ਦੇਸ਼ ਪਰਤਣ ਲਈ ਗੱਲਬਾਤ ਕਰ ਰਹੇ ਹਨ ਅਸ਼ਰਫ ਗਨੀ

ਦੇਸ਼ ਪਰਤਣ ਲਈ ਗੱਲਬਾਤ ਕਰ ਰਹੇ ਹਨ ਅਸ਼ਰਫ ਗਨੀ

ਕਾਬੁਲ/ਅਬੂਧਾਬੀ (ਏਜੰਸੀ)। ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਤੋਂ ਪਲਾਇਨ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਸ਼ਰਨ ਲੈਣ ਵਾਲੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਉਹ ਦੇਸ਼ ਪਰਤਣ ਲਈ ਗੱਲਬਾਤ ਕਰ ਰਹੇ ਹਨ ਗਨੀ ਨੇ ਫੇਸਬੁੱਕ ’ਤੇ ਆਪਣੇ ਵੀਡੀਓ ਪੋਸਟ ’ਚ ਕਿਹਾ ਉਹ ਸ਼ਾਂਤੀ ਨਾਲ ਤਾਲਿਬਾਨ ਨੂੰ ਸੱਤਾ ਦੇਣਾ ਚਾਹੁੰਦੇ ਸਨ ਪਰ ਮੈਨੂੰ ਮੇਰੀ ਮਰਜ਼ੀ ਦੇ ਉਲਟ ਅਫਗਾਨਿਸਤਾਨ ਤੋਂ ਕੱਢ ਦਿੱਤਾ ਗਿਆ।

ਉਨ੍ਹਾਂ ਕਿਹਾ, ਮੈਨੂੰ ਦੱਸਿਆ ਗਿਆ ਸੀ ਕਿ ਤਾਲਿਬਾਨ ਕਾਬੁਲ ’ਚ ਹਨ ਸਾਡੇ ਦਰਮਿਆਨ ਇੱਕ ਸਮਝੌਤਾ ਸੀ ਕਿ ਤਾਲਿਬਾਨ ਕਾਬੁਲ ’ਚ ਇੰਟਰ ਨਹੀਂ ਕਰੇਗਾ, ਪਰ ਇਸ ਦੇ ਬਾਵਜ਼ੂਦ ਉਨ੍ਹਾਂ ਅਜਿਹਾ ਕੀਤਾ ਮੈਂ ਫਾਂਸੀ ਨਹੀਂ ਚਾਹੁੰਦਾ, ਕਿਉਂਕਿ ਇੱਕ ਰਾਸ਼ਟਰਪਤੀ ਦੇ ਰੂਪ ’ਚ ਮੈਂ ਅਫਗਾਨਿਸਤਾਨ ਦਾ ਨਾਗਰਿਕ ਹਾਂ ਮੈਂ ਮੌਤ ਤੋਂ ਨਹੀਂ ਡਰਦਾ ਉਨ੍ਹਾਂ ਕਿਹਾ ਸੁਰੱਖਿਆ ਬਲਾਂ ਨੇ ਮੈਨੂੰ ਦੱਸਿਆ ਕਿ ਮੇਰੇ ਖਿਲਾਫ਼ ਸਾਜਿਸ਼ ਕੀਤੀ ਗਈ ਸੀ ਬੀਤੇ ਐਤਵਾਰ ਨੂੰ ਮੈਂ ਹਮੇਸ਼ਾ ਵਾਂਗ ਆਪਣੇ ਦਫ਼ਤਰ ’ਚ ਸੀ ਇਸੇ ਦਿਨ ਦੁਪਹਿਰ ’ਚ ਮੈਂ ਕਾਬੁਲ ’ਚ ਸਥਿਤੀ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰਾਲੇ ਗਿਆ ਅਚਾਨਕ ਮੇਰੇ ਸੁਰੱਖਿਆ ਕਰਮੀ ਇੱਕ ਵੱਡੀ ਸਾਜ਼ਿਸ ਨੂੰ ਨਾਕਾਮ ਕਰਨ ਲਈ ਪਹੁੰਚੇ ਤੇ ਮੈਨੂੰ ਉੱਥੋਂ ਬਾਹਰ ਕੱਢਿਆ।

ਪੈਸੇ ਲੈ ਕੇ ਦੇਸ਼ ਤੋਂ ਪਲਾਇਨ ਕਰਨ ਸਬੰਧੀ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ, ਮੈਂ ਪੈਸੇ ਲੈ ਕੇ ਅਫਗਾਨਿਸਤਾਨ ਤੋਂ ਪਲਾਇਨ ਕੀਤਾ ਹੈ, ਇਹ ਦੋਸ਼ ਬੇਬੁਨਿਆਦ ਹਨ ਤੁਸੀਂ ਯੂਏਈ ਦੇ ਕਸਟਮ ਤੋਂ ਇਸ ਦੀ ਪੁਸ਼ਟੀ ਕਰ ਸਕਦੇ ਹੋ ਮੇਰੇ ਕੋਲ ਆਪਣੇ ਜੁੱਤੇ ਬਦਲਣ ਦਾ ਸਮਾਂ ਨਹੀਂ ਸੀ ਮੇਰੀ ਸੁਰੱਖਿਆ ਦੇ ਮੱਦੇਨਜ਼ਰ ਮੈਨੂੰ ਜਾਣ ਲਈ ਕਿਹਾ ਗਿਆ, ਕਿਉਂਕਿ ਦੇਸ਼ ਦੇ ਹੋਣ ਦੇ ਨਾਤੇ ਮੇਰੇ ਲਈ ਇੱਕ ਖਤਰਾ ਸੀ।

ਬਲਿਕਨ ਤੇ ਰੈਬ ਨੇ ਕੀਤੀ ਅਫਗਾਨਿਸਤਾਨ ਦੇ ਮੁੱਦੇ ’ਤੇ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿਕਨ ਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਿਕੀ ਰੈਬ ਨੇ ਅਫਗਾਨਿਸਤਾਨ ਦੇ ਨਿਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਗੱਲ ਕੀਤੀ ਹੈ ਇਹ ਜਾਣਕਾਰੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ ਮੰਤਰਾਲੇ ਨੇ ਦੱਸਿਆ ਕਿ ਬਲਿਕਨ ਤੇ ਰੈਬ ਨੇ ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਉੱਥੇ ਦੇ ਨਿਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਚਰਚਾ ਕੀਤੀ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਇਸ ਨੇ ਕਿਹਾ, ਵਿਦੇਸ਼ ਮੰਤਰੀ ਐਂਟੋਨੀ ਬਲਿਕਨ ਨੇ ਅਫਗਾਨਿਸਤਾਨ ਦੇ ਨਿਵਾਸੀਆਂ ਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਬ੍ਰਿਟੀਸ਼ ਵਿਦੇਸ਼ ਮੰਤਰੀ ਡੋਮਿਕੀ ਰੈਬ ਨਾਲ ਚਰਚਾ ਕੀਤੀ ਹੈ ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਅਫਗਾਨਿਸਤਾਨ ਤੋਂ ਕੌਮਾਂਤਰੀ ਫਰਜ਼ਾਂ ਦੀ ਪਾਲਣਾ ਕਰਵਾਉਣ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ, ਜਿੱਥੇ ਕਰੀਬ 4500 ਅਮਰੀਕੀ ਫੌਜੀ ਹੁਣ ਵੀ ਕਾਬੁਲ ਹਵਾਈ ਅੱਡੇ ’ਤੇ ਲੋਕਾਂ ਨੂੰ ਉੱਥੋਂ ਕੱਢਣ ਦਾ ਕੰਮ ਕਰ ਰਹੇ ਹਨਬਲਿਕਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ