Haryana News: ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ
ਸੀਐੱਮ ਬੋਲੇ-ਸਫਾਈ ਕਰਮਚਾਰੀਆਂ ਦੀਆਂ 12 ਮੰਗਾਂ ਮੰਨੀਆਂ ਗਈਆਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਤੀਜੇ ਦਿਨ ਸੂਬੇ ’ਚ ਸਫਾਈ ਕਰਮਚਾਰੀਆਂ ਦੀ ਹੜਤਾਲ ’ਤੇ ਖੂਬ ਹੰਗਾਮਾ ਹੋਇਆ ਇਸ ਦੌਰਾਨ ਕੈਬਿਨੇਟ ਮੰਤਰੀ ਕ੍ਰਿਸ਼ਨ ਬੇਦੀ ਨੇ ਸਰਕਾਰ ਵੱਲੋਂ ਪੱਖ ਰੱਖਿਆ ਅਤੇ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਹ ਮੇਰੇ ਸਮਾਜ ਨੂੰ ਸੜਕਾਂ ’ਤੇ ਅਤੇ ਕੋਰਟ ’ਚ ਲੈ ਜਾਣਾ ਚਾਹੁੰਦੇ ਹਨ।
ਇਸ ’ਚ ਵਿਧਾਇਕ ਅਸ਼ੋਕ ਅਰੋੜਾ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਪੱਕਾ ਕਰ ਦਿਓ ਵਿਰੋਧੀ ਧਿਰ ਤੁਹਾਡੇ ਨਾਲ ਹੈ ਇਸ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸਫਾਈ ਕਰਮਚਾਰੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀ ਹੈ ਕਰਮਚਾਰੀਆਂ ਦੀਆਂ 12 ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਜੋ ਮਾਮਲੇ ਅਦਾਲਤ ’ਚ ਵਿਚਾਰ ਅਧੀਨ ਹੈ, ਉਨ੍ਹਾਂ ਦਾ ਜਲਦ ਹੱਲ ਸਰਕਾਰ ਦੇ ਪੱਧਰ ’ਤੇ ਸੰਭਵ ਨਹੀਂ ਹੈ ਅਦਾਲਤ ਵੱਲੋਂ ਜੋ ਵੀ ਨਿਰਦੇਸ਼ ਆਉਣਗੇ, ਸਰਕਾਰ ਉਨ੍ਹਾਂ ਦੇ ਅਨੁਸਾਰ ਕਾਰਵਾਈ ਕਰੇਗੀ ਮੁੱਖ ਮੰਤਰੀ ਸੈਣੀ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ’ਚ ਵਿਧਾਇਕ ਵਿਕਾਸ ਸਹਾਰਨ ਵੱਲੋਂ ਸਫਾਈ ਕਰਮਚਾਰੀਆਂ ਨਾਲ ਸਬੰਧਿਤ ਪੁੱਛੇ ਗਏ ਇੱਕ ਸਵਾਲ ਦੇ ਸਬੰਧੀ ਸਦਨ ’ਚ ਜਵਾਬ ਦੇ ਰਹੇ ਸਨ।
Read Also : ਇਰਾਨ ’ਤੇ ਅਮਰੀਕੀ ਪਾਬੰਦੀਆਂ ਵਿਚਕਾਰ ਭਾਰਤ ਦੀ ਨਵੀਂ ਰਣਨੀਤੀ
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਮਾਲੀਆ ਅਤੇ ਆਫਤ ਪ੍ਰਬੰਧਨ ਮੰਤਰੀ ਵਿਪੁਲ ਗੋਇਲ ਨੇ ਇਸ ਵਿਸ਼ੇ ’ਤੇ ਸਦਨ ’ਚ ਵਿਸਥਾਰ ਪੂਰਵਕ ਬਿਆਨ ਦੇ ਕੇ ਵਿਰੋਧੀ ਧਿਰ ਅਤੇ ਸੂਬੇ ਦੀ ਜਨਤਾ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕਿਸੇ ਵੀ ਵਿਸ਼ੇ ਨੂੰ ਸਦਨ ’ਚ ਚੁੱਕਣ ਦਾ ਪੂਰਾ ਅਧਿਕਾਰ ਹੈ ਅਤੇ ਉਹ ਆਪਣੀ ਗੱਲ ਸਦਨ ਦੇ ਸਾਹਮਣੇ ਰੱਖ ਸਕਦਾ ਹੈ ਸਰਕਾਰ ਹਰ ਸਹੀ ਵਿਸ਼ੇ ਦਾ ਜਵਾਬ ਦੇਣ ਅਤੇ ਉਸ ਦਾ ਹੱਲ ਕੱਢਣ ਲਈ ਤਿਆਰ ਹੈ।
ਸਦਨ ’ਚ ਕਾਂਗਰਸ ਦੇ ਇੱਕ ਵਿਧਾਇਕ ਵੱਲੋਂ ਮੋਬਾਇਲ ਫੋਨ ’ਤੇ ਸਫਾਈ ਕਰਮਚਾਰੀ ਨਾਲ ਗੱਲਬਾਤ ਕਰਨ ਦੇ ਵਿਸ਼ੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਅੰਦਰ ਫੋਨ ’ਤੇ ਗੱਲ ਕਰਨਾ ਨਿਯਮਾਂ ਦੇ ਅਨੁਸਾਰ ਨਹੀਂ ਹੈ ਜੇਕਰ ਕਿਸੇ ਮੈਂਬਰ ਨੂੰ ਫੋਨ ’ਤੇ ਗੱਲ ਕਰਨੀ ਹੈ ਤਾਂ ਉਹ ਸਦਨ ਤੋਂ ਬਾਹਰ ਜਾ ਕੇ ਕਰ ਸਕਦਾ ਹੈ ਸਦਨ ਦੀ ਕਾਰਵਾਈ ਅਤੇ ਮਰਿਆਦਾ ਦੀ ਪਾਲਣਾ ਸਾਰੇ ਮੈਂਬਰਾਂ ਨੂੰ ਕਰਨੀ ਚਾਹੀਦੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਹਰ ਸਮੱਸਿਆ ’ਤੇ ਤੀਬਰਤਾ ਨਾਲ ਕੰਮ ਕਰ ਰਹੀ ਹੈ ਕਾਂਗਰਸ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਰਕਾਰ ਸਫਾਈ ਕਰਮਚਾਰੀਆਂ ਦੀ ਹਰ ਸਮੱਸਿਆ ’ਤੇ ਤੀਬਰਤਾ ਨਾਲ ਕੰਮ ਕਰ ਰਹੀ ਹੈ ਕਾਂਗਰਸ ਨੂੰ ਇਸ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।