ਤੇਲੰਗਾਨਾ ’ਚ ਇੱਕ ਸਤੰਬਰ ਤੋਂ ਖੁੱਲ੍ਹਣਗੇ ਸਕੂਲ

ਤੇਲੰਗਾਨਾ ’ਚ ਇੱਕ ਸਤੰਬਰ ਤੋਂ ਖੁੱਲ੍ਹਣਗੇ ਸਕੂਲ

ਹੈਦਰਾਬਾਦ (ਏਜੰਸੀ)। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ’ਚ ਪ੍ਰਗਤੀ ਭਵਨ ’ਚ ਹੋਈ ਉੱਚ ਪੱਧਰੀ ਸਮੀਖਿਆ ਬੈਠਕ ’ਚ ਇੱਕ ਸਤੰਬਰ ਤੋਂ ਸੂਬੇ ’ਚ ਆਂਗਣਵਾੜੀ ਸਮੇਤ ਸਾਰੇ ਨਿੱਜੀ ਤੇ ਜਨਤਕ ਸਿੱਖਿਅਕ ਸੰਸਥਾਵਾਂ ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਹੈ । ਮੁੱਖ ਮੰਤਰੀ ਦਫ਼ਤਰ ਨੇ ਜਾਰੀ ਨੋਟਿਸ ’ਚ ਕਿਹਾ ਕਿ ਰਾਓ ਨੇ ਪੰਚਾਇਤੀ ਰਾਜ ਤੇ ਨਗਰ ਨਿਗਮ ਵਿਭਾਗਾਂ ਦੇ ਮੰਤਰੀਆਂ ਤੇ ਅਧਿਕਾਰੀਆਂ ਨੂੰ 30 ਅਗਸਤ ਤੱਕ ਪਿੰਡਾਂ ਤੇ ਕਸਬਿਆਂ ’ਚ ਸਾਰੇ ਸਿੱਖਿਅਕ ਸੰਸਥਾਵਾਂ ਤੇ ਹੋਸਟਲਾਂ ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ ਹਨ ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਰਨ ਸੂਬੇ ’ਚ ਸਿੱਖਿਆ ਪ੍ਰਭਾਵਿਤ ਹੋਈ ਹੈ ਸਿੱਖਿਆ ਸੰਸਥਾਨਾਂ ਦੇ ਬੰਦ ਹੋਣ ਨਾਲ ਵਿਦਿਆਰਥੀਆਂ ਤੇ ਮਾਪਿਆਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੇ ਅਧਿਆਪਕਾਂ ਸਮੇਤ ਸਿੱਖਿਆ ਸਬੰਧਿਤ ਖੇਤਰ ਪ੍ਰਭਾਵਿਤ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮੀਖਿਆ ਬੈਠਕ ’ਚ ਸਾਰੇ ਅਧਿਕਾਰੀਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਤੇ ਨਿੱਜੀ ਤੇ ਜਨਤਕ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀਆਂ ਸਾਰੀਆਂ ਇੱਛਾਵਾਂ ਨੂੰ ਧਿਆਨ ’ਚ ਰੱਖਦਿਆਂ ਇੱਕ ਸਤੰਬਰ ਤੋਂ ਸੂਬੇ ’ਚ ਸਾਰੇ ਸਿੱਖਿਆ ਸੰਸਥਾਵਾਂ ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ