ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਵਿਸ਼ਵ ਪੱਧਰ ’ਤੇ ਖ਼ਤਰੇ ਦੀ ਘੰਟੀ

World Cancer Day

ਵਿਸ਼ਵ ਕੈਂਸਰ ਦਿਵਸ ’ਤੇ ਵਿਸ਼ੇਸ਼

ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨ ਤੇ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਦੇ ਨਾਲ- ਨਾਲ ਭਾਰਤ ਵਿੱਚ ਵੀ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। 4 ਫਰਵਰੀ ਨੂੰ ਵਿਸ਼ਵ ਪੱਧਰ ’ਤੇ ਹਰ ਤਰ੍ਹਾਂ ਦੇ ਕੈਂਸਰ ਦੇ ਖਾਤਮੇ ਲਈ ਜਾਗਰੂਕਤਾ ਫੈਲਾਉਣਾ, ਇਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ, ਸਿਰਫ ਡਾਕਟਰਾਂ ਨੂੰ ਹੀ ਨਹੀਂ ਬਲਕਿ ਸਰਕਾਰੀ, ਸਮਾਜਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਦੇਣਾ ਤੇ ਕੈਂਸਰ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਨਾਲ- ਨਾਲ ਰੋਕਥਾਮ ਕਰਨਾ ਇਸ ਕੈਂਸਰ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਹੈ। (World Cancer Day)

ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ’ਚੋਂ ਇੱਕ ਹੈ। 1993 ਵਿੱਚ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ (ਤਘੳੳ) ਦੀ ਸਥਾਪਨਾ ਜਨੇਵਾ ਵਿੱਚ ਕੀਤੀ ਗਈ ਸੀ ਤਾਂ ਜੋ ਦੁਨੀਆ ਭਰ ਵਿੱਚ ਕੈਂਸਰ ਦੇ ਖਾਤਮੇ ਅਤੇ ਡਾਕਟਰੀ ਖੋਜ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ ਜਾ ਸਕੇ। ਇਸੇ ਸਾਲ ਸਵਿਟਜ਼ਰਲੈਂਡ ਦੇ ਜਨੇਵਾ ਵਿਖੇ ਇਸ ਦੀ ਅਗਵਾਈ ਹੇਠ ਉਦਘਾਟਨੀ ਅੰਤਰਰਾਸ਼ਟਰੀ ਕੈਂਸਰ ਦਿਵਸ ਮਨਾਇਆ ਗਿਆ। ਵਿਸ਼ਵ ਕੈਂਸਰ ਦਿਵਸ ਦੀ ਸਥਾਪਨਾ 2000 ਵਿੱਚ ਪਹਿਲੇ ਵਿਸ਼ਵ ਕੈਂਸਰ ਸੰਮੇਲਨ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਨੇ 2008 ਵਿੱਚ ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਕਦਮ ਚੁੱਕਿਆ। ਵਿਸ਼ਵ ਕੈਂਸਰ ਦਿਵਸ ਦਾ ਮੁੱਖ ਟੀਚਾ ਕੈਂਸਰ ਤੋਂ ਬਿਮਾਰੀ ਤੇ ਮੌਤ ਨੂੰ ਘਟਾਉਣਾ ਹੈ। ਅੱਜ ਦੇ ਆਧੁਨਿਕ ਅਤੇ ਵਿਗਿਆਨਕ ਯੁੱਗ ਵਿੱਚ ਕੈਂਸਰ ਨਾਮੁਰਾਦ ਬਿਮਾਰੀ ਨਹੀਂ ਹੈ। (World Cancer Day)

ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਦੇਸ਼ ਤਨੇਜ਼ਾ ਇੰਸਾਂ ਨੇ ਕੀਤਾ ਇੰਡੀਆ ਟਾਪ

ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਮਿਲ ਜਾਵੇ। ਕੈਂਸਰ ਕੋਈ ਨਵੀਂ ਬਿਮਾਰੀ ਨਹੀਂ ਹੈ। ਪਹਿਲਾਂ ਸਾਡੇ ਕੋਲ ਚੈਕਿੰਗ ਦੇ ਸਾਧਨ ਨਹੀਂ ਸਨ ਜਿਸ ਕਰਕੇ ਮਰੀਜ਼ਾਂ ਨੂੰ ਬਿਮਾਰੀ ਦਾ ਪਤਾ ਨਹੀਂ ਸੀ ਲੱਗਦਾ। ਹਾਂ ਪੁਰਾਣੇ ਸਮੇਂ ਵਿੱਚ ਇਸ ਦੀ ਦਰ ਘੱਟ ਹੋ ਸਕਦੀ ਹੈ। ਹੁਣ ਬਿਮਾਰੀ ਦਾ ਪਤਾ ਲਾਉਣ ਦੇ ਆਧੁਨਿਕ ਸਾਧਨ ਵੀ ਹਨ ਅਤੇ ਉਸ ਦਾ ਇਲਾਜ ਵੀ ਸੰਭਵ ਹੈ। ਇਸ ਲਈ ਇਸ ਨੂੰ ਨਾਮੁਰਾਦ ਬਿਮਾਰੀ ਨਹੀਂ ਕਿਹਾ ਜਾਣਾ ਚਾਹੀਦਾ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿਚ 1.5 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਜੀਅ ਰਹੇ ਹਨ ਅਤੇ ਲੱਖਾਂ ਤੋਂ ਵੱਧ ਕੇਸ ਹਰ ਸਾਲ ਰਜਿਸਟਰ ਕੀਤੇ ਜਾਂਦੇ ਹਨ। ਭਾਰਤ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਨੂੰ ਉਸ ਦੇ ਜੀਵਨਕਾਲ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। (World Cancer Day)

ਫੇਫੜਿਆਂ ਤੇ ਛਾਤੀ ਦੇ ਕੈਂਸਰ ਕ੍ਰਮਵਾਰ ਮਰਦਾਂ ਤੇ ਔਰਤਾਂ ਵਿੱਚ ਕੈਂਸਰ ਦੇ ਪ੍ਰਮੁੱਖ ਸਥਾਨ ਸਨ। ਇਸ ਵਿਚ ਖਤਰਨਾਕ ਪੱਖ ਇਹ ਹੈ ਕਿ ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ ਹੁੰਦੇ ਹਨ। ਕੈਂਸਰ ਦਾ ਇਲਾਜ ਤੇ ਇਸ ਤੋਂ ਛੁਟਕਾਰਾ ਦੁਆਉਣਾ ਇੱਕ ਜਟਿਲ ਪ੍ਰਕਿਰਿਆ ਹੈ। ਆਮ ਤੌਰ ’ਤੇ ਕੈਂਸਰ ਦੇ ਲੱਛਣ ਸਾਧਾਰਨ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਅਸਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਨੂੰ ਡਾਕਟਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ।

ਹੇਮੰਤ ਸੋਰੇਨ ਝਾਰਖੰਡ ਦੇ ਫਲੋਰ ਟੈਸਟ ’ਚ ਰਹਿਣਗੇ ਮੌਜ਼ੂਦ

ਇੱਕ ਰਿਪੋਰਟ ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 20% ਤੋਂ ਜਿਆਦਾ ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਕੈਂਸਰ ਦੀਆਂ ਬਹੁਤ ਵੱਖ-ਵੱਖ ਕਿਸਮਾਂ ਉਜਾਗਰ ਹੋਈਆਂ ਹਨ ਜਿਵੇਂ ਛਾਤੀ ਦੇ ਕੈਂਸਰ, ਕੋਲਨ ਕੈਂਸਰ, ਪ੍ਰੋਸਟੇਟ ਕੈਂਸਰ, ਪੇਟ ਦਾ ਕੈਂਸਰ, ਜਿਗਰ ਦਾ ਕੈਂਸਰ, ਚਮੜੀ ਦਾ ਕੈਂਸਰ, ਮੂੰਹ ਦਾ ਕੈਂਸਰ, ਸਿਰ ਅਤੇ ਗਰਦਨ ਦਾ ਕੈਂਸਰ, ਗਲੇ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਸਰਵਾਈਕਲ ਕੈਂਸਰ, ਗੁਰਦੇ ਦਾ ਕੈਂਸਰ, ਦਿਮਾਗ ਦਾ ਕੈਂਸਰ, ਥਾਇਰਾਇਡ ਕੈਂਸਰ, ਬਲੱਡ ਕੈਂਸਰ, ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਕੈਂਸਰ ਤੇ ਹੋਰ ਵੀ ਕਈ ਤਰ੍ਹਾਂ ਦਾ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ। (World Cancer Day)

ਬਹੁਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕੈਂਸਰ ਦੇ 40 ਫੀਸਦੀ ਅਜਿਹੇ ਮਾਮਲੇ ਹਨ ਜੋ ਤੰਬਾਕੂ ਸਬੰਧੀ ਕੈਂਸਰ ਦੇ ਹੁੰਦੇ ਹਨ। ਤੰਬਾਕੂ ਕਾਰਨ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ। ਕੈਂਸਰ ਨਾਲ ਪੀੜਤ ਬਹੁਤੇ ਨੌਜਵਾਨ ਅਜਿਹੇ ਆਉਂਦੇ ਹਨ ਜੋ ਸਿਗਰੇਟ, ਪਾਨ, ਤੰਬਾਕੂ, ਖੈਨੀ, ਗੁਟਕਾ ਆਦਿ ਦੀ ਵਰਤੋਂ ਕਰਦੇ ਹਨ। ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਨਹੀਂ ਜਾਣਦੇ। (World Cancer Day)

NRIs : ਮੁੱਖ ਮੰਤਰੀ ਨੇ ਵਿਸ਼ਵ ਭਰ ’ਚ ਵੱਸਦੇ ਪਰਵਾਸੀ ਪੰਜਾਬੀਆਂ ਨੂੰ ਕਰ ਦਿੱਤਾ ਖੁਸ਼, ਕੀਤੇ ਕਈ ਐਲਾਨ

ਪਤਾ ਲੱਗਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ। ਤੰਬਾਕੂ ਦੇ ਸੇਵਨ ਤੋਂ ਇਲਾਵਾ ਕੈਂਸਰ ਦੇ ਹੋਰ ਵੀ ਬਹੁਤੇ ਕਾਰਨ ਸਾਹਮਣੇ ਆਏ ਹਨ। ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ ਸਰੀਰ ਦੀ ਲੰਬਾਈ ਨਾਲੋਂ ਭਾਰ ਦਾ ਕਿਤੇ ਵੱਧ ਹੋਣਾ ਵੀ ਹੈ। ਨੌਜਵਾਨਾਂ ਵੱਲੋਂ ਆਮ ਤੌਰ ’ਤੇ ਵਰਤੇ ਜਾਂਦੇ ਜੰਕ ਅਤੇ ਫਾਸਟ ਫੂਡ ਦੀ ਵਰਤੋਂ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ, ਬਾਡੀ ਉੱਤੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਵਰਤੇ ਜਾਂਦੇ।

ਡੀਓਡਰੰਟ ਪਰਫਿਊਮ ਅਤੇ ਵੱਖ-ਵੱਖ ਤਰ੍ਹਾਂ ਦੇ ਕਾਸਮੈਟਿਕ ਉਪਕਰਨ ਜਿਵੇਂ ਨੇਲ ਪੇਂਟ ਲਿਪਸਟਿਕ, ਕਰੀਮਾਂ ਅਤੇ ਦੁੱਧ ਦੇ ਨਾਂਅ ’ਤੇ ਵੇਚਿਆ ਜਾ ਰਿਹਾ ਚਿੱਟਾ ਜ਼ਹਿਰ ਆਦਿ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੇ ਹਨ। ਮਾਹਿਰਾਂ ਅਨੁਸਾਰ ਹਰੀਆਂ ਸਬਜ਼ੀਆਂ ਤੇ ਫਲਾਂ ਦਾ ਘੱਟ ਸੇਵਨ, ਮਿਲਾਵਟਖੋਰੀ, ਚੀਜ਼ਾਂ ਦਾ ਸ਼ੁੱਧ ਨਾ ਮਿਲਣਾ, ਕਸਰਤ ਨਾ ਕਰਨਾ ਅਤੇ ਸ਼ਰਾਬ ਪੀਣਾ ਵੀ ਕੈਂਸਰ ਹੋਣ ਦੇ ਮੁੱਖ ਕਾਰਨ ਹਨ। ਸਿਹਤਮੰਦ ਵਜ਼ਨ ਬਣਾਈ ਰੱਖਣਾ ਅਤੇ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਕਈ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦਾ ਹੈ। ਮੱਧਮ ਕਸਰਤ ਜਿਵੇਂ ਕਿ 30 ਮਿੰਟ ਦੀ ਐਰੋਬਿਕ, ਸਵੇਰ ਅਤੇ ਸ਼ਾਮ ਦੀ ਸੈਰ, ਜੌਗਿੰਗ ਆਦਿ ਵੱਖ-ਵੱਖ ਬਿਮਾਰੀਆਂ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀ ਹੈ। (World Cancer Day)

ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਇੱਕ ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਓ। ਰਿਫਾਇੰਡ ਕਾਰਬੋਹਾਈਡ੍ਰੇਟ, ਖੰਡ, ਪ੍ਰੋਸੈਸਡ ਭੋਜਨ, ਫਾਸਟ ਫੂਡ ਅਤੇ ਡੀਪ ਫਰਾਇਡ ਭੋਜਨ ਤੁਹਾਡੇ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ। ਇਸ ਲਈ ਇਸ ਤਰ੍ਹਾਂ ਦੇ ਭੋਜਨ ਤੋਂ ਜਿੰਨਾ ਹੋ ਸਕੇ ਗੁਰੇਜ ਕਰੋ। ਜੈਤੂਨ ਦਾ ਤੇਲ, ਤਾਜ਼ੇ ਫਲ, ਸਬਜ਼ੀਆਂ, ਜੂਸ, ਬਦਾਮ ਤੇ ਅਖਰੋਟ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ। ਇਸ ਤੋਂ ਇਲਾਵਾ ਇੱਕ ਭਿਆਨਕ ਗੱਲ ਹੋਰ ਵੀ ਹੈ ਕਿ ਕੈਂਸਰ ਦਾ ਪਤਾ ਲੱਗਣ ਦੇ ਬਾਵਜੂਦ ਵੀ ਬਹੁਤੇ ਮੱਧ ਵਰਗੀ ਲੋਕ ਇਸ ਦੇ ਅਤੀ ਮਹਿੰਗੇ ਇਲਾਜ ਕਾਰਨ ਇਲਾਜ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਇਸ ਲਈ ਸਾਰਿਆਂ ਨੂੰ ਸੁਝਾਅ ਇਹ ਹੈ ਕਿ ਕੈਂਸਰ ਹੋਣ ਦੇ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਬਚਣ ਵਿੱਚ ਹੀ ਆਪਣੀ ਭਲਾਈ ਸਮਝੀਏ ਕਿਉਂਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। (World Cancer Day)