ਪਵਿੱਤਰ ਭੰਡਾਰੇ ਦੌਰਾਨ ਹੋਏ ਵਿਸ਼ੇਸ਼ ਵਿਆਹ, ਪੜ੍ਹੋ ਪੂਰੀ ਖ਼ਬਰ

MSG Bhandara

ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਵਸ ਦਾ ‘ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਵਸ ਭੰਡਾਰਾ’ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਨੇ ਮੰਗਲਵਾਰ ਨੂੰ ਦੇਸ਼ ਅਤੇ ਦੁਨੀਆਂ ’ਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਇੰਤਜਾਮ ਛੋਟੇ ਪੈ ਗਏ। ਸ਼ਾਹ ਸਤਿਨਾਮ ਜੀ ਧਾਮ ਦੇ ਮੁੱਖ ਪੰਡਾਲ ਸਮੇਤ 87 ਏਕੜ ’ਚ ਬਣਾਏ ਗਏ ਵੱਖ-ਵੱਖ ਪੰਡਾਲਾਂ ’ਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਸੀ। ਚਾਰੋਂ ਪਾਸੇ ਨੱਚਦੇ-ਗਾਉਂਦੇ, ਖੁਸ਼ੀ ’ਚ ਝੂਮਦੇ ਸ਼ਰਧਾਲੂ ਹੀ ਨਜ਼ਰ ਆ ਰਹੇ ਸਨ।

ਪਵਿੱਤਰ ਭੰਡਾਰੇ ਦੌਰਾਨ ਹੋਏ ਵਿਸ਼ੇਸ਼ ਵਿਆਹ | MSG Bhandara

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਜ਼ਰੀਏ ਵੱਡਾ ਰੂਹਾਨੀ ਸਤਿਸੰਗ ਫਰਮਾਇਆ, ਜਿਸਨੂੰ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਇਕਾਗਰਚਿੱਤ ਹੋ ਕੇ ਸਰਵਣ ਕੀਤਾ। ਪਵਿੱਤਰ ਭੰਡਾਰੇ ਮੌਕੇ ਨਵੀਂ ਕਿਰਨ ਮੁਹਿੰਮ ਤਹਿਤ ਇੱਕ ਪਰਿਵਾਰ ਨੇ ਆਪਣੀ ਵਿਧਵਾ ਨੂੰਹ ਨੂੰ ਧੀ ਬਣਾ ਕੇ ਉਸਦੀ ਸ਼ਾਦੀ ਕੀਤੀ ਨਾਲ ਹੀ ਨਵੀਂ ਸਵੇਰ ਮੁਹਿੰਮ ਤਹਿਤ ਤਲਾਕਸ਼ੁਦਾ ਮਹਿਲਾ ਅਤੇ ਜੀਵਨ ਆਸ਼ਾ ਮੁਹਿੰਮ ਤਹਿਤ ਵਿਧਵਾਵਾਂ ਦੀਆਂ ਭਗਤਯੋਧਿਆਂ ਨਾਲ ਸ਼ਾਦੀਆਂ ਹੋਈਆਂ।

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਸੰਗ ਦੌਰਾਨ ਫਰਮਾਇਆ ਕਿ ਅੱਜ ਸੱਚਾ ਸੌਦਾ ’ਚ ਜੋ ਸੇਵਾਦਾਰ ਬੈਠਦੇ ਹਨ, ਸਾਧ-ਸੰਗਤ ਬੈਠਦੀ ਹੈ, ਉਹ ਇਹ ਪੁੱਛ ਕੇ ਨਹੀਂ ਬੈਠਦੀ ਕਿ ਤੇਰਾ ਧਰਮ ਕਿਹੜਾ ਹੈ ? ਸਗੋਂ ਇੱਕ ਦੂਜੇ ਨੂੰ ਭਗਵਾਨ ਨਾਲ ਪ੍ਰੇਮ ਕਰਨ ਵਾਲੇ ਪੇ੍ਰਮੀ ਕਹਿੰਦੀ ਹੈ, ਸਤਿਸੰਗੀ ਕਹਿੰਦੀ ਹੈ, ਭਾਈ ਕਹਿੰਦੀ ਹੈ, ਭੈਣ ਕਹਿੰਦੀ ਹੈ। ਕਦੇ ਵੀ ਕੋਈ ਕਿਸੇ ਧਰਮ-ਜਾਤ, ਮਜ੍ਹਬ ਬਾਰੇ ਨਹੀਂ ਪੁੱਛਦਾ। ਇਹ ਨਹੀਂ ਕਹਿੰਦਾ ਕਿ ਤੂੰ ਕਿਹੜੇ ਧਰਮ ਵਾਲਾ ਏ? ਇਹ ਨਹੀਂ ਕਹਿੰਦਾ ਕਿ ਅੱਗੇ ਤਾਂ ਇਸ ਧਰਮ ਵਾਲਾ ਬੈਠੇਗਾ ਬਾਕੀ ਪਿੱਛੇ ਬੈਣਗੇ, ਇੱਥੇ ਅਜਿਹਾ ਕੁਝ ਵੀ ਨਹੀਂ ਹੈ।

ਇਨਸਾਨੀਅਤ, ਮਾਨਵਤਾ ਦਾ ਪਾਠ ਪੜ੍ਹਾਉਂਦਿਆਂ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਨੇ ਸੱਚਾ ਸੌਦਾ ਚਲਾਇਆ। ਇਸ ’ਚ ਰੂਹਾਨੀਅਤ, ਸੂਫ਼ੀਅਤ ਦਾ ਮਾਰਗ ਹੈ, ਜੋ ਉਨ੍ਹਾਂ ਨੇ ਚਲਾ ਰੱਖਿਆ ਹੈ, ਚੱਲ ਰਿਹਾ ਹੈ, ਚੱਲਦਾ ਹੀ ਰਹੇਗਾ। ਇੱਥੇ ਜੋ ਵੀ ਸ਼ਰਧਾ ਭਾਵਨਾ ਨਾਲ ਆ ਕੇ ਬੈਠਦਾ ਹੈ ਤੇ ਧਿਆਨ ਨਾਲ ਸੁਣਦਾ ਹੈ ਉਸ ਨੂੰ ਆਪਣੇ ਹਰ ਸੁਆਲ ਦਾ ਜਾਵਬ ਮਿਲ ਜਾਂਦਾ ਹੈ। ਸੂਫ਼ੀਅਤ ਦਾ ਮਤਲਬ ਸਮਾਜ ’ਚ ਰਹਿ ਕੇ ਭਗਤੀ ਇਬਾਦਤ ਕਰਕੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।