ਮਹਾਂ ਪਰਉਪਕਾਰ ਮਹੀਨਾ: ਸਲਾਬਤਪੁਰਾ ’ਚ ਭੰਡਾਰੇ ਦੀ ਨਾਮ ਚਰਚਾ, ਸਾਧ-ਸੰਗਤ ’ਚ ਭਾਰੀ ਉਤਸ਼ਾਹ

ਭੰਡਾਰੇ ਨੂੰ ਲੈ ਕੇ ਪੰਡਾਲ ਦੀ ਕੀਤੀ ਸ਼ਾਨਦਾਰ ਸਜਾਵਟ ਦਾ ਦ੍ਰਿਸ਼। ਤਸਵੀਰਾਂ : ਸੁਖਨਾਮ ਇੰਸਾਂ

ਸਾਰੀਆਂ ਤਿਆਰੀਆਂ ਮੁਕੰਮਲ (Naam Charcha Salabatpura)

(ਸੱਚ ਕਹੂੰ ਨਿਊਜ਼) ਸਲਾਬਤਪੁਰਾ/ਬਠਿੰਡਾ। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਦਿਵਸ) ਦੇ ਸਬੰਧ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਐਤਵਾਰ 11 ਸਤੰਬਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਭੰਡਾਰੇ ਦੇ ਰੂਪ ’ਚ ਨਾਮ ਚਰਚਾ (Naam Charcha Salabatpura) ਕੀਤੀ ਜਾ ਰਹੀ ਹੈ, ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਨਾਮ ਚਰਚਾ ਪੰਡਾਲ ਨੂੰ ਬਹੁਤ ਹੀ ਸੰੁਦਰ ਤਰੀਕੇ ਨਾਲ ਸਜਾਇਆ ਗਿਆ ਹੈ ਸਾਧ-ਸੰਗਤ ਦੇ ਸਵਾਗਤ ਲਈ ਲੱਗੇ ਵੱਡੇ-ਵੱਡੇ ਵਧਾਈ ਸੰਦੇਸ਼ਾਂ ਵਾਲੇ ਹੋਰਡਿੰਗ ਅਤੇ ਸਵਾਗਤੀ ਗੇਟ ਖਿੱਚ ਦਾ ਕੇਂਦਰ ਬਣੇ ਹੋਏ ਹਨ 45 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦੇਸ਼-ਵਿਦੇਸ਼ ਵਿਚ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਨਾਮ ਚਰਚਾ ਕਰਕੇ ਅਤੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ ।

pita jis

ਭੰਡਾਰੇ ਦੀ ਇਸ ਨਾਮ ਚਰਚਾ ਸਬੰਧੀ ਸਾਧ-ਸੰਗਤ ਵਿਚ ਭਾਰੀ ਉਤਸ਼ਾਹ

ਪੰਜਾਬ ਸੂਬੇ ਦੀ ਸਾਧ-ਸੰਗਤ 11 ਸਤੰਬਰ ਨੂੰ ਇਹ ਖੁਸ਼ੀ ਦਾ ਦਿਹਾੜਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਜਗੜ੍ਹ ਸਲਾਬਤਪੁਰਾ ਵਿਖੇ ਨਾਮ ਚਰਚਾ ਕਰਕੇ ਧੂਮ ਧਾਮ ਨਾਲ ਮਨਾ ਰਹੀ ਹੈ ਨਾਮ ਚਰਚਾ ’ਚ ਆਉਣ ਵਾਲੀ ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਸਲਾਬਤਪੁਰਾ ਵਿਖੇ ਭੰਡਾਰੇ ਦੀ ਇਸ ਨਾਮ ਚਰਚਾ ਸਬੰਧੀ ਸਾਧ-ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੇਵਾਦਾਰ ਪਿਛਲੇ ਲਗਭਗ ਦੋ ਦਿਨਾਂ ਤੋਂ ਬੜੀ ਹੀ ਤਨਦੇਹੀ ਨਾਲ ਸੇਵਾ ਕਾਰਜਾਂ ਵਿਚ ਲੱਗੇ ਹੋਏ ਹਨ ਵੱਖ-ਵੱਖ ਸੰਮਤੀਆਂ ਸਪੀਕਰ ਸੰਮਤੀ, ਟ੍ਰੈਫਿਕ ਸੰਮਤੀ, ਲੰਗਰ ਸੰਮਤੀ, ਪਾਣੀ ਸੰਮਤੀ, ਸਫ਼ਾਈ ਸੰਮਤੀ, ਡੈਕੋਰੇਸ਼ਨ ਸੰਮਤੀ, ਛਾਇਆਵਾਨ ਸੰਮਤੀ ਅਤੇ ਹੋਰ ਸੰਮਤੀਆਂ ਵੱਲੋਂ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ ਅਤੇ ਸੇਵਾਦਾਰ ਡਿਊਟੀਆਂ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਸਾਧ ਸੰਗਤ ਗੁਰੂ ਜੱਸ ਗਾਉਣ ਦੇ ਨਾਲ-ਨਾਲ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਅਹਿਦ ਕਰੇਗੀ। ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਸੀ ਇਸ ਮਹੀਨੇ ਨੂੰ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਂਦੀ ਆ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ