Punjab
Sunam News: ਪੰਜਾਬ ਬੰਦ ਦੇ ਸੱਦੇ ਦਾ ਅਸਰ ਸੁਨਾਮ ’ਚ ਆਇਆ ਨਜ਼ਰ, ਬਾਜ਼ਾਰ ਰਹੇ ਮੁਕੰਮਲ ਬੰਦ
ਸਫਾਈ ਸੇਵਕਾਂ ਨੇ ਕੀਤਾ ਸ਼ਹਿਰ ’ਚ ਰੋਸ ਮਾਰਚ, ਸਰਕਾਰ ਦੇ ਪੁਤਲੇ ਸਾੜੇ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਵਾਲਮੀਕੀ ਭਾਈਚਾਰੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਜ ਸੁਨਾਮ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਸੁਨਾਮ ਦੇ ਸਹਿਰ ਦੇ ਸਾਰੇ ਬਾਜ਼ਾਰਾਂ ਦੇ ’ਚ ਦੁਕਾਨਦਾਰਾਂ ਵੱਲੋਂ ਵਾਲਮੀਕੀ ਭਾਈਚਾਰੇ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਦੇ ਨਾਲ ਹੀ ਸਫਾਈ ਸੇਵਕਾਂ ਵੱਲੋਂ ਨਗਰ ਕੌਂਸਲ ਦਫਤਰ ਵਿਖੇ ਇਕੱਤਰ ਹੋ ਕੇ ਪਹਿਲਾਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਸ ਉਪਰੰਤ ਸ਼ਹਿਰ ਦੇ ਬਜ਼ਾਰਾ ’ਚ ਰੋਸ ਮਾਰਚ ਕੀਤਾ, ਇਸ ਦੇ ਨਾਲ ਉਨ੍ਹਾਂ ਪੰਜਾਬ ਸਰਕਾਰ ਦੇ ਪੁਤਲੇ ਵੀ ਸਾੜੇ। ਉਨ੍ਹਾਂ ਦੇ ਇਸ ਰੋਸ ਮਾਰਚ ਦੇ ’ਚ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਤੇ ਸ਼੍ਰੋਮਣੀ ਅਕਾਲੀ ਦਲ ਸੁਨਾਮ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵੀ ਸ਼ਾਮਲ ਹੋਏ। Sunam News
ਇਸ ਮੌਕੇ ਰਾਜਿੰਦਰ ਦੀਪਾ ਅਤੇ ਵਿਨਰਜੀਤ ਗੋਲਡੀ ਨੇ ਆਪਣੇ ਸੰਬੋਧਨ ਦੇ ’ਚ ਕਿਹਾ ਕਿ ਬਰਨਾਲਾ ’ਚ ਜੋ ਸਫਾਈ ਸੇਵਕਾਂ ਤੇ ਤਸੱਦਦ ਕੀਤਾ ਗਿਆ ਹੈ ਉਹ ਨਿੰਦਣਯੋਗ ਹੈ, ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਪਰ ਇਹ ਘਟਨਾ ਬਹੁਤ ਮੰਦਭਾਗੀ ਹੈ, ਜਿੱਥੇ ਸਫਾਈ ਸੇਵਕਾਂ ਤੇ ਸਰੇਆਮ ਡਾਂਗਾਂ ਵਰਾਈਆਂ ਗਈਆਂ ਤੇ ਉਹਨਾਂ ਨੂੰ ਜਖਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਵਾਲਮੀਕੀ ਭਾਈਚਾਰੇ ਦੇ ਨਾਲ ਡਟ ਕੇ ਖੜੇ ਹਨ। ਇਸ ਰੋਸ ਮਾਰਚ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਆਗੂਆਂ ਨੇ ਵੀ ਸੰਬੋਧਨ ’ਚ ਕਿਹਾ ਕਿ ਜਦੋਂ ਤੱਕ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਸ ਲਈ ਜਦੋਂ ਵੀ ਜਿੱਥੇ ਵੀ ਸੰਘਰਸ਼ ਕਰਨਾ ਪਿਆ ਉਹ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਨ। Sunam News
Read Also : Punjab Job Alert: ਪੰਜਾਬ 'ਚ ਨਿੱਕਲੀ ਬੰਪਰ ਭਰਤੀ, ਇਹ ਕਰ ਸਕਦੇ ਨੇ ਅਪਲਾਈ, 31 ਜੁਲਾਈ ਤੋਂ ਅਰਜ਼ੀਆਂ ਸ਼ੁਰੂ