ਬਾਗਪਤ ’ਚ ਸੰਘਣੀ ਧੁੰਦ ਕਾਰਨ ਕਈ ਵਾਹਨਾਂ ਦੀ ਟੱਕਰ, ਕਈ ਜਖ਼ਮੀ

Baghpat News

ਬਾਗਪਤ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਬਾਗਪਤ (Baghpat News) ’ਚ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ ਦਿੱਲੀ-ਸਹਾਰਨਪੁਰ ਹਾਈਵੇ ’ਤੇ ਇਕੱਠੇ ਕਈ ਵਾਹਨਾ ਦੀ ਟੱਕਰ ਹੋ ਗਈ, ਜਿਸ ’ਚ ਵਾਹਨਾਂ ’ਚ ਸਵਾਰ 10 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ।

ਕਿਵੇਂ ਹੋਇਆ ਹਾਦਸਾ | Baghpat News

ਬਾਗਪਤ (Baghpat News) ’ਚ ਪਾਲੀ ਪਿੰਡ ਕੋਲ ਸੰਘਣੀ ਧੁੰਦ ਕਾਰਨ ਆਪਸ ’ਚ ਕਰੀਬ ਦਰਜ਼ਨ ਭਰ ਵਾਹਨ ਆਪਸ ਵਿੱਚ ਟਕਰਾ ਗਏ। ਇਸ ਸੜਕ ਹਾਦਸੇ ਦਾ ਸ਼ਿਕਾਰ ਵਿਦਿਆਰਥਣਾਂ ਨਾਲ ਭਰੀ ਇੱਕ ਸਕੂਲ ਬੱਸ ਵੀ ਹੋਈ, ਜਿਸ ’ਚ ਸਵਾਰ ਕਈ ਵਿਦਿਆਰਥਣਾਂ ਜਖ਼ਮੀ ਹਨ। ਧੁੰਦ ਕਾਰਨ ਕੲਂ ਮੋਟਰਸਾਈਕਲ ਵੀ ਆਪਸ ਵਿੱਚ ਟਕਰਾ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚੀ। ਤੁਰੰਤ ਹੀ ਰਾਹਤ ਤੇ ਬਚਾਅ ਕਾਰਜ ਸ਼ੁਰੂੁ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਗੰਭੀਰ ਰੂਪ ’ਚ ਜਖ਼ਮੀਆਂ ਨੂੰ ਹਾਇਰ ਸੈਂਟਰ ’ਚ ਰੈਫ਼ਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।