬਰਾੜ (42) ਪੁੱਤਰ ਸ਼ਿਵਰਾਜ ਸਿੰਘ ਵਾਸੀ ਪਿੰਡ ਕਮਾਲੂ ਵਜੋਂ ਹੋਈ ਹੈ  ਮ੍ਰਿਤਕ ਵਿਅਕਤੀ ਦੀ ਪਤਨੀ ਪਰਮਜੀਤ ਕੌਰ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਜਿਆਦਾ ਸ਼ਰਾਬ ਦੇ ਨਸ਼ੇ ‘ਚ ਹੀ ਉਹ ਜਲਘਰ ਵਿਖੇ ਡੱਗੀ ਨੇੜੇ ਪਹੁੰਚ ਗਿਆ ਅਤੇ ਪੈਰ ਫਿਸਲਣ ਨਾਲ ਡੱਗੀ ‘ਚ ਜਾ ਡਿੱਗਿਆ  ਪੁਲਿਸ ਨੇ ਪਰਮਜੀਤ ਕੌਰ ਦੇ ਬਿਆਨ ‘ਤੇ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਪੋਸਟ ਮਾਰਟਮ ਕਰਵਾ ਕੇ ਅੰਤਿਮ ਸਸਕਾਰ ਲਈ ਵਾਰਸਾਂ ਹਵਾਲੇ ਕਰ ਦਿੱਤੀ ਹੈ ਮਾਮਲੇ ਦੀ ਜਾਂਚ ਏਐਸਆਈ ਮੰਦਰ ਸਿੰਘ ਕਰ ਰਹੇ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts