ਗੁਰਦਾਸਪੁਰ ’ਚ BSF ਨੇ ਪਾਕਿ ਡਰੋਨ ਡੇਗਿਆ

Pakistani Drone Crashed BSF

ਆਵਾਜ਼ ਸੁਣਦੇ ਹੀ ਬੀਐੱਸਐਫ ਨੇ ਕੀਤੀ ਫਾਇਰਿੰਗ

ਗੁਰਦਾਸਪੁਰ (ਸੱਚ ਕਹੂੂੰ ਨਿਊਜ਼)। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ’ਚ BSF ਦੀ 113 ਬਟਾਲੀਅਨ ਨੇ ਬਾਰਡਰ ਆਊਟ ਪੋਸਟ (BOP) ਘਾਨਿਏ ਦੇ ਬਾਂਗਰ ’ਚ ਸ਼ਨਿੱਚਰਵਾਰ ਦੇਰ ਰਾਤ ਆਏ ਇੱਕ ਪਾਕਿਸਤਾਨੀ ਡਰੋਨ ਨੂੰ ਡੇਗ (Pakistani Drone Crashed) ਲਿਆ। ਡਰੋਨ ਡਿੱਗਣ ਵਾਲੀ ਜਗ੍ਹਾ ’ਤੇ ਬੀਐੱਸਐਫ (BSF) ਤੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਆ ਕਿ ਸਰਚ ਅਭਿਟਾਨ ਦੌਰਾਨ ਹੈਰੋਇਨ ਦੇ ਚਾਰ ਪੈਕੇਡ ਬਰਾਮਦ ਹੋਏ ਹਨ। ਜੋ ਡਰੋਨ ਡੇਗਿਆ ਗਿਆ ਹੈ, ਊਹ 9 ਕਿੱਲੋ ਹੈਰੋਇਨ ਚੁੱਕ ਕੇ 15 ਕਿਲੋਮੀਟਰ ਤੱਕ ਉੱਡ ਸਕਦਾ ਹੈ।

Pakistani Drone Crashed BSF

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਾਪਾਕਿ ਹਰਕਤਾਂ ਤਾਂ ਬਾਜ ਨਹੀਂ ਆ ਰਿਹਾ। ਆਏ ਦਿਨ ਹੀ ਬਾਰਡਰ ‘ਤੇ ਭਾਰੀ ਮਾਤਰਾ ਵਿੱਚ ਹੈਰੋਇਨ ਫੜੀ ਜਾ ਰਹੀ ਹੈ। ਇਸ ਦੇ ਨਾਲ ਹੀ ਹਥਿਆਰਾਂ ਦੇ ਜਖੀਰੇ ਵੀ ਕਈ ਵਾਰ ਬਰਾਮਦ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਸਾਡੇ ਵੱਲ ਜ਼ਹਿਰ ਭੇਜ ਰਿਹਾ ਹੈ ਇਸ ਲਈ ਉਸ ਨਾਲ ਕੋਈ ਵਪਾਰਕ ਸਾਂਝ ਨਹੀਂ ਰੱਖੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।