ਲਾਰੈਂਸ਼ ਬਿਸ਼ਨੋਈ ਗੈਂਗ ਦਾ ਗੁਰਗਾ ਬੀ.ਐਮ.ਡਬਲਿਊ ਕਾਰ ਤੇ 11 ਪਿਸਟਲਾਂ ਸਮੇਤ ਗ੍ਰਿਫ਼ਤਾਰ

bhima

ਲਾਰੈਂਸ਼ ਬਿਸ਼ਨੋਈ ਗੈਂਗ ( Lawrence Bishnoi Gang) ਦਾ ਗੁਰਗਾ ਬੀ.ਐਮ.ਡਬਲਿਊ ਕਾਰ ਤੇ 11 ਪਿਸਟਲਾਂ ਸਮੇਤ ਗ੍ਰਿਫ਼ਤਾਰ

(ਕੁਲਵੰਤ ਕੋਟਲੀ) ਮੋਹਾਲੀ। ਮੋਹਾਲੀ ਪੁਲਿਸ ਨੇ ਖਰੜ ਏਰੀਏ ’ਚੋਂ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੀ ਗੈਂਗ ( Lawrence Bishnoi Gang) ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਪੁੱਤਰ ਲਾਲ ਚੰਦ ਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੂੰ ਸਮੇਤ 11 ਪਿਸਟਲ ਅਤੇ ਇੱਕ ਬੀ.ਐਮ.ਡਬਲਿਊ ਕਾਰ ਦੇ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਵਿਵੇਕ ਸੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਭੀਮਾ ਜੋ ਕਿ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਪੁੱਤਰ ਬਾਬੂ ਰਾਮ ਵਾਸੀ ਪਿੰਡ ਹਾਜੀਪੁਰ ਥਾਣਾ ਗੜ੍ਹਸੰਕਰ ਥਾਣਾ ਭਾਵਾਲਾ ਜ਼ਿਲ੍ਹਾ ਹੁਸ਼ਿਆਰਪੁਰ, ਜਸਮੀਤ ਸਿੰਘ ਉਰਫ ਲੱਕੀ ਪੁੱਤਰ ਜੋਮਿੰਦਰ ਸਿੰਘ ਵਾਸੀ ਰਾਏਪੁਰ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਨਿਖਿਲਕਾਂਤ ਸਰਮਾ ਪੁੱਤਰ ਸੁਜੀਤ ਸਰਮਾ ਵਾਸੀ ਜ਼ਿਲ੍ਹਾ ਪਟਿਆਲਾ ਦਾ ਪੁਰਾਣਾ ਸਾਥੀ ਹੈ।

ਪੁਲਿਸ ਨੇ ਦੱਸਿਆ ਕਿ ਭੀਮਾ ਤੋਂ ਫੜੇ ਗਏ ਹਥਿਆਰਾਂ ਦੀ ਸਪਲਾਈ ਅਸਵਨੀ ਕੁਮਾਰ ਪੁੱਤਰ ਸਾਮ ਲਾਲ ਵਾਸੀ ਵਾਸੀ ਪਿੰਡ ਖਿੱਜਰਪੁਰ ਥਾਣਾ ਪਿਹੋਵਾ ਜ਼ਿਲ੍ਹਾ ਕੁਰਕਸੇਤਰ ਨੇ ਹੀ ਮਨਪ੍ਰੀਤ ਸਿੰਘ ਉਰਫ ਭੀਮਾ, ਜਸਮੀਤ ਸਿੰਘ ਉਰਫ ਲੱਕੀ, ਨਿਖਿਲਕਾਂਤ ਸਰਮਾ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਨੂੰ ਕੀਤੀ ਸੀ। ਅਸਵਨੀ ਕੁਮਾਰ ਉਕਤ ਨੂੰ ਪਹਿਲਾਂ ਹੀ ਸੀ.ਆਈ.ਏ ਸਟਾਫ ਵੱਲੋ ਮੁੱਕਦਮਾ ਨੰਬਰ 115/22 ’ਚ ਥਾਣਾ ਸਦਰ ਖਰੜ ਵੱਲੋਂ ਗ੍ਰਿਫ਼ਤਾਰ ਕੀਤਾ ਹੋਇਆ ਹੈ ਬਰਾਮਦ ਪਿਸਟਲਾ ਵਿੱਚ ਇੱਕ ਪਿਸਟਲ ਗਲੋਕ 9 ਐਮ.ਐਮ. (ਮੇਂਡ ਇੰਨ ਅਸਟਰੀਆ) ਬਾਰੇ ਪਤਾ ਕੀਤਾ ਜਾ ਰਿਹਾ ਹੈ।

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ

ਉਨ੍ਹਾ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਭੀਮਾ ਉਕਤ ਨੂੰ ਗਿ੍ਰਫਤਾਰ ਕਰਕੇ ਆਰਮਜ਼ ਐਕਟ ਤਹਿਤ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਮੁਲਜ਼ਮ ਨੂੰ ਕਿ੍ਰਸਚਨ ਸਕੂਲ, ਟੀ-ਪੁਆਇੰਟ ਖਰੜ ਤੋਂ ਸ਼ਾਮ 04:30 ਵਜੇ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬਰਾਮਦ ਬੀ.ਐਮ.ਡਬਲਿਊ ਕਾਰ ਨੰਬਰ 26–1558 ਜੋ ਕਿ ਜਸਮੀਤ ਸਿੰਘ ਉਰਫ ਲੱਕੀ ਉਕਤ ਦੇ ਨਾਂਅ ’ਤੇ ਹੈ ਅਤੇ ਇਹ ਕਾਰ ਨਸ਼ੇ ਅਤੇ ਅਸਲੇ ਐਮਨੀਸਨ ਦੀ ਸਪਲਾਈ ਲਈ ਵਰਤੀ ਜਾਂਦੀ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਮੁੱਕਦਮੇ ਦੀ ਤਫਤੀਸ਼ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ