Jaipur Fire News: ਜੈਪੁਰ ’ਚ ਤਿੰਨ ਮੰਜ਼ਿਲਾ ਇਮਾਰਤ ’ਚ ਲੱਗੀ ਅੱਗ, 25 ਦੁਕਾਨਾਂ ਸੜੀਆਂ

 ਸਾਢੇ ਸੱਤ ਘੰਟਿਆਂ ’ਚ ਪਾਇਆ ਅੱਗੇ ’ਤੇ ਕਾਬੂ

Khushdeep Singh Picture
Published On

ਜੈਪੁਰ (ਸੱਚ ਕਹੂੰ ਨਿਊਜ਼)। Jaipur Fire News: ਜੈਪੁਰ ਦੇ ਤ੍ਰਿਪੋਲੀਆ ਬਾਜ਼ਾਰ ਦੇ ਮਨੀਹਾਰੋਂ ਕਾ ਕਟਲਾ ’ਚ ਸਥਿਤ ਤਿੰਨ ਮੰਜ਼ਿਲਾ ਸੇਠੀ ਕੰਪਲੈਕਸ ’ਚ ਵੀਰਵਾਰ ਸਵੇਰੇ 7 ਵਜੇ ਭਿਆਨਕ ਅੱਗ ਲੱਗ ਗਈ। ਦੂਜੀ ਮੰਜ਼ਿਲ ’ਤੇ ਬਣੇ ਚੂੜੀਆਂ ਦੇ ਗੋਦਾਮ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਹੌਲੀ-ਹੌਲੀ 25 ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਗਈ, ਜਿਨ੍ਹਾਂ ’ਚ ਕੱਪੜੇ ਦੇ ਗੋਦਾਮ, ਪਲਾਸਟਿਕ ਦਾ ਸਾਮਾਨ, ਸ਼ਿੰਗਾਰ ਸਮੱਗਰੀ ਤੇ ਚੂੜੀਆਂ ਦੀਆਂ ਦੁਕਾਨਾਂ ਸ਼ਾਮਲ ਸਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰੇ 8 ਵਜੇ ਪਹੁੰਚੀਆਂ। ਤੀਹ ਫਾਇਰ ਬ੍ਰਿਗੇਡ ਕਰਮਚਾਰੀ ਤੇ ਲਗਭਗ 50 ਕਰਮਚਾਰੀਆਂ ਨੇ ਦੁਪਹਿਰ 2:30 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ। ਇਲਾਕੇ ’ਚ ਬਿਜਲੀ ਬੰਦ ਕਰ ਦਿੱਤੀ ਗਈ ਹੈ। ਪੁਰੋਹਿਤਜੀ ਕਾ ਕਟਲਾ ਸਮੇਤ ਨੇੜਲੀਆਂ ਦੁਕਾਨਾਂ ਬੰਦ ਰਹੀਆਂ। ਇਮਾਰਤ ’ਚ ਪੰਜ ਵਪਾਰਕ ਐਲਪੀਜੀ ਸਿਲੰਡਰ ਵੀ ਸਟੋਰ ਕੀਤੇ ਗਏ ਸਨ, ਜਿਨ੍ਹਾਂ ਨੂੰ ਫਾਇਰਫਾਈਟਰਾਂ ਨੇ ਤੁਰੰਤ ਹਟਾ ਦਿੱਤਾ ਹੈ। ਇਮਾਰਤ ਦਾ ਮਾਲਕ ਆਨੰਦ ਸੇਠੀ ਹੈ। ਇਮਾਰਤ ’ਚ ਅੱਗ ਸੁਰੱਖਿਆ ਉਪਕਰਣ ਕੰਮ ਤੋਂ ਬਾਹਰ ਸਨ। ਅੱਗ ਦਾ ਧੂੰਆਂ ਸੁਭਾਸ਼ ਚੌਕ ਤੋਂ ਚਾਂਦਪੋਲ ਤੱਕ ਫੈਲ ਗਿਆ, ਜਿਸ ਕਾਰਨ ਸਾਹ ਲੈਣ ’ਚ ਮੁਸ਼ਕਲ ਆਈ ਤੇ ਅੱਖਾਂ ’ਚ ਜਲਣ ਹੋਈ। ਗਾਰਡ ਨੇ ਕਿਹਾ, ‘ਮੈਂ ਤਾਲਾ ਤੋੜ ਕੇ ਤੇ ਗੋਦਾਮ ਤੋਂ ਭੱਜ ਕੇ ਆਪਣੀ ਜਾਨ ਬਚਾਈ।’ 

4 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ, ਟ੍ਰੈਫਿਕ ’ਤੇ ਵੀ ਪਿਆ ਅਸਰ | Jaipur Fire News

ਅੱਗ ਨੇ ਲਗਭਗ 4 ਕਿਲੋਮੀਟਰ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ। ਬੜੀ ਚੌਪਾਟੀ, ਜੌਹਰੀ ਬਾਜ਼ਾਰ ਤੇ ਤ੍ਰਿਪੋਲੀਆ ਬਾਜ਼ਾਰ ’ਚ ਟ੍ਰੈਫਿਕ ਜਾਮ ਹੋ ਗਿਆ। ਅੱਗ ਲੱਗਣ ਕਾਰਨ ਇੱਕ ਦੁਕਾਨ ਦੀ ਕੰਧ ਵੀ ਢਹਿ ਗਈ।

ਇਹ ਵੀ ਪੜ੍ਹੋ : Indian Railway News: ਦੁਸਹਿਰਾ ਤੇ ਦੀਵਾਲੀ ’ਤੇ ਰੇਲ ਯਾਤਰੀਆਂ ਨੂੰ ਵੱਡੀ ਰਾਹਤ, ਇਨ੍ਹਾਂ ਰੂਟਾਂ ’ਤੇ ਚੱਲਣਗੀਆਂ ਸਪੈਸ਼ਲ ਟ੍ਰੇਨਾਂ, ਵੇਖੋ

About The Author

Related Posts