ਪੰਚ ਦੇ ਪਿੰਡ ਤਾਂ ਕੀ ਸ਼ਹਿਰਾਂ ’ਚ ਵੀ ਚਰਚੇ, ਅਨੋਖੀ ਮਿਸਾਲ ਕਾਇਮ ਕੀਤੀ

Honesty ​
ਮੌੜ ਮੰਡੀ : ਬਲਵੀਰ ਸਿੰਘ ਪੰਚ ਜਗਰਾਜ ਸਿੰਘ ਨੂੰ ਲੱਭੀ ਹੋਈ ਰਾਸ਼ੀ ਵਾਪਸ ਕਰਦੇ ਹੋਏ।

ਸਾਢੇ 22 ਹਜ਼ਾਰ ਦੀ ਰਕਮ ਵਾਪਸ ਕਰਕੇ ਵਿਖਾਈ ਇਮਾਨਦਾਰੀ

(ਰਾਕੇਸ਼ ਗਰਗ) ਮੌੜ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਪਿੰਡ ਜੋਧਪੁਰ ਪਾਖਰ ਦੇ ਮੌਜ਼ੂਦਾ ਪੰਚ ਬਲਵੀਰ ਸਿੰਘ ਵੀਰਾ ਇੰਸਾਂ ਨੇ ਰਸਤੇ ਵਿੱਚੋਂ ਲੱਭੀ ਰਕਮ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਬਲਵੀਰ ਸਿੰਘ ਇੰਸਾਂ ਨੂੰ ਲਗਭਗ ਸਾਢੇ 22 ਹਜ਼ਾਰ ਦੀ ਰਕਮ ਡਿੱਗੀ ਹੋਈ ਲੱਭੀ ਸੀ। ਇਸ ਰਕਮ ਨੂੰ ਅਸਲੀ ਮਾਲਕ ਤੱਕ ਪਹੁੰਚਾਉਣ ਲਈ ਬਲਵੀਰ ਸਿੰਘ ਵੱਲੋਂ ਯੂ ਟਿਊਬ ’ਤੇ ਵੀਡੀਓ ਬਣਾ ਕੇ ਪਾਈ ਗਈ ਸੀ।

ਇਹ ਵੀ ਪੜ੍ਹੋ: ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਦਿੱਤੀਆਂ ਰਾਸ਼ਨ ਕਿੱਟਾਂ

Honesty ​
ਮੌੜ ਮੰਡੀ : ਬਲਵੀਰ ਸਿੰਘ ਪੰਚ ਜਗਰਾਜ ਸਿੰਘ ਨੂੰ ਲੱਭੀ ਹੋਈ ਰਾਸ਼ੀ ਵਾਪਸ ਕਰਦੇ ਹੋਏ।

ਵੀਡੀਓ ਰਾਹੀਂ ਪਤਾ ਲੱਗਣ ’ਤੇ ਰਕਮ ਲੈਣ ਆਏ ਜਗਰਾਜ ਸਿੰਘ ਪਿੰਡ ਕੱਲੋ ਜ਼ਿਲ੍ਹਾ ਮਾਨਸਾ ਨੂੰ ਅੱਜ ਨਿਸ਼ਾਨੀਆਂ ਦੇ ਆਧਰ ’ਤੇ ਅੱਜ ਪੂਰੀ ਪੰਚਾਇਤ ਦੇ ਸਾਹਮਣੇ ਬਲਵੀਰ ਸਿੰਘ ਵੱਲੋਂਰਕਮ ਵਾਪਸ ਕਰ ਦਿੱਤੀ ਗਈ ਇਸ ਮੌਕੇ ਜਿੱਥੇ ਜਗਰਾਜ ਸਿੰਘ ਵੱਲੋਂ ਬਲਵੀਰ ਸਿੰਘ ਇੰਸਾਂ ਦਾ ਧੰਨਵਾਦ ਕੀਤਾ ਗਿਆ, ਉੱਥੇ ਪਿੰਡ ਦੇ ਮੋਹਤਵਰ ਸੱਜਣਾਂ ਨੇ ਵੀ ਬਲਵੀਰ ਸਿੰਘ ਦਾ ਤਹਿਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਵਤਾ ਭਲਾਈ ਦਾ ਕਾਰਜ ਪੂਰੇ ਮੁਰਸ਼ਿਦ ਦੀਆਂ ਸਿੱਖਿਆਵਾਂ ਨਾਲ ਹੀ ਕੀਤਾ ਜਾ ਸਕਦਾ ਹੈ।