ਵਣ ਵਿਭਾਗ ਦੀ ਟੀਮ ਨੇ ਚੀਤਾ ਜਾਨਵਰ ਨਾ ਹੋਣ ਦਾ ਦਿੱਤਾ ਸੰਕੇਤ ਤਾਂ ਜਾ ਕੇ ਪਿੰਡ ਵਾਸੀਆਂ ਨੂੰ ਮਿਲੀ ਰਾਹਤ

Cheetah

(ਅਜੈ ਮਨਚੰਦਾ) ਕੋਟਕਪੂਰਾ। ਹਲਕਾ ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਵਿਖ਼ੇ ਪਿਛਲੇ ਦਿਨੀਂ ਚੱਲ ਰਹੀ ਚੀਤੇ ਦੀ ਖ਼ਬਰ ਦੇ ਮਸਲੇ ’ਚ ਪਿਛਲੇ ਕਾਫੀ ਦਿਨਾਂ ਤੋਂ ਵਣ ਵਿਭਾਗ ਦੀਆਂ ਟੀਮਾਂ ਤੇ ਸਮੇਤ ਪ੍ਰਸ਼ਾਸਨ ਉਸ ਚੀਤੇ (Cheetah) ਦੀ ਭਾਲ ’ਚ ਲਗਾ ਹੋਇਆ ਸੀ ਪਰ ਅੱਜ ਉਸ ਸਾਰੀ ਘਟਨਾ ਦੀ ਜਾਂਚ ਕਰਨ ਆਏ ਵਣ ਵਿਭਾਗ ਦੇ ਸੀਨੀਅਰ ਅਫ਼ਸਰ ਸੁਨਾਲ ਰੋਬਿਨ, ਚਮਕੌਰ ਸਿੰਘ ਵਣ ਵਿਭਾਗ ਫਰੀਦਕੋਟ, ਕੁਲਦੀਪ ਸਿੰਘ, ਸਮੇਤ ਆਈ ਟੀਮ ਨੇ ਉਸ ਜਾਨਵਾਰ ਦੇ ਪੰਜਿਆਂ ਦੇ ਨਿਸ਼ਾਨ ਤੋਂ ਸਪੱਸ਼ਟੀਕਰਨ ਕਰ ਦਿੱਤਾ, ਉਹ ਕੋਈ ਚੀਤਾ ਜਾਂ ਸ਼ੇਰ ਨਹੀਂ ਹੈ।

ਇਹ ਵੀ ਪੜ੍ਹੋ: ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ : ਹਰਜੋਤ ਬੈਂਸ

ਇਹ ਕਿਸੇ ਹੋਰ ਛੋਟੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਹਨ। ਇਸ ਜਾਨਵਰ ਤੋਂ ਪਿੰਡਾਂ ਵਾਲਿਆਂ ਨੂੰ ਕੋਈ ਖਤਰਾ ਨਹੀਂ ਹੈ ਉਹ ਪਹਿਲਾਂ ਵਾਂਗ ਆਪਣਾ ਕੰਮ ਕਰ ਸਕਦੇ ਹਨ। ਇਸ ਮੌਕੇ ਦਲਿਤ ਮਹਾ ਪੰਚਾਇਤ ਦੇ ਜਰਨਲ ਸਕੱਤਰ ਬੋਹੜ ਸਿੰਘ ਘਾਰੂ ਨੇ ਆਏ ਹੋਏ ਅਫਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਚੰਗਾ ਹੋਇਆ ਜੋ ਲੋਕਾਂ ’ਚੋਂ ਇਸ ਜਾਨਵਰ ਦੀ ਦਹਿਸ਼ਤ ਦਾ ਮਹੌਲ ਖ਼ਤਮ ਹੋਇਆ। ਇਸ ਮੌਕੇ ਉਨ੍ਹਾਂ ਡੀਐੱਸਪੀ ਕੋਟਕਪੂਰਾ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। Cheetah

ਇਸ ਮੌਕੇ ਬਹੁਤ ਮਹਾਰ ਜੰਗਲੀ ਖੋਜ ਅਫਸਰਾਂ ਦਾ ਬੋਹੜ ਸਿੰਘ ਘਾਰੂ ਤੇ ਸਮੂਹ ਪੰਚਾਇਤ ਨੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਅਮੋਤਵਾਰ ਵਿਅਕਤੀ ਮਨਜੀਤ ਸਿੰਘ ਚੌਹਾਨ, ਸੁਖਦੇਵ ਸਿੰਘ ਘਾਰੂ, ਗੁਰ ਪਿਆਰ ਸਿੰਘ ਨੰਬਰਦਾਰ, ਗੁਰਦੇਵ ਸਿੰਘ ਬਰਾੜ ਤੇ ਹੋਰ ਪਿੰਡ ਵਾਸੀ ਸ਼ਾਮਲ ਸਨ।