ਤਾਲਿਬਾਨ ਨੇ ਭਾਰਤ ਦੇ ਹਰ ਤਰ੍ਹਾਂ ਦੇ ਆਯਾਤ-ਨਿਰਯਾਤ ’ਤੇ ਰੋਕ ਲਾਈ

ਤਾਲਿਬਾਨ ਨੇ ਭਾਰਤ ਦੇ ਹਰ ਤਰ੍ਹਾਂ ਦੇ ਆਯਾਤ-ਨਿਰਯਾਤ ’ਤੇ ਰੋਕ ਲਾਈ

ਨਵੀਂ ਦਿੱਲੀ (ਏਜੰਸੀ)। ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਦਰਮਿਆਨ ਤਾਲਿਬਾਨ ਨੇ ਭਾਰਤ ਨਾਲ ਹਰ ਤਰ੍ਹਾਂ ਦੇ ਆਯਾਤ-ਨਿਰਯਾਤ ’ਤੇ ਰੋਕ ਲਾ ਦਿੱਤੀ ਹੈ ਫੈਡਰੇਸ਼ਨ ਆਫ਼ ਇੰਡੀਅਨ ਐਕਸ ਪੋਰਟ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਡਾ. ਅਜੈ ਸਹਾਏ ਦੇ ਅਨੁਸਾਰ, ਤਾਲਿਬਾਨ ਨੇ ਭਾਰਤ ਦੇ ਹਰ ਤਰ੍ਹਾਂ ਦੇ ਆਯਾਤ-ਨਿਰਯਾਤ ’ਤੇ ਫਿਲਹਾਲ ਰੋਕ ਲਾ ਦਿੱਤੀ ਹੈ।

ਭਾਰਤ ਨੇ ਅਫਗਾਨਿਸਤਾਨ ’ਚ 3 ਅਰਬ ਡਾਲਰ ਦਾ ਨਿਵੇਸ਼ ਕੀਤਾ

ਉਨ੍ਹਾਂ ਕਿਹਾ ਕਿ ਟਰੇਡ ਤੋਂ ਇਲਾਵਾ ਭਾਰਤ ਨੇ ਉੱਥੇ ਚੰਗਾ ਖਾਸ ਨਿਵੇਸ਼ ਕਰ ਰੱਖਿਆ ਹੈ ਅਸੀਂ ਉੱਥੇ ਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਭਾਰਤ ਉੱਥੇ 400 ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ’ਚੋਂ ਕੁਝ ’ਤੇ ਹੁਣ ਵੀ ਕੰਮ ਚੱਲ ਰਿਹਾ ਹੈ ਭਾਰਤ ਅਫਗਾਨਿਸਤਾਨ ਨੂੰ ਆਪਣੇ ਕੁਝ ਸਾਮਾਨ ਦਾ ਨਿਰਯਾਤ ਇੰਟਰਨੈਸ਼ਨਲ ਨਾਰਥ-ਸਾਊਥ ਕਾਰੀਡੋਰ ਤੋਂ ਕਰਦਾ ਹੈ ਜੋ ਠੀਕ ਚੱਲ ਰਿਹਾ ਹੈ ਨਾਲ ਹੀ ਕੁਝ ਨਿਰਯਾਤ ਦੁਬਈ ਰੂਟ ਤੋਂ ਵੀ ਹੁੰਦਾ ਹੈ ਉਹ ਵੀ ਠੀਕ ਚੱਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ