Punjab
Sakki Nallah: ਸਰਹੱਦੀ ਜ਼ਿਲਆਂ ਨੂੰ ਹੜਾਂ ’ਚ ਪ੍ਰਭਾਵਿਤ ਕਰਦੇ ਸੱਕੀ ਨਾਲੇ ਦੇ ਅੰਤਲੇ ਹਿੱਸੇ ਦੀ ਡੀਸਿਲਟਿੰਗ ਲਈ ਫੌਜ਼ ਕੋਲੋਂ ਮਿਲੀ ਪ੍ਰਵਾਨਗੀ : ਧਾਲੀਵਾਲ
ਫੌਜ ਕੋਲੋਂ ਡੀਸਿਲਟਿੰਗ ਦੀ ਪ੍ਰਵਾਨਗੀ ਨਾਲ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਹੜਾਂ ਤੋਂ ਮਿਲੇਗੀ ਕਾਫੀ ਰਾਹਤ : ਧਾਲੀਵਾਲ
Sakki Nallah: ਅੰਮ੍ਰਿਤਸਰ (ਰਾਜਨ ਮਾਨ)। ਅੱਜ ਭਾਰਤੀ ਫੌਜ ਦੇ ਉੱਚ ਤਾਕਤੀ ਅਧਿਕਾਰੀਆਂ ਨਾਲ ਹੋਈ ਸਦਭਾਵੀ ਮੀਟਿੰਗ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਬਹਿਰਾਮ ਖੇਤਰ ’ਚੋਂ ਨਿਕਲਦੇ ਤੇ ਹਲਕਾ ਅਜਨਾਲਾ ’ਚੋਂ ਲੰਘ ਕੇ ਹਲਕਾ ਰਾਜਾਸਾਂਸੀ ਦੇ ਪਿੰਡ ਲੋਧੀਗੁੱਜਰ ਤੋਂ ਅੱਗੇ ਰਾਵੀ ਦਰਿਆ ’ਚ ਡਿੱਗਦੇ ਸੱਕੀ ਨਾਲੇ ਦੇ ਅੰਤਲੇ ਹਿੱਸੇ ਦੀ ਆਪਣੇ ਅਧਿਕਾਰ ਹੇਠਲੇ ਖੇਤਰ ’ਚੋਂ ਵਹਿੰਦੇ ਸ਼ੱਕੀ ਨਾਲੇ ਦੀ ਸਾਫ ਸਫਾਈ ਲਈ ਭਾਰਤੀ ਫੌਜ ਵੱਲੋਂ ਪ੍ਰਵਾਨਗੀ ਦਿੱਤੀ ਗਈ, ਜਿਸਦੇ ਮੱਦੇਨਜ਼ਰ ਪੂਰੀ ਤਰਾਂ ਬਾਗੋ ਬਾਗ ਨਜ਼ਰ ਆਏ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਤੋਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀ ਫੌਜ ਦੀ ਇਸ ਨਾਗਰਿਕ ਸੁਰੱਖਿਆ ਸੇਵਾ ਲਈ ਉਚੇਚਾ ਧੰਨਵਾਦ ਕੀਤਾ।
ਗੱਲਬਾਤ ਦੌਰਾਨ ਧਾਲੀਵਾਲ ਨੇ ਅੱਜ ਇਥੇ ਜਾਣਕਾਰੀ ਦਿੱਤੀ ਕਿ ਕਾਂਵਾਂ ਰੌਲੀ ਪਾ ਰਹੇ ਸਾਬਕਾ ਸਰਕਾਰਾਂ ਦੇ ਚੁਣੇ ਹੋਏ ਤੇ ਸਾਬਕਾ ਪ੍ਰਤੀਨਿੱਧਾਂ ਵੱਲੋਂ ਆਪਣੇ ਹੱਥਠੋਕੇ ਆਗੂਆਂ ਦੀ ਸ਼ਮੂਲੀਅਤ ਨਾਲ ਹਲਕਾ ਅਜਨਾਲਾ ’ਚ ਰਾਵੀ ਦਰਿਆ ਤੇ ਸੱਕੀ ਨਾਲੇ ’ਚ ਆਉਂਦੇ ਹੜਾਂ ਦੀ ਬਰਬਾਦ ਹੁੰਦੇ ਲੋਕਾਂ ਦੇ ਜਨ ਜੀਵਨ, ਫਸਲਾਂ ਤੇ ਰੋਜੀ-ਰੋਟੀ ਨੂੰ ਸੁਰੱਖਿਅਤ ਰੱਖਣ ਲਈ ਸਰਕਾਰੀ ਤੇ ਗੈਰ ਸਰਕਾਰੀ ਤੌਰ ’ਤੇ ਉਚੇਚਾ ਹੰਭਲਾ ਮਾਰਣ ’ਚ ਕੋਈ ਦਿਲਚਸਪੀ ਹੀ ਨਹੀਂ ਵਿਖਾਈ ਜਾਂਦੀ ਰਹੀ। ਜਦਕਿ ਇਸਦੇ ਉਲਟ ਉਨ੍ਹਾਂ (ਧਾਲੀਵਾਲ) ਵੱਲੋਂ ਆਪਣੇ ਹਲਕੇ ਅਜਨਾਲਾ ਦੇ ਖੇਤਰ ’ਚ ਪੈਂਦੇ ਰਾਵੀ ਦਰਿਆ ਤੇ ਸ਼ੱਕੀ ਨਾਲੇ ’ਚ ਆਉਂਦੇ ਹੜਾਂ ਕਾਰਣ ਲੋਕਾਂ ਦੀਆਂ ਜਾਨਾਂ, ਫਸਲਾਂ, ਤੇ ਰੋਜੀ ਰੋਟੀ ਨੂੰ ਸੁਰੱਖਿਅਤ ਰੱਖਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਨਿਰੰਤਰ ਨਿਗਰਾਨੀ ਰੱਖ ਕੇ ਹੜਾਂ ਤੋਂ ਬਚਾਓ ਕਾਰਜਾਂ ਲਈ ਸਰਕਾਰੀ, ਸਮਾਜ ਸੇਵੀ ਸੰਸਥਾਵਾਂ ਤੇ ਕਾਰਸੇਵਾ ਵਾਲੇ ਬਾਬਿਆਂ ਦੇ ਸਾਂਝੇ ਸੁਮੇਲ ਨਾਲ ਹੰਭਲਾ ਮਾਰਿਆ ਜਾਂਦਾ ਆ ਰਿਹਾ ਹੈ। Kuldeep Singh Dhaliwal
Read Also : Punjab News: ਪੰਜਾਬ ਸਰਕਾਰ ਕਰ ਰਹੀ ਹੈ ਗੁੰਮਰਾਹਕੁੰਨ ਪੰਚਾਰ : ਸੱਚਰ
ਉਨ੍ਹਾਂ ਦੱਸਿਆ ਕਿ ਹਲਕਾ ਅਜਨਾਲਾ ਦੇ ਲੋਕਾਂ ਦੀ ਹੜਾਂ ਤੋਂ ਹੁੰਦੀ ਤਬਾਹੀ ਤੋਂ ਬਚਾਓ ਲਈ ਆਪਣੇ ਵਿਧਾਨਕ ਅਧਿਕਾਰ ਖੇਤਰ ਅਜਨਾਲਾ ਤੋਂ ਇਲਾਵਾ ਗੁਆਂਢੀ ਸੂਬੇ ਜੰਮੂ ਕਸ਼ਮੀਰ, ਹਿਮਾਂਚਲ ਪ੍ਰਦੇਸ਼ ਤੇ ਪੰਜਾਬ ਦੇ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਤੋਂ ਰਾਵੀ ਦਰਿਆ ਤੇ ਸ਼ੱਕੀ ਨਾਲੇ ’ਚ ਆਉਂਦੇ ਹੜਾਂ ਦੇ ਕਾਰਣਾ ਦਾ ਵਿਗਿਆਨਕ ਤੌਰ ’ਤੇ ਸਰਵੇਖਣ ਕਰਵਾ ਕੇ ਵੱਖ-ਵੱਖ ਵਿਭਾਗਾਂ ਕੋਲੋਂ ਤਕਨੀਕੀ ਮੰਜੂਰੀਆਂ ਲੈਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ। ਜਦੋਂਕਿ ਅੱਜ ਵੀ ਆਪਣੇ ਹਲਕੇ ਤੋਂ ਬਾਹਰਲੇ ਖੇਤਰ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਲੋਧੀਗੁੱਜਰ ਤੋਂ ਅੱਗੇ 5 ਕਿਲੋਮੀਟਰ ਤੱਕ ਸੱਕੀ ਨਾਲੇ ’ਚੋਂ ਪਿਛਲੇ ਲੰਮੇ ਸਮਿਆਂ ਤੋਂ ਫਸੀ ਪਈ ਗਾਰ ਤੇ ਹੋਰ ਸਮੱਗਰੀ ਡੀਸਿਲਟਿੰਗ ਨਾਲ ਕੱਢਣ ਵਾਸਤੇ ਫੌਜ਼ ਕੋਲੋਂ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਹੈ।
ਮੌਕੇ ’ਤੇ ਮੌਜ਼ੂਦ ਡਰੇਨਜ਼ ਵਿਭਾਗ ਦੇ ਆਲਾ ਅਧਿਕਾਰੀਆਂ ਨਿਗਰਾਨ ਇੰਜੀਨੀਅਰ ਮਹੇਸ਼ ਸਿੰਘ ਤੇ ਕਾਰਜਕਾਰੀ ਇੰਜੀਨੀਅਰ ਅਕੁੰਸ਼ ਚੌਧਰੀ ਸਮੇਤ ਹੋਰਾਂ ਅਧਿਕਾਰੀਆਂ ਨੂੰ ਪ੍ਰਵਾਣਗੀ ਪ੍ਰਾਪਤ ਸ਼ੱਕੀ ਨਾਲੇ ਦੇ ਖੇਤਰ ’ਚ ਡੀ ਸਿਲਟਿੰਗ ਕਰਨ ਲਈ ਫੌਰੀ ਤੌਰ ’ਤੇ ਉਨ੍ਹਾਂ ਵੱਲੋਂ (ਧਾਲੀਵਾਲ) ਅਗਲੇ ਕਦਮ ਚੁੱਕਣ ਹਿੱਤ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਫੌਜ ਦੇ ਉੱਚ ਤਾਕਤੀ ਅਫਸਰਾਂ ਨਾਲ ਅੱਜ ਅੰਮ੍ਰਿਤਸਰ ਵਿਖੇ ਉਨ੍ਹਾਂ ਨਾਲ ਹੋਈ ਸਦਭਾਵੀ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਬ੍ਰਿਗੇਡੀਅਰ ਐਸ ਐਸ ਛਿਲਰ (ਐਸਐਮ), ਬ੍ਰਿਗੇਡੀਅਰ ਸੁਖਬੀਰ ਸਿੰਘ (ਐਸਐਮ), ਕਰਨਲ ਅਨਟੋਨੀ ਰੋਬਿਨਜ਼ ਡੀ ਆਲਾ ਫੌਜੀ ਅਫਸਰ ਮੌਜੂਦ ਸਨ।