ਨੀਰਜ਼ ਚੋਪੜਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ ਨੂੰ ਮਿਲੇ

ਨੀਰਜ਼ ਚੋਪੜਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਨਾਲ ਖੱਟਰ ਨੂੰ ਮਿਲੇ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਵਾਹ-ਵਾਹ ਖੱਟ ਰਹੇ ਨੀਰਜ਼ ਚੋਪੜਾ ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਨੀਰਜ਼ ਚੋਪੜਾ ਨੂੰ ਇੱਕ ਸ਼ਾਲ, ਇੱਕ ਯਾਦਗਾਰੀ ਚਿੰਨ੍ਹ ਤੇ ਧਾਰਮਿਕ ਪੁਸਤਕ ਸ੍ਰੀਮਦ ਭਗਵਦ ਗੀਤਾ ਦੇ ਕੇ ਸਨਮਾਨਿਤ ਕੀਤਾ।

ਮਨੋਹਰ ਨਾਲ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਹਿਲ ਹਰਿਆਣਾ ਨੂੰ ‘ਸਪੋਰਟਸ ਹੱਬ’ ਬਣਾਉਣ ਦੀ ਹੈ ਜਿਸ ’ਚ ਨੀਰਜ਼ ਚੋਪੜਾ ਵਰਗੇ ਸ਼ਾਨਦਾਰ ਖਿਡਾਰੀ ਨੌਜਵਾਨ ਨੂੰ ਪੀੜ੍ਹੀ ਨੂੰ ਪ੍ਰੇਰਿਤ ਕਰਨ ’ਚ ਅਹਿਮ ਭੂਮਿਕਾ ਅਦਾ ਕਰਨਗੇ ਇਸ ਮੌਕੇ ’ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਵੀ ਮੌਜ਼ੂਦ ਸਨ ਨੀਰਜ ਚੋਪੜਾ ਨੇ ਵੀ ਮੁੱਖ ਮੰਤਰੀ ਨਾਲ ਖੇਡ ਸਬੰਧਿਤ ਪਹਿਲੂਆਂ ’ਤੇ ਚਰਚਾ ਕੀਤੀ।

ਗੋਲਡ ਮੈਡਲਿਸਟ ਨੀਰਜ਼ ਚੋਪੜਾ ਨੇ ਕਿਹਾ ਕਿ ਸੀਐਮ ਮਨੋਹਰ ਲਾਲ ਖੱਟਰ ਨਾਲ ਗੱਲਬਾਤ ਕਰਕੇ ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ ਨੀਰਜ਼ ਨੇ ਕਿਹਾ ਕਿ ਮੈਂ ਆਉਂਦੇ ਖੇਡ ਮੁਕਾਬਲਿਆਂ ’ਚ ਹਰਿਆਣਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਹੋਰ ਵੀ ਵਧੀਆ ਪ੍ਰਦਰਸ਼ਨ ਕਰਾਂਗਾ ਜ਼ਿਕਰਯੋਗ ਹੈ ਕਿ ਨੀਰਜ਼ ਚੋਪੜਾ ਬਿਮਾਰ ਹੋਣ ਕਾਰਨ 13 ਅਗਸਤ ਨੂੰ ਰੱਖੇ ਗਏ ਸਨਮਾਨ ਸਮਾਰੋਹ ਦਾ ਹਿੱਸਾ ਨਹੀਂ ਬਣ ਸਕੇ ਸਨ ਇਸ ਲਈ ਅੱਜ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ