ਬਾਬਾ ਫ਼ਰੀਦ ਕਾਲਜ ਦੀਆਂ 3 ਵਿਦਿਆਰਥਣਾਂ ਦੀ ਯੂ.ਪੀ.ਐਲ ਕੰਪਨੀ ਵਿੱਚ ਹੋਈ ਪਲੇਸਮੈਂਟ

student

ਬਾਬਾ ਫ਼ਰੀਦ ਕਾਲਜ ਦੀਆਂ 3 ਵਿਦਿਆਰਥਣਾਂ ਦੀ ਯੂ.ਪੀ.ਐਲ ਕੰਪਨੀ ਵਿੱਚ ਹੋਈ ਪਲੇਸਮੈਂਟ

(ਸੁਖਨਾਮ) ਬਠਿੰਡਾ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਯਤਨਾ ਸਦਕਾ ਯੂ.ਪੀ.ਐਲ. ਕੰਪਨੀ ਦੀ ਪਲੇਸਮੈਂਟ ਡਰਾਈਵ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੀਆਂ 3 ਵਿਦਿਆਰਥਣਾਂ (Students Baba Farid College) ਨੂੰ ਸ਼ਾਨਦਾਰ ਪੈਕੇਜ ‘ਤੇ ਨੌਕਰੀ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਬਾਬਾ ਫ਼ਰੀਦ ਕਾਲਜ ਦੇ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੇ 45 ਵਿਦਿਆਰਥੀਆਂ ਨੇ ਐਮ.ਓ.ਯੂ. ਆਰਗੇਨਾਈਜ਼ੇਸ਼ਨ ਤਹਿਤ ਯੂ.ਪੀ.ਐਲ. ਕੰਪਨੀ ਵਿੱਚ ਦੋ ਮਹੀਨੇ ਦੀ ਸਿਖਲਾਈ ਪੂਰੀ ਕੀਤੀ ਸੀ । (Students Baba Farid College)

ਚੋਣ ਪ੍ਰਕਿਰਿਆ ਦੌਰਾਨ ਕੰਪਨੀ ਅਧਿਕਾਰੀਆਂ ਨੇ ਵਿਦਿਆਰਥੀਆਂ ਦੀ ਵੱਖ-ਵੱਖ ਗੇੜਾਂ ਰਾਹੀ ਇੰਟਰਵਿਊ ਕੀਤੀ। ਵਿਦਿਆਰਥੀਆਂ ਦੀ ਸੰਚਾਰ ਭਾਸ਼ਾ, ਤਕਨੀਕੀ ਗਿਆਨ, ਵਪਾਰ ਜਗਤ ਬਾਰੇ ਸਮਝ ਅਤੇ ਪੇਸ਼ੇਵਰ ਪਹੁੰਚ ਤੋਂ ਕੰਪਨੀ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ । ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਾਬਾ ਫ਼ਰੀਦ ਕਾਲਜ ਦੀਆਂ ਬੀ.ਐਸ.ਸੀ. ਐਗਰੀਕਲਚਰ (ਆਨਰਜ਼) ਦੀਆਂ 3 ਵਿਦਿਆਰਥਣਾਂ ਮੁਸਕਾਨ, ਨਿਮਬਲ ਕੌਰ ਅਤੇ ਮੁਸਕਾਨ ਨੂੰ 3 ਤੋਂ 4 ਲੱਖ ਸਾਲਾਨਾ ਦੇ ਪੈਕੇਜ ‘ਤੇ ਸੀ.ਆਰ.ਐਮ. ਫ਼ੀਲਡ ਅਫ਼ਸਰ ਦੇ ਅਹੁਦੇ ਲਈ ਚੁਣ ਲਿਆ। ਇਸ ਅਹਿਮ ਪ੍ਰਾਪਤੀ ‘ਤੇ ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਫੈਕਲਟੀ ਆਫ਼ ਐਗਰੀਕਲਚਰ ਦੇ ਫੈਕਲਟੀ ਮੈਂਬਰਾਂ ਨੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ।

ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵੱਲੋਂ ਹਰ ਕੋਰਸ ਦੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ। ਸੰਸਥਾ ਦੇ ਵਿਦਿਆਰਥੀਆਂ ਨੂੰ ਅਜਿਹਾ ਮੌਕਾ ਪ੍ਰਦਾਨ ਕਰਨ ਲਈ ਡਾ. ਧਾਲੀਵਾਲ ਨੇ ਯੂ.ਪੀ.ਐਲ. ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ