ਸੁਖਦੇਵ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਲੱਗਿਆ ਮਾਨਵਤਾ ਦੇ ਲੇਖੇ

Body Donation
ਸਰੀਰਦਾਨੀ ਮਾਤਾ ਸੁਖਦੇਵ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਦੇ ਹੋਏ ਰਿਸ਼ਤੇਦਾਰ ਤੇ ਡੇਰਾ ਸ਼ਰਧਾਲੂ ਅਤੇ ਇਨਸੈੱਟ ’ਚ ਸੁਖਦੇਵ ਕੌਰ ਇੰਸਾਂ ਦੀ ਫਾਈਲ ਫੋਟੋ। ਤਸਵੀਰਾਂ : ਅਸ਼ੋਕ ਗਰਗ

ਪਿੰਡ ਮਹਿਤਾ ਵਿਖੇ ਮੈਡੀਕਲ ਖੋਜਾਂ ਲਈ ਹੋਇਆ ਪੰਜਵਾਂ ਸਰੀਰਦਾਨ | Body Donation

ਬਾਂਡੀ (ਅਸ਼ੋਕ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ‘ਅਮਰ ਮੁਹਿੰਮ ਤਹਿਤ’ ਬਲਾਕ ਬਾਂਡੀ ਦੇ ਪਿੰਡ ਮਹਿਤਾ ਵਿਖੇ ਪੰਜਵਾਂ ਸਰੀਰ ਦਾਨ ਹੋਇਆ ਹੈ ਇੱਕ ਡੇਰਾ ਸ਼ਰਧਾਲੂ ਮਾਤਾ ਦੇ ਦੇਹਾਂਤ ਉਪਰੰਤ ਉਸ ਦੀ ਸਵੈ ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। (Body Donation)

ਇਸ ਸਬੰਧੀ ਪਿੰਡ ਦੇ ਪ੍ਰੇ੍ਰਮੀ ਸੇਵਕ ਜਸਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਵਾਸੀ ਧੰਨਾ ਸਿੰੰਘ ਇੰਸਾਂ ਦੀ ਪਤਨੀ ਸੁਖਦੇਵ ਕੌਰ ਇੰਸਾਂ (74) ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦਰਬਾਰ ਵੱਲੋਂ ਚਲਾਏ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਮਰਨ ਉਪਰੰਤ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਬੀਤੇ ਬੁੱਧਵਾਰ ਨੂੰ ਉਨ੍ਹਾਂ ਦਾ ਏਮਜ਼ ਹਸਪਤਾਲ ਵਿਖੇ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਅੱਜ ਵੀਰਵਾਰ ਨੂੰ ਮਾਤਾ ਸੁਖਦੇਵ ਕੌਰ ਇੰਸਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਧੰਨਾ ਸਿੰਘ ਇੰਸਾਂ, ਰਾਮ ਚੰਦ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ ਅਤੇ ਸਮੂਹ ਪਰਿਵਾਰ ਨੇ ਕਾਨੂੰਨੀ ਕਾਗਜ਼ੀ ਕਾਰਵਾਈ ਪੂਰੀ ਕਰਵਾ ਕੇ ਮ੍ਰਿਤਕ ਦੇਹ ਨੂੰ ਬਾਬਾ ਹੀਰਾ ਦਾਸ ਜੀ ਆਯੂਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। (Body Donation)

ਇਹ ਵੀ ਪੜ੍ਹੋ : ਹੁਣ ਇੰਤਕਾਲ ਲਈ ਨਹੀਂ ਖਾਣੇ ਪੈਣਗੇ ਧੱਕੇ, ਵਿਭਾਗ ਦੀ ਨਿਵੇਕਲੀ ਪਹਿਲ

ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਗੱਡੀ ਰਾਹੀਂ ਉਨ੍ਹਾਂ ਦੇ ਘਰੋਂ ਚੱਲ ਕੇ ਪਿੰਡ ਦੇ ਵਾਟਰ ਬਰਕਸ ਕੋਲੋਂ ਐਂਬੂਲੈਸ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ‘ਮਾਤਾ ਸੁਖਦੇਵ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਉਂਦੇ ਹੋਏ ਰਵਾਨਾ ਕੀਤਾ ਗਿਆ। ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ, ਪੋਤੀਆਂ ਅਤੇ ਨੂੰਹਾਂ ਵੱਲੋਂ ਦਿੱਤਾ ਗਿਆ ਇਸ ਮੌਕੇ ਪਿੰਡ ਦੇ 15 ਮੈਂਬਰ ਪਰਮਜੀਤ ਸਿੰਘ ਇੰਸਾਂ, ਸੇਵਕ ਕੁਮਾਰ ਇੰਸਾਂ, ਜਗਜੀਤ ਸਿੰਘ ਇੰਸਾਂ, ਮਨਪ੍ਰੀਤ ਸਿੰਘ ਇੰਸਾਂ, ਖੁਸ਼ਪ੍ਰੀਤ ਕੌਰ ਇੰਸਾਂ, ਸਹਿਯੋਗੀ ਭੈਣ ਪਰਮਜੀਤ ਕੌਰ ਇੰਸਾਂ, ਵੀਰਪਾਲ ਕੌਰ ਇੰਸਾਂ, ਪੰਚ ਇਕਬਾਲ ਸਿੰਘ, ਪਿੰਡ ਦੇ ਮੋਹਤਵਰਾਂ, ਰਿਸ਼ਤੇਦਾਰਾਂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ 15 ਮੈਂਬਰ, ਪ੍ਰੇਮੀ ਸੇਵਕ ਅਤੇ ਹੋਰ ਸਾਧ-ਸੰਗਤ ਨੇ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਜ਼ਾਹਿਰ ਕੀਤੀ। (Body Donation)