ਐਮਐਸਜੀ ਮਹਾਂ ਰਹਿਮੋ ਕਰਮ ਦਿਵਸ ਦੇ ਭੰਡਾਰੇ ’ਤੇ ਰਹੇ ਲਾਜਵਾਬ ਪ੍ਰਬੰਧ

ਸਰਸਾ (ਸੁਖਜੀਤ ਮਾਨ)। ਐਮਐਸਜੀ ਮਹਾਂਰਹਿਮੋ ਕਰਮ ਦਿਵਸ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਗੁਰਗੱਦੀ ਦਿਵਸ) ਮੌਕੇ ਮਨਾਏ ਗਏ ਭੰਡਾਰੇ ’ਚ ਸ਼ਿਰਕਤ ਕਰਨ ਲਈ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਰਸਾ ’ਚ ਦੇਸ਼-ਵਿਦੇਸ਼ ’ਚੋਂ ਲੱਖਾਂ ਦੀ ਗਿਣਤੀ ’ਚ ਸਾਧ ਸੰਗਤ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ ਸੰਗਤ ਨੂੰ ਬਰਨਾਵਾ ਆਸ਼ਰਮ ’ਚੋਂ ਆਨਲਾਈਨ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਇਸ ਪਵਿੱਤਰ ਦਿਵਸ ਮੌਕੇ ਪੁੱਜੀ ਸਾਧ ਸੰਗਤ ਦੀ ਸਹੂਲਤ ਲਈ ਪ੍ਰਬੰਧਾਂ ਲਈ ਸੇਵਾਦਾਰ ਕਈ ਦਿਨਾਂ ਤੋਂ ਜੁਟੇ ਹੋਏ ਸੀ ਜਿਸਦੇ ਸਿੱਟੇ ਵਜੋਂ ਅੱਜ ਲਾਜਵਾਬ ਪ੍ਰਬੰਧ ਦੇਖਣ ਨੂੰ ਮਿਲੇ। (MSG Bhandara)

ਸਾਧ ਸੰਗਤ ਦੀ ਸਹੂਲਤ ਲਈ ਸੇਵਾਦਾਰਾਂ ਵੱਲੋਂ ਫਸਟ ਏਡ, ਲੰਗਰ ਪ੍ਰਸ਼ਾਦ, ਪਾਣੀ ਪਿਆਉਣ, ਵਹੀਕਲ ਪਾਰਕਿੰਗ, ਸਾਧ ਸੰਗਤ ਦੇ ਬੈਠਣ ਲਈ ਪੰਡਾਲ ਆਦਿ ਦੇ ਬਿਹਤਰ ਪ੍ਰਬੰਧ ਕੀਤੇ ਗਏ। ਹਾਲਾਂਕਿ ਡੇਰਾ ਸੱਚਾ ਸੌਦਾ ’ਚ ਸਾਧ ਸੰਗਤ ਦੇ ਉਤਸ਼ਾਹ ਅੱਗੇ ਸਭ ਪ੍ਰਬੰਧ ਛੋਟੇ ਪੈ ਜਾਂਦੇ ਹਨ ਪਰ ਸੇਵਾਦਾਰਾਂ ਵੱਲੋਂ ਪੂਰੇ ਤਨ, ਮਨ ਨਾਲ ਸੇਵਾ ਕੀਤੀ ਗਈ। ‘ਸੱਚ ਕਹੂੰ’ ਟੀਮ ਵੱਲੋਂ ਪ੍ਰਬੰਧਾਂ ਸਬੰਧੀ ਹਾਸਿਲ ਕੀਤੀ ਜਾਣਕਾਰੀ ਤਹਿਤ ਕੁੱਝ ਅੰਸ਼ :

ਲਗਾਤਾਰ 22 ਘੰਟੇ ਬਣਿਆ ਲੰਗਰ-ਪ੍ਰਸ਼ਾਦ | MSG Bhandara

ਸਾਧ ਸੰਗਤ ਲਈ ਲੰਗਰ ਭੋਜਨ, ਦਾਲਾ, ਪ੍ਰਸ਼ਾਦ ਲਗਾਤਰ 22 ਘੰਟਿਆਂ ਵਿੱਚ ਤਿਆਰ ਕੀਤਾ ਗਿਆ। 63 ਤਵੀਆਂ ’ਤੇ ਸੇਵਾਦਾਰ ਭੈਣਾਂ ਨੇ ਲੰਗਰ ਬਣਾਇਆ। ਇਸ ਮੌਕੇ ਸਾਧ ਸੰਗਤ ਨੂੰ ਐਮਐਸਜੀ ਬ੍ਰਾਂਡ ਦੇ ਦੇਸੀ ਘਿਓ ਨਾਲ ਤਿਆਰ ਕੀਤੇ ਗਏ ਹਲਵੇ ਤੋਂ ਇਲਾਵਾ ਲੰਗਰ ਤੇ ਮਟਰ-ਸੋਇਆਬੀਨ ਬੜੀਆਂ ਦਾ ਦਾਲਾ ਵਰਤਾਇਆ ਗਿਆ। ਹਜ਼ਾਰਾਂ ਭੈਣਾਂ ਤੇ ਵੀਰ ਸੇਵਾਦਾਰਾਂ ਨੇ ਲੰਗਰ ਬਣਾਉਣ ਤੇ ਛਕਾਉਣ ਦੀ ਸੇਵਾ ਕੀਤੀ।

89 ਏਕੜ ਵਿੱਚ ਖੜੇ ਸਾਧ ਸੰਗਤ ਦੇ ਵਹੀਕਲ | MSG Bhandara

ਵੱਖ-ਵੱਖ ਰਾਜਾਂ ਤੋਂ ਪੁੱਜੀ ਸਾਧ ਸੰਗਤ ਨੂੰ ਆਪਣੇ ਵਹੀਕਲ ਖੜਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ ਇਸ ਲਈ 89 ਏਕੜ ਵਿੱਚ 12 ਟਰੈਫਿਕ ਪੰਡਾਲ ਬਣਾਏ ਗਏ। ਇਹਨਾਂ ਟਰੈਫਿਕ ਪੰਡਾਲਾਂ ਵਿੱਚ ਬੱਸਾਂ, ਕਾਰਾਂ, ਕਰੂਜ਼ਰ, ਇਨੋਵਾ, ਜੀਪਾਂ, ਪਿਕਅੱਪ, ਟਾਟਾ ਏਸ, ਕੈਂਟਰ, ਮੋਟਰਸਾਈਕਲ ਆਦਿ ਖੜਾਏ ਗਏ। ਇਨਾਂ ਟ੍ਰੈਫਿਕ ਪੰਡਾਲਾਂ ਤੋਂ ਇਲਾਵਾ 100 ਤੋਂ ਵੱਧ ਸੇਵਾਦਾਰਾਂ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਖੜਾਉਣ ਤੋਂ ਇਲਾਵਾ ਮੁੱਖ ਸੜਕ ਤੋਂ ਆਮ ਰਾਹਗੀਰਾਂ ਨੂੰ ਲੰਘਣ ’ਚ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਆਪਣੀਆਂ ਸੇਵਾਵਾਂ ਨਿਭਾਈਆਂ।

ਫਸਟ ਏਡ ਦੀ ਵੀ ਰਹੀ ਸਹੂਲਤ | MSG Bhandara

ਇਸ ਪਵਿੱਤਰ ਦਿਵਸ ਮੌਕੇ ਪੁੱਜੀ ਸਾਧ ਸੰਗਤ ਵਿੱਚੋਂ ਕਿਸੇ ਨੂੰ ਵੀ ਸਿਹਤ ਸਬੰਧੀ ਕੋਈ ਦਿੱਕਤ ਨਾ ਆਵੇ ਇਸ ਲਈ ਸੇਵਾਦਾਰ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਵੱਖ-ਵੱਖ ਥਾਈਂ 12 ਫਸਟ ਏਡ ਸਟਾਲਾਂ ਲਗਾਈਆਂ ਗਈਆਂ ਤੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ 5 ਐਂਬੂਲੈਂਸਾਂ ਤਿਆਰ-ਬਰ-ਤਿਆਰ ਰੱਖੀਆਂ ਗਈਆਂ ।

ਪਾਣੀ ਪਿਆਉਣ ਦੀ ਸੇਵਾ ’ਚ ਵੀ ਜੁਟੇ ਰਹੇ ਸੇਵਾਦਾਰ

ਪੰਡਾਲਾਂ ’ਚ ਬੈਠੀ ਸਾਧ ਸੰਗਤ ਨੂੰ ਪਾਣੀ ਪਿਆਉਣ ਤੋਂ ਇਲਾਵਾ 28 ਵੱਖਰੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਸ ਤੋਂ ਇਲਾਵਾ 16 ਟ੍ਰਾਲੀਆਂ ਅਤੇ 15 ਟੈਂਕੀਆਂ ਰਾਹੀਂ ਪਾਣੀ ਸਪਲਾਈ ਕੀਤਾ ਗਿਆ।

ਸਾਧ-ਸੰਗਤ ਦੇ ਉਤਸ਼ਾਹ ਅੱਗੇ ਮੁੱਖ ਪੰਡਾਲ ਪਿਆ ਛੋਟਾ

ਇਸ ਪਵਿੱਤਰ ਦਿਵਸ ਦੇ ਭੰਡਾਰੇ ’ਚ ਸਾਧ ਸੰਗਤ ਭਾਰੀ ਉਤਸ਼ਾਹ ਨਾਲ ਪੁੱਜੀ। ਸ਼ਾਹ ਸਤਿਨਾਮ ਜੀ ਧਾਮ ਸਰਸਾ ਦਾ ਮੁੱਖ ਪੰਡਾਲ ਸਾਧ ਸੰਗਤ ਦੇ ਉਤਸ਼ਾਹ ਅੱਗੇ ਛੋਟਾ ਪੈ ਗਿਆ। ਇਸ ਮੁੱਖ ਪੰਡਾਲ ਤੋਂ ਇਲਾਵਾ ਸਾਧ ਸੰਗਤ ਨੂੰ ਮੇਲਾ ਗਰਾਊਂਡ ’ਚ ਬਣਾਏ ਵੱਖਰੇ ਪੰਡਾਲ ’ਚ ਵੀ ਬਿਠਾਇਆ ਗਿਆ।

MSG Bhandara

ਸਾਧ-ਸੰਗਤ ਦੇ ਅਨੁਸ਼ਾਸ਼ਨ ਦੀ ਪੂਜਨੀਕ ਗੁਰੂ ਜੀ ਨੇ ਕੀਤੀ ਸ਼ਲਾਘਾ

ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਆਪਣੇ ਅਨੁਸ਼ਾਸ਼ਨ ਪੱਖੋਂ ਵੀ ਵਿਸ਼ਵ ਭਰ ’ਚ ਜਾਣੀ ਜਾਂਦੀ ਹੈ। ਅੱਜ ਐਮਐਸਜੀ ਮਹਾਂ ਰਹਿਮੋ ਕਰਮ ਦਿਵਸ ਮੌਕੇ ਵੀ ਲੱਖਾਂ ਦੀ ਗਿਣਤੀ ਵਿੱਚ ਪੁੱਜੀ ਸਾਧ ਸੰਗਤ ਦਾ ਅਨੁਸਾਸ਼ਨ ਕਾਬਿਲੇ ਤਾਰੀਫ ਰਿਹਾ। ਸੰਗਤ ਵੱਲੋਂ ਬਣਾ ਕੇ ਰੱਖੇ ਇਸ ਅਨੁਸਾਸ਼ਨ ਦੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਭਰਪੂਰ ਸ਼ਲਾਘਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।