ਅਰਬ ਸਾਗਰ ’ਚ ਦਖ਼ਲ ਅੰਦਾਜ਼ੀ

Somalia Cargo Ship

ਅਰਬ ਸਾਗਰ ’ਚ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਸਮੁੰਦਰੀ ਖੇਤਰ ’ਚ ਨਵੀਆਂ ਚੁਣੌਤੀਆਂ ਦਾ ਸਬੂਤ ਹੈ ਪਿਛਲੇ ਹਫ਼ਤਿਆਂ ਅੰਦਰ ਵੀ ਕੁਝ ਵਪਾਰਕ ਜਹਾਜ਼ਾਂ ’ਤੇ ਹਮਲੇ ਹੋਏ ਸਨ ਇਹ ਚੰਗੀ ਗੱਲ ਹੈ ਕਿ ਭਾਰਤ ਨੇ ਯੋਗ ਤੇ ਸਾਹਸਿਕ ਕਦਮ ਚੁੱਕਦਿਆਂ ਜੰਗੀ ਬੇੜੇ ਆਈਐਨਐਸ ਨੂੰ ਰਵਾਨਾ ਕੀਤਾ ਹੈ ਅਸਲ ’ਚ ਇਜ਼ਰਾਈਲ-ਹਮਾਸ ਜੰਗ ਤੋਂ ਬਾਅਦ ਇਸ ਖੇਤਰ ’ਚ ਸੋਮਾਲੀਆ ਦੇ ਡਾਕੂਆਂ ਦੀਆਂ ਗਤੀਵਿਧੀਆਂ ਵਧੀਆਂ ਹਨ ਪਰ ਤਾਜ਼ਾ ਘਟਨਾਵਾਂ ਨੂੰ ਬੀਤੇ ਸਾਲਾਂ ਵਾਂਗ ਸਿਰਫ ਲੁੱਟ-ਖੋਹ ਦੀ ਸ੍ਰੇਣੀ ’ਚ ਨਹੀਂ ਰੱਖਿਆ ਜਾ ਸਕਦਾ ਭਾਰਤ ਵੱਲੋਂ ਜੰਗੀ ਬੇੜਿਆਂ ਦੀ ਰਵਾਨਗੀ ਵੀ ਆਪਣੇ-ਆਪ ’ਚ ਵੱਡੀ ਘਟਨਾ ਨੂੰ ਹੀ ਚਿੰਨ੍ਹਤ ਕਰਦੀ ਹੈ। (Somalia Cargo Ship)

ਮੁੱਖ ਮੰਤਰੀ ਦੀ ਕੋਠੀ ਨੇੜੇ ਹਜ਼ਾਰਾਂ ਪੇਂਡੂ ਮਜ਼ਦੂਰਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ

ਇਹ ਕਹਿਣਾ ਸਹੀ ਹੋਵੇਗਾ ਕਿ ਭਾਰਤ ਅਰਬ ਸਾਗਰ ’ਚ ਕਿਸੇ ਦਖ਼ਲਅੰਦਾਜ਼ੀ ਜਾਂ ਹਮਲੇ ਨੂੰ ਜ਼ਰਾ ਜਿੰਨਾ ਵੀ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਭਾਰਤ ਸਰਕਾਰ ਨੇ ਸੋਮਾਲੀਆ ਡਾਕੂਆਂ ਸਮੇਤ ਵਿਦੇਸ਼ੀ ਤਾਕਤਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਭਾਰਤ ਆਪਣੇ ਖੇਤਰ ਦੀ ਰੱਖਿਆ ਦੇ ਸਮਰੱਥ ਹੈ ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਬੜੇ ਸਖ਼ਤ ਸ਼ਬਦਾਂ ’ਚ ਐਲਾਨ ਕੀਤਾ ਹੈ ਕਿ ਭਾਰਤ ਆਉਣ-ਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਹਮਲਾ ਕਰਨ ਦੇ ਦੋਸ਼ੀਆਂ ਨੂੰ ਪਤਾਲ ’ਚੋਂ ਵੀ ਕੱਢ ਲਿਆਏਗਾ ਜ਼ਰੂਰੀ ਹੈ ਅੰਤਰਰਾਸ਼ਟਰੀ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਸਬੰਧਿਤ ਦੇਸ਼ ਵੀ ਲੋੜੀਂਦੇ ਕਦਮ ਚੁੱਕਣ। (Somalia Cargo Ship)