Haryana News: ਤਿੰਨ ਮਹੀਨਿਆਂ ਦੀ ਉਡੀਕ ਹੋਵੇਗੀ ਖਤਮ ਪਰ ਲੱਗਿਆ ਝਟਕਾ, ਅੱਧਾ ਲੀਟਰ ਸਰ੍ਹੋਂ ਦੇ ਤੇਲ ਦੀ ਕਟੌਤੀ

ਸਰਸਾ ਦੇ 2.22 ਲੱਖ ਬੀਪੀਐੱਲ-ਏਏਵਾਈ ਪਰਿਵਾਰਾਂ ਨੂੰ ਅਗਸਤ ਤੋਂ ਅਕਤੂਬਰ ਦੀ ਸਪਲਾਈ ਦਾ ਇੰਤਜਾਰ

Ravinder Sharma Picture
Published On

ਸਰਸਾ (ਸੱਚ ਕਹੂੰ ਨਿਊਜ਼)। ਜਨਤਕ ਵੰਡ ਪ੍ਰਣਾਲੀ ਤਹਿਤ ਸਰ੍ਹੋਂ ਦਾ ਤੇਲ ਮਿਲਣ ਦੀ ਉਡੀਕ ਕਰ ਰਹੇ ਸਰਸਾ ਜ਼ਿਲ੍ਹੇ ਦੇ ਕਰੀਬ 2.22 ਲੱਖ ਬੀਪੀਐੱਲ ਤੇ ਏਏਵਾਈ ਪਰਿਵਾਰਾਂ ਲਈ ਨਵੀਂ ਵਿਵਸਥਾ ਤੈਅ ਕੀਤੀ ਗਈ ਹੈ। ਸਰਕਾਰ ਹੁਣ ਇਨ੍ਹਾਂ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 1.5 ਲੀਟਰ ਸਰ੍ਹੋਂ ਦਾ ਤੇਲ ਦੇਵੇਗੀ ਪਹਿਲਾਂ ਦੋ ਲੀਟਰ ਤੇਲ ਮਿਲਦਾ ਸੀ ਭਾਵ ਪ੍ਰਤੀ ਪਰਿਵਾਰ ਅੱਧਾ ਲੀਟਰ ਤੇਲ ਦੀ ਕਟੌਤੀ ਕੀਤੀ ਗਈ ਹੈ।

ਜ਼ਿਲ੍ਹੇ ’ਚ ਪਿਛਲੇ ਤਿੰਨ ਮਹੀਨਿਆਂ ਤੋਂ ਤੇਲ ਦੀ ਵੰਡ ਨਾ ਹੋਣ ਕਾਰਨ ਲਾਭਪਾਤਰੀ ਨਵੀਂ ਸਪਲਾਈ ਦੀ ਉਡੀਕ ਕਰ ਰਹੇ ਸਨ। ਹਰਿਆਣਾ ਸਰਕਾਰ ਨੇ ਸੂਬੇ ਦੇ ਕਰੀਬ 39.89 ਲੱਖ ਬੀਪੀਐੱਲ ਤੇ ਏਏਵਾਈ ਪਰਿਵਾਰਾਂ ਲਈ ਅਗਸਤ ਸਤੰਬਰ ਤੇ ਅਕਤੂਬਰ 2026 ਦਾ ਸਰ੍ਹੋਂ ਦਾ ਤੇਲ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਸਰਕਾਰ ਵੱਲੋਂ 22 ਸਤੰਬਰ ਨੂੰ ਜਾਰੀ ਪੱਤਰ ਅਨੁਸਾਰ ਤੇਲ ਦੀ ਸਪਲਾਈ ਹਰਿਆਣਾ ਐਗਰੋ ਇੰਡੀਸਟ੍ਰੀਜ਼ ਕਾਰਪੋਰੇਸ਼ਨ ਲਿਮਿ. ਤੋਂ ਲਈ ਜਾਵੇਗੀ ਤੇਲ ਦੀ ਪੈਕਿੰਗ 500 ਐੱਮਐੱਲ ਅਤੇ ਇੱਕ ਲੀਟਰ ’ਚ ਮੁਹੱਈਆ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।

Read Also : ਲੁਧਿਆਣਾ ’ਚ ਹਥਿਆਰਬੰਦ ਨੌਜਵਾਨਾਂ ਵੱਲੋਂ ਘਰ ’ਤੇ ਹਮਲਾ, 2 ਭਰਾ ਗੰਭੀਰ ਜ਼ਖ਼ਮੀ

About The Author

Related Posts