ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ

MSG

ਰੂਹਾਨੀਅਤ : ਬਚਨਾਂ ’ਤੇ ਅਮਲ ਕਰੋ ਤਾਂ ਸਭ ਹਾਸਲ ਹੁੰਦਾ ਹੈ | MSG

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਜਦੋਂ ਜੀਵ ਚੱਲ ਕੇ ਆਉਂਦੇ ਹਨ, ਪੀਰ ਫ਼ਕੀਰ ਦੀ ਗੱਲ ਸੁਣਦੇ ਹਨ ਅਤੇ ਅਮਲ ਕਮਾਉਂਦੇ ਹਨ ਤਾਂ ਉਨ੍ਹਾਂ ਨੂੰ ਅੰਦਰੋਂ ਉਹ ਸਾਰੀਆਂ ਖੁਸ਼ੀਆਂ ਮਿਲਦੀਆਂ ਹਨ, ਜਿਸ ਦੀ ਉਹ ਸੋਚ ਰੱਖਦੇ ਹਨ ਅਤੇ ਕਈ ਵਾਰ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਪ੍ਰਾਪਤ ਹੁੰਦਾ ਹੈ ਪਰਮ ਪਿਤਾ ਪਰਮਾਤਮਾ ਦੇ ਬਚਨਾਂ ’ਤੇ ਅਮਲ ਕਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਆਪਣੇ ਫ਼ਾਇਦੇ ਲਈ, ਆਪਣੀ ਗਰਜ਼ ਲਈ, ਕਿਸੇ ਨੂੰ ਬਚਨ ਨਹੀਂ ਕਰਦੇ ਉਹ ਹਮੇਸ਼ਾ ਸਾਰਿਆਂ ਦਾ ਭਲਾ ਮੰਗਦੇ ਹਨ, ਸਾਰਿਆਂ ਦੇ ਭਲੇ ਦੀ ਚਰਚਾ ਕਰਦੇ ਹਨ ਅਤੇ ਇਹੀ ਪ੍ਰੇਰਨਾ ਦਿੰਦੇ ਹਨ ਕਿ ਤੁਸੀਂ ਤੁਰਦੇੇ-ਫਿਰਦੇ, ਉੱਠਦੇ ਬੈਠਦੇ, ਕੰਮ ਧੰਦਾ ਕਰਦੇ ਮਾਲਕ ਦੇ ਨਾਮ ਦਾ ਜਾਪ ਕਰਿਆ ਕਰੋ। (MSG)

ਸੰਤ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ | MSG

ਸੰਤਾਂ ਦਾ ਕੰਮ ਇਨਸਾਨ ਨੂੰ ਇਨਸਾਨ ਨਾਲ ਜੋੜਨਾ ਅਤੇ ਇਨਸਾਨ ਨੂੰ ਅੱਲ੍ਹਾ ਵਾਹਿਗੁਰੂ, ਗੌਡ ਖੁਦਾ ਰੱਬ ਨਾਲ ਜੋੜਨਾ ਹੁੰਦਾ ਹੈ ਸੰਤ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਚੰਗਿਆਈ ਨੂੰ ਦੇਖ ਕੇ ਬੁਰਾਈ ਤੜਫ਼ਦੀ ਹੈ ਚੰਗਿਆਈ ਨੂੰ ਰੋਕਣ ਲਈ ਹਰ ਹੱਥਕੰਡੇ ਅਪਣਾਏ ਜਾਂਦੇ ਹਨ ਕਰਨਾ ਹੈ ਤਾਂ ਚੰਗੇ ਕਰਮ ਕਰੋ, ਭਲੇ ਕਰਮ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਲਿਯੁਗ ਦੇ ਸਮੇਂ ’ਚ ਲੋਕ ਇਹੀ ਸੋਚਦੇ ਹਨ ਕਿ ਭਲਾ ਕਰਮ ਕਰਨ ਵਾਲਿਆਂ ਨੂੰ ਕਿਵੇਂ ਰੋਕਿਆ ਜਾਵੇ ਭਲੇ ਕਰਮ ਕਿਉਂ ਕਰਦੇ ਹਨ। (MSG)

ਬਿਨਾ ਮਕਸਦ ਤੇ ਉਦੇਸ਼ ਦੇ ਇਨਸਾਨ ਦੀ ਜ਼ਿੰਦਗੀ ਅਧੂਰੀ : ਪੂਜਨੀਕ ਗੁਰੂ ਜੀ

ਉਨ੍ਹਾਂ ਨੂੰ ਰੋਕਣ ਵਾਲੇ ਕਿਸੇ ਧਰਮ, ਕਿਸੇ ਮਜ਼੍ਹਬ ਨੂੰ ਮੰਨਣ ਵਾਲੇ ਨਹੀਂ ਹੁੰਦੇ, ਉਹ ਬੁਰਾਈ ਦੇ ਨੁਮਾਇੰਦੇ ਹੁੰਦੇ ਹਨ ਸਾਡੇ ਹਰ ਪਾਕਿ-ਪਵਿੱਤਰ ਗ੍ਰੰਥ ’ਚ ਇਹ ਲਿਖਿਆ ਹੋਇਆ ਹੈ ਕਿ ਦੀਨਤਾ-ਨਿਮਰਤਾ ਧਾਰਨ ਕਰੋ, ਸਾਰਿਆਂ ਦਾ ਭਲਾ ਕਰੋ, ਸਾਰਿਆਂ ਲਈ ਦੁਆ ਕਰੋ ਜੇਕਰ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਕਿਸੇ ਦਾ ਬੁਰਾ ਕਦੇ ਨਾ ਕਰੋ ਇਹੀ ਧਰਮਾਂ ਦੀ ਸਿੱਖਿਆ ਹੈ ਪੀਰ-ਫ਼ਕੀਰ, ਪੈਗੰਬਰ, ਰਿਸ਼ੀ-ਮੁਨੀ, ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਚੰਗੇ ਕਰਮ ਕਰਨ ਵਾਲਿਆਂ ਦਾ ਸਾਥ ਦਿਓ, ਜੇਕਰ ਸਾਥ ਨਹੀਂ ਦੇ ਸਕਦੇ ਤਾਂ ਘੱਟ ਤੋਂ ਘੱਟ ਜ਼ੁਬਾਨ ਤੋਂ ਤਾਰੀਫ਼ ਕਰੋ, ਤਾਂ ਕਿ ਉਸ ਤਾਰੀਫ਼ ਨਾਲ ਹੋਰ ਲੋਕ ਵੀ ਚੰਗੇ ਕਰਮ ਕਰਨ ਲੱਗ ਜਾਣ ਜੇਕਰ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਚੰਗੇ ਕਰਮ ਕਰਨ ਵਾਲਿਆਂ ਨੂੰ ਰੋਕੋ ਨਾ। (MSG)