ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪੀ.ਐਸ.ਈ.ਬੀ. ਦੇ ਟਾਪਰਾਂ ਨੂੰ ਕੀਤਾ ਸਨਮਾਨਿਤ

MRSPTU
ਬਠਿੰਡਾ: ਐਮ.ਆਰ.ਐਸ.ਪੀ.ਟੀ.ਯੂ. ਦੇ ਚੇਅਰਮੈਨ (ਦਾਖਲੇ) ਡਾ. ਮਨਜੀਤ ਬਾਂਸਲ, ਟਰੇਨਿੰਗ ਅਤੇ ਪਲੇਸਮੈਂਟ ਡਾਇਰੈਕਟਰ ਇੰਜ. ਹਰਜੋਤ ਸਿੰਘ ਸਿੱਧੂ ਹੋਣਹਾਰ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ । ਤਸਵੀਰ : ਸੱਚ ਕਹੂੰ ਨਿਊਜ਼

ਮੈਰਿਟ ਸੂਚੀ ’ਚ ਪਹਿਲੇ 5 ਪੀ.ਐਸ.ਈ.ਬੀ. ਵਿਦਿਆਰਥੀਆਂ ਨੂੰ 100 ਫੀਸਦੀ ਟਿਊਸ਼ਨ ਫੀਸ ਮੁਆਫੀ ਸਕਾਲਰਸ਼ਿਪ ਦੀ ਪੇਸਕਸ਼

(ਸੁਖਨਾਮ) ਬਠਿੰਡਾ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਵੱਲੋਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ ਗਏੇ। ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਪੀ.ਐਸ.ਈ.ਬੀ ਦੀ ਮੈਰਿਟ ਸੂਚੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲਿਆਂ ’ਚ ਵਿਦਿਆਰਥਣਾਂ ਦਾ ਕਬਜਾ ਹੈ ਅਤੇ ਇਹ ਮਾਣ ਦੀ ਗੱਲ ਹੈ ਕਿ ਸਾਡੀਆਂ ਲੜਕੀਆਂ ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ।

ਡਾ. ਸਿੰਘ ਨੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਤਿਆਰ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਹੋਣਹਾਰ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਕੈਂਪਸ ਵਿੱਚ ਆਪਣੀ ਅਗਲੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਪੀ.ਐਸ.ਈ.ਬੀ. ਦੀ ਮੈਰਿਟ ਸੂਚੀ ਵਿੱਚ ਪਹਿਲੇ 5 ਵਿਦਿਆਰਥੀਆਂ ਨੂੰ 100 ਫੀਸਦੀ ਟਿਊਸਨ ਫੀਸ ਮੁਆਫੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ।

MRSPTU

ਐਮ.ਆਰ.ਐਸ.ਪੀ.ਟੀ.ਯੂ. ਦੇ ਚੇਅਰਮੈਨ (ਦਾਖਲੇ) ਡਾ. ਮਨਜੀਤ ਬਾਂਸਲ, ਟਰੇਨਿੰਗ ਅਤੇ ਪਲੇਸਮੈਂਟ ਦੇ ਡਾਇਰੈਕਟਰ ਇੰਜ. ਹਰਜੋਤ ਸਿੰਘ ਸਿੱਧੂ ਨੇ ’ਵਰਸਿਟੀ ਦੀ ਤਰਫੋਂ ਪ੍ਰਸੰਸ਼ਾ ਪੱਤਰ ਭੇਂਟ ਕਰਨ ਲਈ ਅਰਸ਼ਪ੍ਰੀਤ ਕੌਰ ਦੇ ਜੱਦੀ ਪਿੰਡ ਭਚੋਆਣਾ-ਮਾਨਸਾ ਅਤੇ ਕੁਲਵਿੰਦਰ ਕੌਰ, ਜੈਤੋ ਦਾ ਦੌਰਾ ਕੀਤਾ। ਡਾ. ਬਾਂਸਲ ਨੇ ਵੱਖ-ਵੱਖ ਤਕਨੀਕੀ ਪ੍ਰੋਗਰਾਮਾਂ ਦੇ ਦਾਇਰੇ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੇ ਸਿੱਖਿਆ ਅਤੇ ਉਦਯੋਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਹਾਲ ਹੀ ਵਿੱਚ ਉੱਭਰਦੀਆਂ ਤਕਨੀਕਾਂ ਵਿੱਚ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ।

ਯੂਨੀਵਰਸਿਟੀ ਨੂੰ ਏ.ਆਈ.ਸੀ.ਟੀ.ਈ.-ਆਈ.ਡੀ.ਈ.ਏ. ਲੈਬ ਦੇ ਵਿਕਾਸ ਲਈ ਗ੍ਰਾਂਟ ਵੀ ਮਿਲੀ ਹੈ। ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਡਾਇਰੈਕਟਰ, ਪਬਲਿਕ ਰਿਲੇਸ਼ਨਜ਼ ਹਰਜਿੰਦਰ ਸਿੰਘ ਸਿੱਧੂ, ਇੰਜ. ਸੁਖਜਿੰਦਰ ਸਿੰਘ, ਇੰਜ ਮਨਪ੍ਰੀਤ ਕੌਰ ਸਿੱਧੂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਯਤਨਾਂ/ਪ੍ਰਾਪਤੀ ਲਈ ਵਧਾਈ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ