ਕੋਰੋਨਾ ਦੀ ਮਾਰ ’ਚ ਸਕੂਲ ਅਤੇ ਵਿਦਿਆਰਥੀ

ਕੋਰੋਨਾ ਦੀ ਮਾਰ ’ਚ ਸਕੂਲ ਅਤੇ ਵਿਦਿਆਰਥੀ

ਕੋਰੋਨਾ ਮਹਾਂਮਾਰੀ ਤੋਂ ਖੇਡਾਂ ਵੀ ਅਣਛੂਇਆਂ ਨਹੀਂ ਰਹੀਆਂ ਹਨ ਖਾਸਕਰ ਵਿਦਿਆਰਥੀ ਜਗਤ ਇਸ ਨਾਲ ਕਾਫ਼ੀ ਪ੍ਰਭਾਵਿਤ ਹੋਇਆ ਹੈ ਕੋਰੋਨਾ ਨੇ ਵਿਦਿਆਥੀਆਂ ਦੀ ਪੜ੍ਹਾਈ-ਲਿਖਾਈ ਦੇ ਨਾਲ ਸਕੂਲੀ ਖੇਡਾਂ ਨੂੰ ਜਿੰਦਰਾ ਮਾਰ ਦਿੱਤਾ ਹੈ ਨਤੀਜੇ ਵਜੋਂ ਵਿਦਿਆਰਥੀ ਘਰਾਂ ’ਚ ਬੰਦ ਹੋ ਕੇ ਰਹਿ ਗਏ ਹਨ ਸਕੂਲ ਬੰਦ ਰਹਿਣ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਖੇਡਾਂ ਸਮੇਤ ਕਈ ਤਰ੍ਹਾਂ ਦੀਆਂ ਵਿਹਾਰਕ ਸਹੂਲਤਾਂ ਦਾ ਲਾਭ ਨਹੀਂ ਮਿਲ ਰਿਹਾ ਹੈ

ਮਾਰਚ 2020 ਤੋਂ ਫੈਲੀ ਕੋਰੋਨਾ ਮਹਾਂਮਾਰੀ ਨੇ ਇੱਕ ਝਟਕੇ ਵਿਚ ਵਿਦਿਆਰਥੀਆਂ ਨੂੰ ਇਨ੍ਹਾਂ ਸਹੂਲਤਾਂ ਤੋਂ ਵਾਂਝਿਆਂ ਕਰ ਦਿੱਤਾ ਹੈ ਬਿਨਾ ਸਕੂਲ ਗਏ ਬੱਚਿਆਂ ਨੂੰ ਵੱਖ-ਵੱਖ ਪ੍ਰੀਖਿਆਵਾਂ ਵਿਚ ਪ੍ਰਮੋਟ ਕਰ ਦਿੱਤਾ ਗਿਆ ਚਾਲੂ ਸਿੱਖਿਆ ਵਰ੍ਹੇ ’ਚ ਵੀ ਅੜਿੱਕਾ ਆਉਂਦਾ ਨਜ਼ਰ ਆ ਰਿਹਾ ਹੈ ਅੱਜ ਅਸੀਂ ਦੇਖਦੇ ਹਾਂ ਕਿ ਵਿਦਿਆਰਥੀ ਕੋਰੋਨਾ ਨੂੰ ਲੈ ਕੇ ਮਾਨਸਿਕ ਤਣਾਅ ’ਚੋਂ ਲੰਘ ਰਹੇ ਹਨ ਕੋਰੋਨਾ ਨੇ ਪੜ੍ਹਾਈ ਦੇ ਨਾਲ-ਨਾਲ ਜੀਵਨ ਦਾ ਜ਼ਰੂਰੀ ਅੰਗ ਖੇਡਾਂ ਨੂੰ ਵੀ ਚੌਪਟ ਕਰ ਦਿੱਤਾ ਹੈ

ਇਸ ਨਾਲ ਉਨ੍ਹਾਂ ਦੀ ਸਰੀਰਕ ਸਿਹਤ ’ਤੇ ਮਾੜਾ ਅਸਰ ਪਿਆ ਹੈ ਸਿੱਖਿਆ ਅਤੇ ਖੇਡਾਂ ਦੋਵਾਂ ਮੋਰਚਿਆਂ ’ਤੇ ਵਿਦਿਆਰਥੀ ਕੋਰੋਨਾ ਨਾਲ ਜੂਝ ਰਹੇ ਹਨ ਇੱਕ ਅਧਿਐਨ ਰਿਪੋਰਟ ਅਨੁਸਾਰ ਬਹੁਤ ਸਾਰੇ ਬੱਚੇ ਆਨਲਾਈਨ ਸਿੱਖਿਆ ਨੂੰ ਲੈ ਕੇ ਜ਼ਿਆਦਾ ਗੰਭੀਰ ਨਹੀਂ ਹਨ ਸਕੂਲ ਬੰਦ ਹੋਣ ਅਤੇ ਖੇਡਾਂ ਦੀ ਸੁਵਿਧਾ ਨਾ ਮਿਲਣ ਨਾਲ ਸੋਸ਼ਲ ਮੀਡੀਆ ਵਿਚ ਚੈਟ, ਮੋਬਾਇਲ ਵਿਚ ਗੇਮਸ ਖੇਡ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ ਆਨਲਾਈਨ ਸਿੱਖਿਆ ਦੀ ਰਸਮ ਪੂਰੀ ਕੀਤੀ ਜਾ ਸਕਦੀ ਹੈ ਪਰ ਖੇਡਾਂ ਤਾਂ ਆਨਲਾਈਨ ਸੰਭਵ ਨਹੀਂ ਹਨ

ਖੇਡ ਮੁਕਾਬਲੇ ਨਾ ਹੋਣ ਨਾਲ ਵੀ ਖਿਡਾਰੀਆਂ ਦਾ ਟੈਲੇਂਟ ਪ੍ਰਭਾਵਿਤ ਹੋ ਰਿਹਾ ਹੈ ਅਜਿਹਾ ਲੱਗਦਾ ਹੈ ਕੋਰੋਨਾ ਨੇ ਖੇਡਾਂ, ਪੜ੍ਹਾਈ ’ਤੇ ਕੁੰਡਲੀ ਮਾਰ ਲਈ ਹੈ ਖਿਡਾਰੀ ਹੁਣ ਕੋਰੋਨਾ ਦੇ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਕਿਸੇ ਨੇ ਸਹੀ ਕਿਹਾ ਹੈ ਕਿ ਸਿੱਖਿਆ ਨਾਲ ਵਿਅਕਤੀ ਵਿਦਵਾਨ ਬਣਦਾ ਹੈ ਤਾਂ ਖੇਡਾਂ ਨਾਲ ਸਿਹਤਮੰਦ ਅਤੇ ਬਲਵਾਨ ਸਿੱਖਿਆ ਅਤੇ ਖੇਡਾਂ ਦਾ ਨਹੁੰ-ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਹੈ ਕੋਰੋਨਾ ਨੇ ਸਿੱਖਿਆ ਦੇ ਨਾਲ ਖੇਡਾਂ ਨੂੰ ਵੀ ਤਬਾਹ ਕਰ ਦਿੱਤਾ ਪਹਿਲੀ ਅਤੇ ਦੂਜੀ ਲਹਿਰ ਤੋਂ ਬਾਅਦ ਹੁਣ ਤੀਸਰੀ ਲਹਿਰ ਦੀਆਂ ਸੰਭਾਵਨਾਵਾਂ ਪ੍ਰਗਟ ਕੀਤੀ ਜਾ ਰਹੀਆਂ ਹਨ ਦੱਸਿਆ ਜਾਂਦਾ ਹੈ ਕਿ ਤੀਜੀ ਲਹਿਰ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ

ਬੱਚਿਆਂ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਵੀ ਹਾਲੇ ਈਜ਼ਾਦ ਨਹੀਂ ਹੋਇਆ ਹੈ ਹੁਣ ਇੰਤਜ਼ਾਰ ਇਹ ਹੋ ਰਿਹਾ ਹੈ ਕਿ ਕਦੋਂ ਸਵੇਰਾ ਹੋਵੇਗਾ ਅਤੇ ਕਦੋਂ ਖੇਡਾਂ ਦਾ ਸੂਰਜ ਉਦੈ ਹੋਏਗਾ ਵਿਦਿਆਰਥੀ ਗੁਰੂਕੁਲ ਵਿਚ ਪੜ੍ਹਨ-ਲਿਖਣ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਵਿਚ ਵੀ ਮਾਹਿਰ ਹੁੰਦੇ ਸਨ ਖੇਡਾਂ ਨਾਲ ਸਿਰਫ਼ ਸਰੀਰ ਵੀ ਤੰਦਰੁਸਤ ਨਹੀਂ ਬਣਦਾ ਸਗੋਂ ਇਸ ਨਾਲ ਦਿਮਾਗ ਅਤੇ ਮਨ ਦਾ ਵੀ ਲੋੜੀਂਦਾ ਵਿਕਾਸ ਹੁੰਦਾ ਹੈ ਸੱਚ ਹੈ ਮਨ ਅਤੇ ਸਰੀਰ ਸਿਹਤਮੰਦ ਅਤੇ ਖੁਸ਼ ਰਹਿਣ ’ਤੇ ਹੀ ਸਾਡੀ ਪੜ੍ਹਾਈ-ਲਿਖਾਈ ਠੀਕ ਤਰ੍ਹਾਂ ਹੋ ਸਕਦੀ ਹੈ ਅਤੇ ਸਾਡਾ ਭਵਿੱਖ ਸੁੰਦਰ ਅਤੇ ਸੁਖੀ ਬਣ ਸਕਦਾ ਹੈ

ਖੇਡਾਂ ਨਾਲ ਵਿਦਿਆਰਥੀਆਂ ਵਿਚ ਅਨੁਸ਼ਾਸਨ, ਮੁਕਾਬਲਾ, ਮਿਹਨਤ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਬੱਚਿਆਂ ਨੂੰ ਆਪਣੀ ਜਿੰਦਗੀ ਦੇ ਟੀਚੇ ਨੂੰ ਹਾਸਲ ਕਰਨ ਵਿਚ ਸਾਰਥਿਕ ਸਿੱਧ ਹੁੰਦਾ ਹੈ ਖੇਡਾਂ ਹਰ ਵਿਅਕਤੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ, ਜਿਸ ਤਰ੍ਹਾਂ ਪੜ੍ਹਨਾ, ਕਮਾਉਣਾ, ਸਮੇਂ ’ਤੇ ਖਾਣਾ ਅਤੇ ਸੌਣਾ ਸਾਡੀ ਸਿਹਤ ਅਤੇ ਜੀਵਨ ਲਈ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਖੇਡਾਂ ਦੀ ਉਪਯੋਗਿਤਾ ਵੀ ਵਿਦਿਆਰਥੀ ਦੇ ਜੀਵਨ ਵਿਚ ਅਤਿ ਮਹੱਤਵਪੂਰਨ ਹੈ ਹੁਣ ਇੰਤਜ਼ਾਰ ਇਹ ਹੋ ਰਿਹਾ ਹੈ ਕਿ ਕਦੋਂ ਸਵੇਰਾ ਹੋਏਗਾ ਅਤੇ ਕਦੋਂ ਖੇਡਾਂ ਦਾ ਸੂਰਜ ਉਦੈ ਹੋਏਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।