ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਦੇਸ਼ ਤਨੇਜ਼ਾ ਇੰਸਾਂ ਨੇ ਕੀਤਾ ਇੰਡੀਆ ਟਾਪ

Sirsa News
ਸਰਸਾ: ਅਵਾਰਡ ਵਿਖਾਉਂਦੇ ਹੋਏ ਆਦੇਸ਼ ਤਨੇਜਾ ਇੰਸਾਂ ਤੇ ਪ੍ਰਿੰਸੀਪਲ ਤੇ ਹੋਰ।

(ਸੱਚ ਕਹੂੰ ਨਿਊਜ਼/ ਸੁਨੀਲ ਵਰਮਾ) ਸਰਸਾ। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਈਜੀਸੀਐੱਸਈ (ਦਸਵੀਂ ਜਮਾਤ) ਦੇ ਵਿਦਿਆਰਥੀ ਆਦੇਸ਼ ਤਨੇਜਾ ਇੰਸਾਂ ਨੂੰ ਕੈਂਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਵੱਲੋਂ ਕੈਂਬ੍ਰਿਜ ਆਈਜੀਸੀਐੱਸਈ ਹਿੰਦੀ ’ਚ ਪੂਰੇ ਭਾਰਤ ’ਚ ਟਾਪ ਕਰਨ ’ਤੇ ਓਸੀਐੱਲਏ ਭਾਵ ਆਊੁਟਸਟੈਂਡਿੰਗ ਕੈਂਬ੍ਰਿਜ ਲਰਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। (Sirsa News)

ਵਿਦਿਆਰਥੀ ਆਦੇਸ਼ ਤਨੇਜਾ ਇੰਸਾਂ ਅਤੇ ਸੈਂਟ ਐੱਮਐੱਸਜੀ ਗਲੋਰੀਐੱਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਨੂੰ ਇਹ ਐਵਾਰਡ ਬੀਤੇ ਦਿਨੀ ਮੁੰਬਈ ਸਥਿਤ ਹੋਟਲ ਲਲਿਤ ’ਚ ਕੈਮਬ੍ਰਿਜ ਇੰੰਟਰਨੈਸ਼ਨਲ ’ਚ ਦੱਖਣ ਏਸੀਆ ਦੇ ਖੇਤਰੀ ਨਿਦੇਸ਼ਕ ਮਹੇਸ਼ ਸ੍ਰੀਵਾਸਤਵ ਵੱਲੋਂ ਪ੍ਰਦਾਨ ਕੀਤਾ ਗਿਆ।

ਇਹ ਵੀ ਪੜ੍ਹੋ: IND vs ENG : ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਯਸ਼ਸਵੀ ਤੇ ਬੁਮਰਾਹ ਦੇ ਨਾਂਅ, ਇੰਗਲੈਂਡ ਸਸਤੇ ‘ਚ ਆਲਆਊਟ, ਦੂਜੀ…

ਇਸ ਮੌਕੇ ਉਨ੍ਹਾਂ ਨਾਲ ਉੱਤਰ ਭਾਰਤ ਦੇ ਹੈੱਡ ਪ੍ਰਾਚੀ ਮਹਿਤਾ ਅਤੇ ਵਿਦਿਆਰਥੀ ਦੇ ਪਿਤਾ ਲਵਕੇਸ਼ ਤਨੇਜਾ ਇੰਸਾਂ ਵੀ ਮੌਜ਼ੂਦ ਰਹੇ। ਆਦੇਸ ਤਨੇਜਾ ਇੰਸਾਂ ਨੇ ਆਪਣੀ ਇਸ ਪ੍ਰਾਪਤੀ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਪਾਪਾ ਕੋਚ) ਅਤੇ ਉਨ੍ਹਾਂ ਵੱਲੋਂ ਦਿੱਤੇ ਪੜ੍ਹਾਈ ਸਬੰਧੀ ਟਿੱਪਸ ਨੂੰ ਦਿੱਤਾ। ਦੂਜੇ ਪਾਸੇ ਆਦੇਸ਼ ਤਨੇਜਾ ਇੰਸਾਂ ਦੀ ਇਸ ਉਪਲੱਬਧੀ ’ਤੇ ਸਮੂਹ ਸਟਾਫ਼ , ਵਿਦਿਆਰਥੀ ਅਤੇ ਮਾਪੇ ਖੁਸ਼ ਨਜ਼ਰ ਆ ਰਹੇ ਹਨ ਤੇ ਵਿਦਿਆਰਥੀਆਂ ਨੂੰ ਵਧਾਈਆਂ ਦੇ ਰਹੇ ਹਨ ਸੇਂਟ ਐੱਮਐੱਸਜੀ ਗਲੋਰੀਐੱਸ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਅਜੈ ਧਮੀਜਾ ਇੰਸਾਂ ਨੇ ਦੱਸਿਆ ਕਿ ਆਦੇਸ਼ ਤਨੇਜਾ ਇੰਸਾਂ ਨੇ ਕੈਮਬ੍ਰਿਜ ਐਗਜਾਮਿਨੇਸ਼ਨ ਵੱਲੋਂ ਲਈ ਗਈ ਪ੍ਰੀਖਿਆ ’ਚ ਇਹ ਉਪਲੱਬਧੀ ਹਾਸਲ ਕੀਤੀ ਹੈ। (Sirsa News)

ਆਦੇਸ਼ ਤਨੇਜਾ ਇੰਸਾਂ ਨੂੰ ਓਸੀਐੱਲਏ ਐਵਾਰਡ ਮਿਲਣਾ ਸੰਸਥਾਨ ਲਈ ਮਾਣ ਵਾਲੀ ਗੱਲ ਹੈ ਅਤੇ ਪੂਰਾ ਸੰਸਥਾਨ ਉਸ ਨੂੰ ਵਧਾਈ ਦੇਣ ਦੇ ਨਾਲ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰ ਰਿਹਾ ਹੈ। ਐਵਾਰਡ ਲੈਣ ਬਾਅਦ ਜਦੋਂ ਆਦੇਸ਼ ਤਨੇਜਾ ਇੰਸਾਂ ਨੇ ਆਪਣੀ ਉਪਲੱਬਧੀ ਦਾ ਸਿਹਰਾ ਸੇਂਟ ਡਾ. ਐੱਮਐੱਸਜੀ ਨੂੰ ਦਿੱਤਾ ਤਾਂ ਪ੍ਰੋਗਰਾਮ ’ਚ ਤਾੜੀਆਂ ਦੀ ਗੂੰਜ ਅਸਮਾਨ ਨੂੰ ਛੋਹ ਗਈ। ਆਦੇਸ਼ ਤਨੇਜਾ ਇੰਸਾਂ ਨੇ ਆਖਿਆ ਕਿ ਕੈਮਬ੍ਰਿਜ ਦੇ ਇਸ ਪ੍ਰੋਗਰਾਮ ’ਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਪੋਦਾਰ ਇੰਟਰਨੈਸ਼ਨਲ ਸਕੂਲ, ਜੈਸ਼੍ਰੀ ਪੇਰੀਵਾਲ ਗਲੋਵਲ ਸਕੂਲ, ਜੀਡੀ ਗੋਨਿਕਾ ਤੋਂ ਇਲਾਵਾ ਇੰਡੀਆ ਦੇ ਟੌਪ ਸਕੂਲ ਸ਼ਾਮਲ ਸਨ, ਜਿੱਥੇ ਬਾਲੀਵੁੱਡ ਸਟਾਰਾਂ ਦੇ ਬੱਚੇ ਪੜ੍ਹਦੇ ਹਨ, ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਸਨ। Sirsa News

ਇਸ ਪ੍ਰੋਗਰਾਮ ’ਚ ਮੈਨੂੰ ਬੈਠਣ ਦਾ ਹੀ ਮੌਕਾ ਨਹੀਂ ਮਿਲਿਆ ਸਗੋਂ ਮੈਨੂੰ ਇਸ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਜੋ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ। ਪਾਪਾ ਕੋਚ ਦੀ ਬਦੌਲਤ ਸਭ ਕੁਝ ਹੋ ਰਿਹਾ ਹੈ। ਡਾ. ਐੱਮਐੱਸਜੀ ਵੱਲੋਂ ਪੜ੍ਹਾਈ ਸਬੰਧੀ ਦਿੱਤੇ ਟਿੱਪਸ ਉਨ੍ਹਾਂ ਨੇ ਆਪਣੇ ਰੋਜ਼ਾਨਾ ਜਿੰਦਗੀ ’ਚ ਸ਼ਾਮਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਇਸ ਲਈ ਇਸ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ।