ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਖਤਮ ਜਾਣੋ ਕੀ ਹੋਇਆ ਫੈਸਲਾ

ਸਿੱਧੂ ਸਬੰਧੀ ਅਜੇ ਵੀ ਸਸਪੈਂਸ

ਚੰਡੀਗੜ੍ਹ। ਪੰਜਾਬ ਭਵਨ ਵਿਖੇ 2 ਘੰਟੇ ਮੀਟਿੰਗ ਚੱਲਣ ਤੋਂ ਬਾਅਦ ਕੋਈ ਵੀ ਫੈਸਲ ਨਿੱਕਲ ਕੇ ਸਾਹਮਣੇ ਨਹੀਂ ਆ ਸਕਿਆ ਹੈ। ਇਸ ਦੌਰਾਨ ਹਰੀਸ਼ ਰਾਵਤ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਪੰਜਾਬ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਜੇ ਕੁੱਝ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸੁਲਝਾਉਣ ਲਈ ਅਜੇ 5-6 ਹੋਰ ਲੱਗਣਗੇ। ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਹ ਮੀਟਿੰਗ ਰੱਖੀ ਗਈ ਤਾਕਿ ਸਿੱਧੂ ਨੂੰ ਮਨਾਇਆ ਜਾ ਸਕੇ ਜਿਸ ਵਿੱਚ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ, ਹਰੀਸ਼ ਰਾਵਤ, ਪ੍ਰਗਟ ਸਿੰਘ, ਲਾਲ ਸਿੰਘ, ਕੁਲਜੀਤ ਨਾਗਰਾ ਵੀ ਹਾਜਰ ਸਨ।

ਦੱਸਣਯੋਗ ਹੈ ਕਿ  ਨਵਜੋਤ ਸਿੰਘ ਦੇ ਅਸਤੀਫੇ ਤੋਂ ਬਾਅਦ, ਕਾਂਗਰਸ ਹਾਈਕਮਾਨ ਨੇ ਮਨ ਬਣਾ ਲਿਆ ਸੀ ਕਿ ਸਿੱਧੂ ਨੂੰ ਮਨਾਇਆ ਨਹੀਂ ਜਾਵੇਗਾ ਅਤੇ ਨਵੇਂ ਸੂਬਾ ਪ੍ਰਧਾਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਹਾਈਕਮਾਂਡ ਦੇ ਰਵੱਈਏ ਨੂੰ ਵੇਖਦਿਆਂ ਨਵਜੋਤ ਸਿੰਘ ਸਿੱਧੂ ਨੇ ਹੁਣ ਗੱਲਬਾਤ ਲਈ ਆਪਣਾ ਮਨ ਬਣਾ ਲਿਆ ਸੀ। ਅੱਜ ਦੁਪਹਿਰ 3 ਵਜੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮੁਲਾਕਾਤ ਕਰਨੀ ਸੀ ਅਤੇ ਇਹ ਜਾਣਕਾਰੀ ਸਿੱਧੂ ਨੇ ਖੁਦ ਟਵੀਟ ਕਰਕੇ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ