MSG Bhandara | ਸਾਧ-ਸੰਗਤ ਐਨੀ ਕਿ ਲੱਗੇ ਸਾਰਾ ਆਲਮ ਹੀ ਸਰਸੇ ਆਣ ਢੁੱਕਿਆ

MSG Bhandara

ਡੇਰਾ ਸੱਚਾ ਸੌਦਾ ’ਚ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਦਾ ਭੰਡਾਰਾ

  • ਪੂਜਨੀਕ ਗੁਰੂ ਜੀ ਨੇ ਮੰਦਬੁੱਧੀਆਂ ਦੀ ਸਾਰ-ਸੰਭਾਲ ਅਤੇ ਇਲਾਜ ਕਰਵਾ ਕੇ ਘਰ ਪਹੁੰਚਾਉਣ ਵਾਲੇ ਟਾਪ ਸੇਵਾਦਾਰ ਨੂੰ ਕੀਤਾ ਸਨਮਾਨਿਤ
  • ਮਾਨਵਤਾ ਭਲਾਈ ਦੇ ਕੰਮਾਂ ਦਾ ਕਾਰਵਾਂ 156 ’ਤੇ ਪਹੰੁਚਿਆ
  • ਜ਼ਰੂਰਤਮੰਦ ਪਰਿਵਾਰਾਂ ਨੂੰ ਮਿਲੇ ਆਸ਼ਿਆਨੇ

ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਵਸ ਦਾ ‘ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਭੰਡਾਰਾ’ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਨੇ ਮੰਗਲਵਾਰ ਨੂੰ ਦੇਸ਼ ਅਤੇ ਦੁਨੀਆਂ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। (MSG Bhandara) ਸਾਧ-ਸੰਗਤ ਦੇ ਭਾਰੀ ਉਤਸ਼ਾਹ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਇੰਤਜਾਮ ਛੋਟੇ ਪੈ ਗਏ। ਸ਼ਾਹ ਸਤਿਨਾਮ ਜੀ ਧਾਮ ਦੇ ਮੁੱਖ ਪੰਡਾਲ ਸਮੇਤ 87 ਏਕੜ ’ਚ ਬਣਾਏ ਗਏ ਵੱਖ-ਵੱਖ ਪੰਡਾਲਾਂ ’ਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਸੀ। ਚਾਰੋਂ ਪਾਸੇ ਨੱਚਦੇ-ਗਾਉਂਦੇ, ਖੁਸ਼ੀ ’ਚ ਝੂਮਦੇ ਸ਼ਰਧਾਲੂ ਹੀ ਨਜ਼ਰ ਆ ਰਹੇ ਸਨ।

ਤਸਵੀਰਾਂ : ਸੁਸ਼ੀਲ ਕੁਮਾਰ

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਜ਼ਰੀਏ ਵੱਡਾ ਰੂਹਾਨੀ ਸਤਿਸੰਗ ਫਰਮਾਇਆ, ਜਿਸਨੂੰ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਇਕਾਗਰਚਿੱਤ ਹੋ ਕੇ ਸਰਵਣ ਕੀਤਾ । ਇਸ ਮੌਕੇ ਪੂਜਨੀਕ ਗੁਰੂ ਜੀ ਨੇ ਇਨਸਾਨੀਅਤ ਮੁਹਿੰਮ ਤਹਿਤ ਸੜਕਾਂ ’ਤੇ ਬਦਹਾਲ ਘੁੰਮਦੇ ਮੰਦਬੁੱਧੀਆਂ ਦੀ ਸਾਰ-ਸੰਭਾਲ ਅਤੇ ਉਨ੍ਹਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੰੁਚਾਉਣ ’ਚ ਟਾਪ ਰਹਿਣ ਵਾਲੇ ਰਾਜਸਥਾਨ ਦੇ ਬਲਾਕ ਕੇਸਰੀਸਿੰਘਪੁਰ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਜਿੰਦਰਪਾਲ ਇੰਸਾਂ ਨੂੰ ਸ਼ਾਨਦਾਰ ਟਰਾਫੀ ਅਤੇ ਪ੍ਰੇਮ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ। ਇਸ ਬਹਾਦਰ ਸੇਵਾਦਾਰ ਨੇ 125 ਮੰਦਬੁੱਧੀਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੰੁਚਾਇਆ। (MSG Bhandara)

ਰਾਜਿੰਦਰ ਪਾਲ ਇੰਸਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਟ੍ਰੇਨ ਦੇ ਅੱਗੇ ਆ ਰਹੀ ਇੱਕ ਔਰਤ ਨੂੰ ਵੀ ਮੌਤ ਦੇ ਮੂੰਹ ਤੋਂ ਬਚਾਇਆ। ਨਾਲ ਹੀ ਮਾਨਵਤਾ ਭਲਾਈ ਦੇ 155ਵੇਂ ਕੰਮ ਪੇਡ ਕੈਂਪੇਨ (Paid) ਅਤੇ 156ਵੇਂ ਕੰਮ ਫਾਸਟਰ ਕੈਂਪੇਨ ਦਾ ਆਗਾਜ਼ ਕੀਤਾ । ਪੇਡ ਕੈਂਪੇਨ ਦੇ ਤਹਿਤ ਸਾਧ-ਸੰਗਤ ਆਪਣੀ ਇੱਕ ਦਿਨ ਦੀ ਸੈਲਰੀ (ਆਮਦਨ) ਜ਼ੂਰਰਤਮੰਦਾਂ ਦੀ ਮੱਦਦ ਕਰਨ ’ਚ ਖਰਚ ਕਰੇਗੀ ਦੂਜੇ ਪਾਸੇ ਫਾਸਟਰ ਕੈਂਪੇਨ ਦੇ ਤਹਿਤ ਆਪਣੇ ਵਾਹਨਾਂ ’ਚ ਫਰਸਟ ਏਡ ਕਿੱਟ ਰੱਖੇਗੀ ਤਾਂ ਕਿ ਰਸਤੇ ’ਚ ਕਿਸੇ ਹਾਦਸਾਗ੍ਰਸਤ ਮਿਲੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਨਾਲ ਹੀ ਜ਼ਰੂਰਤਮੰਦ ਪਰਿਵਾਰ ਨੂੰ ਜ਼ਿਲ੍ਹਾ ਸਰਸਾ ਦੇ ਬਲਾਕ ਰਾਮਪੁਰ ਥੇੜ੍ਹੀ ਚੱਕਾ ਦੀ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਅਤੇ ਮਕਾਨ ਦੀ ਚਾਬੀ ਵੀ ਸੌਂਪੀ ਗਈ। ਪਵਿੱਤਰ ਭੰਡਾਰੇ ਮੌਕੇ ਨਵੀਂ ਕਿਰਨ ਮੁਹਿੰਮ ਤਹਿਤ ਇੱਕ ਪਰਿਵਾਰ ਨੇ ਆਪਣੀ ਵਿਧਵਾ ਨੂੰਹ ਨੂੰ ਧੀ ਬਣਾ ਕੇ ਉਸਦੀ ਸ਼ਾਦੀ ਕੀਤੀ ਨਾਲ ਹੀ ਨਵੀਂ ਸਵੇਰ ਮੁਹਿੰਮ ਤਹਿਤ ਤਲਾਕਸ਼ੁਦਾ ਮਹਿਲਾ ਅਤੇ ਜੀਵਨ ਆਸ਼ਾ ਮੁਹਿੰਮ ਤਹਿਤ ਵਿਧਵਾਵਾਂ ਦੀਆਂ ਭਗਤ ਯੋਧਿਆਂ ਨਾਲ ਸ਼ਾਦੀਆਂ ਹੋਈਆਂ।

ਜੋ ਵੀ ਸ਼ਰਧਾ ਭਾਵਨਾ ਨਾਲ ਆ ਕੇ ਬੈਠਦਾ ਹੈ ਤੇ ਧਿਆਨ ਨਾਲ ਸੁਣਦਾ ਹੈ ਉਸ ਨੂੰ ਹਰ ਸੁਆਲ ਦਾ ਜਾਵਬ ਮਿਲਦਾ ਹੈ: ਪੂਜਨੀਕ ਗੁਰੂ ਜੀ

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਸੰਗ ਦੌਰਾਨ ਫਰਮਾਇਆ ਕਿ ਅੱਜ ਸੱਚਾ ਸੌਦਾ ’ਚ ਜੋ ਸੇਵਾਦਾਰ ਬੈਠਦੇ ਹਨ, ਸਾਧ-ਸੰਗਤ ਬੈਠਦੀ ਹੈ, ਉਹ ਇਹ ਪੁੱਛ ਕੇ ਨਹੀਂ ਬੈਠਦੀ ਕਿ ਤੇਰਾ ਧਰਮ ਕਿਹੜਾ ਹੈ ? ਸਗੋਂ ਇੱਕ ਦੂਜੇ ਨੂੰ ਭਗਵਾਨ ਨਾਲ ਪ੍ਰੇਮ ਕਰਨ ਵਾਲੇ ਪੇ੍ਰਮੀ ਕਹਿੰਦੀ ਹੈ, ਸਤਿਸੰਗੀ ਕਹਿੰਦੀ ਹੈ, ਭਾਈ ਕਹਿੰਦੀ ਹੈ, ਭੈਣ ਕਹਿੰਦੀ ਹੈ। ਕਦੇ ਵੀ ਕੋਈ ਕਿਸੇ ਧਰਮ-ਜਾਤ, ਮਜ੍ਹਬ ਬਾਰੇ ਨਹੀਂ ਪੁੱਛਦਾ। (MSG Bhandara)

ਇਹ ਨਹੀਂ ਕਹਿੰਦਾ ਕਿ ਤੂੰ ਕਿਹੜੇ ਧਰਮ ਵਾਲਾ ਏ? ਇਹ ਨਹੀਂ ਕਹਿੰਦਾ ਕਿ ਅੱਗੇ ਤਾਂ ਇਸ ਧਰਮ ਵਾਲਾ ਬੈਠੇਗਾ ਬਾਕੀ ਪਿੱਛੇ ਬੈਣਗੇ, ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਇਨਸਾਨੀਅਤ, ਮਾਨਵਤਾ ਦਾ ਪਾਠ ਪੜ੍ਹਾਉਂਦਿਆਂ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚਾ ਸੌਦਾ ਚਲਾਇਆ। ਇਸ ’ਚ ਰੂਹਾਨੀਅਤ, ਸੂਫ਼ੀਅਤ ਦਾ ਮਾਰਗ ਹੈ, ਜੋ ਉਨ੍ਹਾਂ ਨੇ ਚਲਾ ਰੱਖਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ। ਇੱਥੇ ਜੋ ਵੀ ਸ਼ਰਧਾ ਭਾਵਨਾ ਨਾਲ ਆ ਕੇ ਬੈਠਦਾ ਹੈ ਤੇ ਧਿਆਨ ਨਾਲ ਸੁਣਦਾ ਹੈ ਉਸ ਨੂੰ ਆਪਣੇ ਹਰ ਸੁਆਲ ਦਾ ਜਾਵਬ ਮਿਲ ਜਾਂਦਾ ਹੈ। ਸੂਫ਼ੀਅਤ ਦਾ ਮਤਲਬ ਸਮਾਜ ’ਚ ਰਹਿ ਕੇ ਭਗਤੀ ਇਬਾਦਤ ਕਰਕੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ।

MSG Bhandara

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।