ਓਜ਼ੋਨ ਪਰਤ ਦੇ ਛੇਕਾਂ ‘ਚੋਂ ਕਿਰਦਾ ਜ਼ਹਿਰ

Labor, Poisons, Ozone, Layer, Loles

ਮੇਂ ਦੇ ਨਾਲ ਮਨੁੱਖ ਨੇ ਜੇਕਰ ਵਿਗਿਆਨ ਦੇ ਖੇਤਰ ਵਿੱਚ ਅਨੇਕ ਜ਼ਿਕਰਯੋਗ ਕਾਰਨਾਮੇ ਕੀਤੇ ਹਨ ਅਤੇ ਉੱਚੇ ਮੁਕਾਮਾਂ ਨੂੰ ਛੋਹਿਆ ਹੈ ਤਾਂ ਦੂਜੇ ਪਾਸੇ ਉਹ ਕੁਦਰਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਬਣ ਗਿਆ ਹੈ। ਅੱਜ ਸਾਨੂੰ ਗੱਡੀਆਂ-ਮਸ਼ੀਨਾਂ , ਐਲ. ਪੀ. ਜੀ. ਅਤੇ ਨਾ ਜਾਣੇ ਕਿੰਨੇ ਹੀ ਅਜਿਹੇ ਉਪਕਰਨ ਚਾਹੀਦੇ ਹਨ ਜਿਨ੍ਹਾਂ ਵਿੱਚ ਕਦੇ ਨਾ ਕਦੇ ਜੀਵਾਸ਼ਮ ਬਾਲਣ ਜਾਂ ਉਸ ਤੋਂ ਬਣੇ ਹੋਰ ਪਦਾਰਥਾਂ ਦੀ ਵਰਤੋਂ ਹੁੰਦੀ ਹੈ । ਵੱਖ-ਵੱਖ ਤਰ੍ਹਾਂ ਨਾਲ ਇਨ੍ਹਾਂ ਪਦਾਰਥਾਂ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਹੁੰਦੀ ਹੈ । ਉਦਯੋਗਾਂ ‘ਚੋਂ ਨਿੱਕਲਦਾ ਕਾਲ਼ਾ ਰਾਖ਼ਸ਼ੀ ਧੂੰਆਂ ਵੀ ਕਾਰਬਨ ਨਾਲ ਭਰਿਆ ਹੁੰਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ

ਇਸ ਤਰ੍ਹਾਂ ਨਿੱਕਲਦੀ ਕਾਰਬਨ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨਾਲ ਪਹਾੜਾਂ ‘ਤੇ ਵਧੇਰੇ ਬਰਫ਼ ਖੁਰਨ ਨਾਲ ਸਮੁੰਦਰੀ ਅਤੇ ਮਹਾਂਸਾਗਰਾਂ ਵਿੱਚ ਪਾਣੀ ਦੀ ਮਾਤਰਾ ਵਧਣ ਲੱਗੀ ਹੈ। ਇਸ ਕਾਰਨ ਕੰਢੀ ਧਰਤੀ ਦਾ ਕਾਫ਼ੀ ਹਿੱਸਾ ਪਾਣੀ ਵਿੱਚ ਸਮਾ ਜਾਣ ਦੀ ਸੰਭਾਵਨਾ ਹੈ। ‘ਗਰੀਨ ਹਾਊਸ’ ਪ੍ਰਭਾਵ ਨਾਂਅ ਨਾਲ ਜਾਣੇ ਗਏ ਇਸ ਕੁਪ੍ਰਭਾਵ ਨਾਲ ਮਨੁੱਖ ਅਤੇ ਜੀਵ-ਜੰਤੂਆਂ ਤੇ ਰੁੱਖਾਂ  ਦੇ ਜੀਵਨ ‘ਤੇ ਸਪੱਸ਼ਟ ਅਸਰ ਪੈਣਾ ਲਾਜ਼ਮੀ ਹੈ।

ਉਦਯੋਗਾਂ ਵਿੱਚ ਪ੍ਰਯੋਗ ਹੋਣ ਵਾਲੇ ਕਲੋਰੋਫਲੋਰੋ ਕਾਰਬਨ, ਹੈਲੋਜ਼ਨ ਅਤੇ ਮਿਥਾਈਲ ਬਰੋਮਾਈਡ ਵਰਗੇ ਰਸਾਇਣਾਂ ਤੋਂ ਨਿੱਕਲੇ ਕਲੋਸੇਨ ਅਤੇ ਬ੍ਰੋਮੀਨ ਵਰਗੇ ਗੈਸੀ ਰਸਾਇਣਿਕ ਪ੍ਰਦੂਸ਼ਕਾਂ ਕਾਰਨ ਧਰਤੀ ਦੇ ਉੱਤੇ ਓਜ਼ੋਨ ਪਰਤ ‘ਤੇ ਵੀ ਮਾੜਾ ਅਸਰ ਪੈਂਦਾ ਜਾ ਰਿਹਾ ਹੈ । ਇਹ ਪਰਤ ਧਰਤੀ ਉੱਤੇ ਜੀਵਨ ਲਈ ਅਤਿਅੰਤ ਮਹੱਤਵਪੂਰਨ ਹੈ । ਓਜ਼ੋਨ ਪਰਤ ਧਰਤੀ ਦੇ ਉੱਤੇ ਇੱਕ ਛਤਰੀ ਵਾਂਗ ਹੈ, ਜੋ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਨੂੰ ਇੱਥੇ ਆਉਣੋਂ ਰੋਕਦੀ ਹੈ। ਪਰ ਹੁਣ ਅਨੇਕਾਂ ਪ੍ਰਦੂਸ਼ਕਾਂ ਨਾਲ ਇਸ ਪਰਤ ਵਿੱਚ ਛੇਕ ਹੁੰਦੇ ਜਾ ਰਹੇ ਹਨ, ਜਿਸ ਕਾਰਨ ਧਰਤੀ ‘ਤੇ ਆਉਣ ਵਾਲੀਆਂ ਨੁਕਸਾਨਦੇਹ ਕਿਰਨਾਂ ਨੂੰ ਰੋਕਣਾ ਨਾਮੁਮਕਿਨ ਹੈ।

ਇਸ ਵਿਸ਼ੇ ‘ਤੇ ਹੋ ਰਹੇ ਅਧਿਐਨ ਦੌਰਾਨ ਕਰੀਬ ਦਸ ਸਾਲ ਪਹਿਲਾਂ ਅੰਟਾਰਕਟਿਕਾ ‘ਤੇ ਵਿਗਿਆਨੀਆਂ ਨੇ ਇੱਕ ਵੱਡੇ ਓਜ਼ੋਨ ਦੀ ਖੋਜ ਕੀਤੀ ਸੀ। ਅੰਟਾਰਕਟਿਕ ਸਥਿਤ ਹੇਲੀ ਰਿਸਰਚ ਸੈਂਟਰ ਵਿੱਚ ਇਸ ਛੇਕ ਨੂੰ ਵੇਖਿਆ ਗਿਆ ਸੀ। ਵਾਤਾਵਰਨ ਦੇ ਉੱਪਰੀ ਹਿੱਸੇ ਵਿੱਚ ਜਿੱਥੇ ਓਜ਼ੋਨ ਗੈਸ ਹੁੰਦੀ ਹੈ ਉੱਥੇ ਅੰਟਾਰਕਟਿਕਾ ਮਹਾਂਦੀਪ ਵਿੱਚ ਸਰਦੀਆਂ ਵਿੱਚ ਤਾਪਮਾਨ 80 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੋ ਜਾਂਦਾ ਹੈ । ਇਸ ਕਾਰਨ ਇਸ ਸਤ੍ਹਾ ‘ਤੇ ਬਰਫੀਲੇ ਬੱਦਲਾਂ ਦਾ ਨਿਰਮਾਣ ਹੋਣ ਨਾਲ ਰਸਾਇਣਿਕ ਪ੍ਰਕਿਰਿਆਵਾਂ ਹੋਣ ਲੱਗਦੀਆਂ ਹਨ । ਜਿਵੇਂ-ਜਿਵੇਂ ਹਨ੍ਹੇਰੀ ਸਰਦੀ ਘੱਟ ਹੁੰਦੀ ਜਾਂਦੀ ਹੈ ਅਤੇ ਸੂਰਜ ਦੀ ਰੋਸ਼ਨੀ ਵਾਪਸ ਆਉਣ ਲੱਗਦੀ ਹੈ, ਉਸ ਨਾਲ ਹੋਣ ਵਾਲੀਆਂ ਹੋਰ ਰਸਾਇਣਿਕ ਪ੍ਰਕਿਰਿਆਵਾਂ ਕਾਰਨ ਓਜ਼ੋਨ ਨਸ਼ਟ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼

ਇੱਕ ਅਧਿਐਨ ਅਨੁਸਾਰ ਸੰਨ 1960 ਦੇ ਮੁਕਾਬਲੇ ਇੱਥੇ ਓਜ਼ੋਨ ਦੀ ਮਾਤਰਾ ਹੁਣ 40 ਫ਼ੀਸਦੀ ਘੱਟ ਹੋ ਚੁੱਕੀ ਹੈ । ਇਸ ਜਾਂਚ  ਅਨੁਸਾਰ ਓਜ਼ੋਨ ਦਾ ਘਟਣਾ ਗਰਮੀਆਂ ਵਿੱਚ ਵੀ ਉਸੇ ਦਰ ਨਾਲ ਹੁੰਦਾ ਹੈ, ਜਿਸਦੇ ਨਾਲ ਅੰਟਾਰਕਟਿਕਾ ਅਤੇ ਆਸ-ਪਾਸ ਦੇ ਸਮੁੰਦਰਾਂ  ਦੇ ਖੇਤਰਾਂ ਵਿੱਚ ਸੂਰਜ ਦੀ ਪਰਾਬੈਂਗਨੀ ਰੋਸ਼ਨੀ ਵਧਦੀ ਜਾ ਰਹੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਖੇਤਰ ਵਿੱਚ ਚੱਲਣ ਵਾਲੀ ਤੇਜ਼ ਰਫ਼ਤਾਰ ਹਵਾ ਕਾਰਨ ਭਵਿੱਖ ਵਿੱਚ ਇਸ ਓਜ਼ੋਨ ਛੇਕ ਦਾ ਆਕਾਰ ਸੰਭਵ ਹੈ ਨਹੀਂ ਵਧੇਗਾ ਅਤੇ ਸ਼ਾਇਦ ਕੁਝ ਦਹਾਕਿਆਂ ਵਿੱਚ ਪੂਰੀ ਤਰ੍ਹਾਂ  ਖ਼ਤਮ ਹੋ ਸਕਦਾ ਹੈ । ਅਜਿਹਾ ਮੰਨਣ ਦਾ ਇੱਕ ਮੁੱਖ ਕਾਰਨ ਮੌਂਟਰੀਅਲ ਸਰਕਾਰ ਦੁਆਰਾ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਪ੍ਰਤੀ ਸਖ਼ਤ ਕਾਨੂੰਨਾਂ ਦਾ ਲਾਗੂ ਕੀਤਾ ਜਾਣਾ ਹੈ।

ਇਸ ਚਿੰਤਾਜਨਕ ਵਿਸ਼ੇ ਲਈ ਜਿੱਥੇ ਇੱਕ ਪਾਸੇ ਸਰਕਾਰ ਦੁਆਰਾ ਤੁਰੰਤ ਉਪਰਾਲਿਆਂ ਨੂੰ ਕਾਰਗਰ ਕਰਨਾ ਹੈ, Àੁੱਥੇ ਹੀ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਇਹ ਅਹਿਸਾਸ ਦੁਆਉਣਾ ਅਤਿ ਜ਼ਰੂਰੀ ਹੈ ਕਿ ਗਲਤ ਤਰੀਕੇ ਨਾਲ ਇਸਤੇਮਾਲ ਕੀਤੇ ਜਾਣ ‘ਤੇ ਜੀਵਾਸ਼ਮ ਬਾਲਣ ਵਰਗੇ ਵਸੀਲੇ ਸਾਡੇ ਲਈ ਹੀ ਨੁਕਸਾਨਦੇਹ ਸਾਬਤ ਹੋ ਸਕਦੇ ਹਨ।