Sunam News: ਕਿਸਾਨਾਂ ਦਾ ਮੋਰਚਾ ਜਾਰੀ, ਮੰਤਰੀ ਦੀ ਕੋਠੀ ਨਜ਼ਦੀਕ ਪਹੁੰਚੇ ਕਿਸਾਨ

ਕੱਲ੍ਹ ਸ਼ਹਿਰ ਦੇ ਬਾਜ਼ਾਰਾਂ ’ਚ ਕਰਨਗੇ ਪੈਦਲ ਮਾਰਚ

Khushdeep Singh Picture
Published On

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ’ਚ ਪੰਜਾਬ ’ਚ 9 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ 5 ਦਿਨਾਂ ਲਈ ਪੱਕੇ ਮੋਰਚੇ ਲਾਏ ਗਏ ਹਨ। ਇਸੇ ਤਹਿਤ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਹੀ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਕੱਲ੍ਹ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਕੋਲ ਪੰਜ ਦਿਨਾਂ ਲਈ ਪੱਕਾ ਮੋਰਚਾ ਲਾਇਆ ਗਿਆ ਹੈ। ਬੀਕੇਯੂ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਹੀ ’ਚ ਬੀਤੇ ਕੱਲ 14 ਸਤੰਬਰ ਤੋਂ 18 ਸਤੰਬਰ ਤੱਕ ਪੰਜਾਬ ’ਚ 9 ਥਾਵਾਂ ਤੇ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਪੱਕੇ ਮੋਰਚੇ ਲਾਏ ਗਏ ਹਨ। Sunam News

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਕੁੱਲ 23 ਮੰਗਾਂ ਜੋ ਬਿਲਕੁਲ ਜਾਇਜ ਹਨ, ਜਿਨਾਂ ਦੇ ਸਬੰਧ ’ਚ ਇਹ ਮੋਰਚੇ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਜਿੰਨਾ ਵੀ ਸੰਘਰਸ਼ ਕਰਨਾ ਪਿਆ ਉਹ ਪਿੱਛੇ ਨਹੀਂ ਹਟਣਗੇ। ਜ਼ਿਕਾਰਯੋਗ ਹੈ ਕਿ ਬੀਕੇਯੂ ਏਕਤਾ ਆਜ਼ਾਦ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੱਕਾ ਮੋਰਚਾ ਲਾਉਣਾ ਮਿਥਿਆ ਗਿਆ ਸੀ ਪਰ ਕੱਲ੍ਹ ਪੁਲਿਸ ਨੇ ਉਨ੍ਹਾਂ ਨੂੰ ਇੱਕ ਬਾਰ ਤਾਂ ਨਗਰ ਕੌਂਸਲ ਦਫਤਰ ਦੇ ਕੋਲ ਬੈਰੀਕੇਡ ਲਾ ਕੇ ਅੱਗੇ ਜਾਣ ਤੋਂ ਰੋਕ ਲਿਆ ਸੀ। ਪਰ ਜਦੋਂ ਕੱਲ੍ਹ ਦੁਪਹਿਰ ਬਾਅਦ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਕਿ ਉਹ ਅਮਨ ਅਰੋੜਾ ਦੀ ਕੋਠੀ ਨਜਦੀਕ ਧਰਨਾ ਦੇਣਾ ਚਾਹੁੰਦੇ ਹਨ। Sunam News

ਇਹ ਵੀ ਪੜ੍ਹੋ : Bihar Floods 2026: ਬਿਹਾਰ ’ਚ ਹੜ੍ਹ ਕਾਰਨ ਤਬਾਹੀ ’ਤੇ ਰਾਹੁਲ ਗਾਂਧੀ, ਖੜਗੇ ਤੇ ਪ੍ਰਿਅੰਕਾ ਗਾਂਧੀ ਨੇ ਪ੍ਰਗਟ ਕੀਤਾ ਦੁੱਖ

ਇਸ ਗੱਲ ਤੇ ਪੁਲਿਸ ਪ੍ਰਸ਼ਾਸਨ ਤੇ ਕਿਸਾਨਾਂ ਵਿਚਕਾਰ ਸਹਿਮਤੀ ਬਣੀ ਤਾਂ ਕਿਸਾਨਾਂ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਸੜਕ ਦੇ ਉੱਪਰ ਟੈਂਟ ਸਟੇਜ ਲਾ ਕੇ ਆਪਣਾ ਮੋਰਚਾ ਸ਼ੁਰੂ ਕਰ ਦਿੱਤਾ ਹੈ, ਹੁਣ ਕਿਸਾਨਾਂ ਵੱਲੋਂ ਇਹ ਮੋਰਚਾ 18 ਸਤੰਬਰ ਤੱਕ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਗਿਆ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕੱਲ 16 ਸਤੰਬਰ ਨੂੰ ਉਹ ਸ਼ਹਿਰ ਦੇ ਬਜ਼ਾਰ ਅੰਦਰ ਪੈਦਲ ਮਾਰਚ ਕਰਨਗੇ, ਕਿਉਂਕਿ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸਰਕਾਰਾਂ ਉਨ੍ਹਾਂ ਦੀਆ ਮੰਗਾਂ ਨੂੰ ਅਣਗੋਲਿਆਂ ਕਰ ਰਹੀ ਹੈ। ਇਸ ਮੌਕੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੋਮਾ, ਕੁਲਵਿੰਦਰ ਸਿੰਘ ਸੋਨੀ, ਜਸਵੀਰ ਸਿੰਘ ਮੈਦੇਵਾਸ, ਕੁਲਵਿੰਦਰ ਸਿੰਘ ਸੋਨੀ, ਦਿਲਬਾਗ ਸਿੰਘ ਹਰੀਗੜ੍ਹ, ਸੰਤ ਰਾਮ ਛਜਲੀ ਤੇ ਹੋਰ ਆਗੂਆਂ ਸਮੇਤ ਕਿਸਾਨ ਹਾਜਰ ਸਨ।

About The Author

Related Posts