‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਦਿੱਤੀਆਂ ਰਾਸ਼ਨ ਕਿੱਟਾਂ

Sahara E Insan
ਬਠਿੰਡਾ : ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੰਦੇ ਹੋਏ ਸੇਵਾਦਾਰ। ਤਸਵੀਰਾਂ : ਸੁਖਨਾਮ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਪੂਜਨੀਕ ਗੁਰੂ ਜੀ ਵੱਲੋਂ ਮਿਲੀ 18ਵੇਂ ਸ਼ਾਹੀ ਚਿੱਠੀ ਵਿੱਚ ਫਰਮਾਏ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ 161ਵੇਂ ਮਾਨਵਤਾ ਭਲਾਈ ਦੇ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ, ਜਿਸ ’ਚ ਜਿਨ੍ਹਾਂ ਪਰਿਵਾਰਾਂ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋਈ ਹੈ, ਅਜਿਹੇ ਪਰਿਵਾਰਾਂ ਦੀ ਸਾਧ-ਸੰਗਤ ਵੱਲੋਂ ਆਰਥਿਕ ਤੌਰ ’ਤੇ ਮਦਦ ਕੀਤੀ ਜਾਂਦੀ ਹੈ ਇਸੇ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਅਮਰਪੁਰਾ ਬਸਤੀ ਦੀ ਸਾਧ-ਸੰਗਤ ਵੱਲੋਂ ਪ੍ਰੇਮੀ ਸੇਵਕ ਕਰਤਾਰ ਚੰਦ ਇੰਸਾਂ ਦੀ ਅਗਵਾਈ ਹੇਠ ਦੋ ਨਸ਼ਾ ਪੀੜਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ। (Sahara E Insan)

ਇਸ ਤਹਿਤ ਪਹਿਲੇ ਪਰਿਵਾਰ ਕਾਂਤਾ ਰਾਣੀ ਵਾਸੀ ਗਲੀ ਨੰ.6, ਨਰੂਆਣਾ ਰੋਡ, ਅਮਰਪੁਰਾ ਬਸਤੀ ਨੂੰ ਰਾਸ਼ਨ ਕਿੱਟ ਦਿੱਤੀ ਗਈਸੇਵਾਦਾਰਾਂ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਕਾਂਤਾ ਰਾਣੀ ਦੇ ਪਤੀ ਦੀ ਮੌਤ ਹੋ ਗਈ, ਉਸ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ, ਜਦੋਂ ਬੱਚੇ ਵੱਡੇ ਹੋਏ ਤਾਂ ਨਸ਼ਿਆਂ ਦੀ ਲਤ ਲੱਗ ਗਈ ਇੱਕ ਪੁੱਤਰ ਦੀ ਨਸ਼ੇ ਕਾਰਨ 2 ਮਹੀਨੇ ਪਹਿਲਾਂ ਮੌਤ ਹੋ ਗਈ ਸੀ ਉਹ ਆਪਣੇ ਦੂਸਰੇ ਪੁੱਤਰ ਨਾਲ ਰਹਿ ਰਹੀ ਅਤੇ ਦੂਸਰਾ ਪੁੱਤਰ ਵੀ ਮਿਹਨਤ ਮਜ਼ਦੂਰੀ ਕਰਦਾ ਹੈ। (Sahara E Insan)

Sahara E Insan
ਬਠਿੰਡਾ : ਸਹਾਰਾ-ਏ-ਇੰਸਾਂ ਮੁਹਿੰਮ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੰਦੇ ਹੋਏ ਸੇਵਾਦਾਰ। ਤਸਵੀਰਾਂ : ਸੁਖਨਾਮ

ਇਹ ਵੀ ਪੜ੍ਹੋ: ਹੁਣ ਇੰਤਕਾਲ ਲਈ ਨਹੀਂ ਖਾਣੇ ਪੈਣਗੇ ਧੱਕੇ, ਵਿਭਾਗ ਦੀ ਨਿਵੇਕਲੀ ਪਹਿਲ

ਦੂਜੀ ਰਾਸ਼ਨ ਕਿੱਟ ਜੋਗਾ ਸਿੰਘ ਪੁੱਤਰ ਮੰਨੂ ਸਿੰਘ ਵਾਸੀ ਗਲੀ ਨੰ.9, ਨਰੂਆਣਾ ਰੋਡ, ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਗਈ ਸੇਵਾਦਾਰਾਂ ਨੇ ਦੱਸਿਆ ਕਿ ਜੋਗਾ ਸਿੰਘ ਦੇ ਤਿੰਨ ਲੜਕੀਆਂ ਤੇ ਇੱਕ ਪੁੱਤਰ ਸੀ ਲੜਕੀਆਂ ਵਿਆਹੀਆਂ ਹੋਈਆਂ ਹਨ, ਉਹ ਆਪਣੀ ਪਤਨੀ ਅਤੇ ਪੁੱਤਰ ਸਮੇਤ ਗੁਜ਼ਰ ਬਸਰ ਕਰ ਰਿਹਾ ਸੀ ਦੋ ਸਾਲ ਪਹਿਲਾਂ ਉਸ ਦੇ ਇਕਲੌਤੇ ਪੁੱਤਰ ਨੂੰ ਨਸ਼ਿਆਂ ਨੇ ਜਕੜ ਲਿਆ ਅਤੇ ਉਸ ਦੀ ਮੌਤ ਹੋ ਗਈ ਜੋਗਾ ਸਿੰਘ ਦੀ ਪਤਨੀ ਕਮਲੇਸ਼ ਕੌਰ ਉਸੇ ਦਿਨ ਤੋਂ ਬਿਮਾਰ ਚੱਲ ਰਹੀ ਹੈ ।

ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੂਜਨੀਕ ਗੁਰੂ ਜੀ ਦੀ ਸ਼ਾਹੀ ਚਿੱਠੀ ਵਿੱਚ ਫਰਮਾਏ ਬਚਨਾਂ ’ਤੇ ਅਮਲ ਕਮਾਉਂਦਿਆਂ ਏਰੀਆ ਅਮਰਪੁਰਾ ਦੀ ਸਾਧ-ਸੰਗਤ ਵੱਲੋਂ ਇਨ੍ਹਾਂ ਪਰਿਵਾਰਾਂ ਦੀ ਮੱਦਦ ਕੀਤੀ ਗਈ ਗਈ ਪਰਿਵਾਰਾਂ ਨੇ ਮੱਦਦ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਬਿੱਟੂ ਇੰਸਾਂ, ਹੇਮ ਰਾਜ ਇੰਸਾਂ, ਰਾਮ ਇੰਸਾਂ ਐੱਸਐੱਸਜੀ ਆਈਟੀ ਵਿੰਗ, ਭੈਣ ਕਮਲਾ ਇੰਸਾਂ, ਰੁਪਿੰਦਰ ਇੰਸਾਂ ਅਤੇ ਸੁਖਵਿੰਦਰ ਇੰਸਾਂ ਹਾਜ਼ਰ ਸਨ।