ਪੁਰਾਤਨ ਮਿੱਥ ਨੂੰ ਤੋੜਦਿਆਂ ਮਸੀਹਾ ਬਣ ਗਈ ਪੂਜਾ ਸ਼ਰਮਾ

Motivational Quotes

ਹਿੰਦੂ ਧਰਮ ’ਚ ਜੇਕਰ ਕੋਈ ਮਹਿਲਾ ਜਾਂ ਲੜਕੀ ਸ਼ਮਸ਼ਾਨ ਘਾਟ ਚਲੀ ਜਾਵੇ, ਤਾਂ ਉਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਦਿੱਲੀ ਦੀ ਪੂਜਾ ਨੇ ਇਸ ਮਿੱਥ ਨੂੰ ਤੋੜਦਿਆਂ ਬਾਕੀ ਲੋਕਾਂ ਲਈ ਮਿਸਾਲ ਪੇਸ਼ ਕੀਤੀ ਪੂਜਾ ਸ਼ਰਮਾ ਇਨ੍ਹੀਂ ਦਿਨੀਂ ਫਰੀਦਾਬਾਦ ’ਚ ਰਹਿ ਰਹੀ ਹੈ ਉਹ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰਦੀ ਹੈ ਅਜੇ ਤੱਕ ਉਹ ਚਾਰ ਹਜ਼ਾਰ ਤੋਂ ਜ਼ਿਆਦਾ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰ ਚੁੱਕੀ ਹੈ ਇਸ ਦੌਰਾਨ ਜੋ ਵੀ ਖਰਚ ਹੁੰਦਾ ਹੈ, ਉਹ ਆਪਣੇ ਕੋਲੋਂ ਕਰਦੀ ਹੈ ਕੁਝ ਲੋਕ ਉਨ੍ਹਾਂ ਦੇ ਇਸ ਕੰਮ ਦੀ ਸਲਾਹੁਤਾ ਕਰਦੇ ਹਨ, ਤਾਂ ਕੁਝ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਕਈ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਸ਼ਰਮਾ ਜਦੋਂ ਚੱਲਦੀ ਹੈ, ਤਾਂ ਉਸ ਨਾਲ ਭੂਤਾਂ ਦਾ ਕਾਫ਼ਲਾ ਹੁੰਦਾ ਹੈ ਇਨ੍ਹਾਂ ਸਾਰੇ ਤਾਹਨਿਆਂ ਦੀ ਪ੍ਰਵਾਹ ਨਾ ਕਰਦਿਆਂ ਪੂਜਾ ਸ਼ਰਮਾ ਦਿੱਲੀ ਐੱਨਸੀਆਰ ’ਚ ਲਾਵਾਰਸ ਲਾ+ਸ਼ਾਂ ਦਾ ਖੁਦ ਅੰਤਿਮ ਸਸਕਾਰ ਕਰਦੀ ਹੈ। (Motivational Quotes)

ਕੈਂਸਰ ਪੀੜਤਾਂ ਦੀ ਵਧਦੀ ਗਿਣਤੀ ਵਿਸ਼ਵ ਪੱਧਰ ’ਤੇ ਖ਼ਤਰੇ ਦੀ ਘੰਟੀ

ਉਨ੍ਹਾਂ ਅਨੁਸਾਰ, ਮਾਰਚ 2022 ’ਚ ਉਨ੍ਹਾਂ ਦੇ ਭਰਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਦੀ ਸੂਚਨਾ ਜਦੋਂ ਉਨ੍ਹਾਂ ਦੇ ਪਿਤਾ ਨੂੰ ਲੱਗੀ ਤਾਂ ਉਹ ਇਸ ਹਾਦਸੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਤੇ ਉਹ ਕੋਮਾ ’ਚ ਚਲੇ ਗਏ ਪੂਜਾ ਲੋਕਾਂ ਨੂੰ ਬੇਨਤੀ ਕਰਦੀ ਰਹੀ ਕਿ ਉਨ੍ਹਾਂ ਦੇ ਭਰਾ ਦਾ ਅੰਤਿਮ ਸਸਕਾਰ ਕਰ ਦਿਓ ਪਰ ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕ, ਕੋਈ ਸਾਹਮਣੇ ਨਹੀਂ ਆਇਆ ਇਸ ਤੋਂ ਬਾਅਦ ਪੂਜਾ ਨੇ ਸ਼ਮਸ਼ਾਨ ਘਾਟ ’ਚ ਆਪਣੇ ਭਰਾ ਦਾ ਅੰਤਿਮ ਸਸਕਾਰ ਕੀਤਾ ਉਸ ਦਿਨ ਪੂਜਾ ਨੇ ਇਹ ਪ੍ਰਣ ਲਿਆ ਕਿ ਉਹ ਹਰ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਕਰੇਗੀ ਪੂਜਾ ਲਾਵਾਰਸ ਲਾ+ਸ਼ਾਂ ਦਾ ਅੰਤਿਮ ਸਸਕਾਰ ਪੂਰੇ ਵਿਧੀ-ਵਿਧਾਨ ਨਾਲ ਕਰਦੀ ਹੈ ਪੂਜਾ ਦੱਸਦੀ ਹੈ ਕਿ ਉਨ੍ਹਾਂ ਦੇ ਦਾਦਾ ਆਰਮੀ ’ਚ ਸਨ, ਉਹ ਸ਼ਹੀਦ ਹੋ ਗਏ। (Motivational Quotes)

ਰੋਡ ਸੇਫਟੀ ਫੋਰਸ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਣ ਉਨ੍ਹਾਂ ਦੀ ਪੈਨਸ਼ਨ ਆਉਂਦੀ ਹੈ ਜਿਸ ’ਚੋਂ ਦਾਦੀ ਪੂਜਾ ਨੂੰ ਕੁਝ ਰੁਪਏ ਦੇ ਦਿੰਦੀ ਹੈ ਪੂਜਾ ਦੇ ਪਿਤਾ ਦਿੱਲੀ ਮੈਟ੍ਰੋ ’ਚ ਕੰਮ ਕਰਦੇ ਹਨ ਉਹ ਵੀ ਪੂਜਾ ਨੂੰ ਮਹੀਨੇ ’ਚ 10 ਤੋਂ 15 ਹਜ਼ਾਰ ਰੁਪਏ ਦੇ ਦਿੰਦੇ ਹਨ ਹਰ ਰੋਜ਼ ਉਹ 12 ਤੋਂ 15 ਲਾ+ਸ਼ਾਂ ਦਾ ਅੰਤਿਮ ਸਸਕਾਰ ਕਰਦੀ ਹੈ ਹਸਪਤਾਲ ਦੇ ਪੋਸਟਮਾਰਟਮ ਘਰ ’ਚ ਜੋ ਵੀ ਲਾਵਾਰਸ ਲਾ+ਸ਼ ਆਉਂਦੀ ਹੈ, ਤਾਂ ਡਾਕਟਰ ਪੂਜਾ ਨੂੰ ਸੂਚਨਾ ਦੇ ਦਿੰਦੇ ਹਨ ਜਿਸ ਤੋਂ ਬਾਅਦ ਪੂਜਾ ਉਨ੍ਹਾਂ ਦਾ ਅੰਤਿਮ ਸਸਕਾਰ ਕਰਦੀ ਹੈ ਪੂਜਾ ਦੇ ਇਸ ਕੰਮ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਸਾਥ ਦਿੰਦੇ ਹਨ ਸ਼ੁਰੂਆਤੀ ਦੌਰ ’ਚ ਸਮਾਜ ਤੋਂ ਉਨ੍ਹਾਂ ਨੂੰ ਤਾਨ੍ਹੇ ਵੀ ਮਿਲੇ, ਲੋਕਾਂ ਕਿਹਾ ਕਿ ਲੜਕੀ ਪਾਗਲ ਹੋ ਗਈ ਹੈ ਕੁਝ ਲੋਕਾਂ ਨੂੰ ਪੂਜਾ ਦਾ ਇਹ ਕੰਮ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਉਸ ’ਤੇ ਹਮਲਾ ਵੀ ਕਰਵਾਇਆ, ਜਿਸ ’ਚ ਪੂਜਾ ਨੂੰ ਫਰੈਕਚਰ ਹੋ ਗਿਆ, ਪਰ ਫਿਰ ਵੀ ਪੂਜਾ ਨਹੀਂ ਡਰੀ, ਪੂਜਾ ਨੇ ਕਿਹਾ ਕਿ ਜਦੋਂ ਤੱਕ ਉਹ ਜਿੰਦਾ ਹੈ, ਉਦੋਂ ਤੱਕ ਇਹ ਕੰਮ ਕਰਦੀ ਰਹੇਗੀ। (Motivational Quotes)

ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

LEAVE A REPLY

Please enter your comment!
Please enter your name here