ਲੋਕਤੰਤਰ ਪ੍ਰਤੀ ਵਚਨਬੱਧ ਹਨ ਜਾਪਾਨ-ਅਮਰੀਕਾ-ਭਾਰਤ: ਮੋਦੀ

Japan, America, India, Committed, Democracy

ਲੋਕਤੰਤਰ ਪ੍ਰਤੀ ਵਚਨਬੱਧ ਹਨ ਜਾਪਾਨ-ਅਮਰੀਕਾ-ਭਾਰਤ: ਮੋਦੀ

ਓਸਾਕਾ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ‘ਜੈ’ ਦਾ ਅਰਥ ਭਾਰਤ ‘ਚ ਜਿੱਤ ਹੁੰਦਾ ਹੈ ਉਸੇ ਤਰਾਂ ਜਾਪਾਨ-ਅਮਰੀਕਾ-ਭਾਰਤ (ਜੈ) ਦੀ ਰੂਪਰੇਖਾ ਵਿਸ਼ਵ ‘ਚ ਲੋਕਤੰਤਰਿਕ ਮੁੱਲਾਂ ਨੂੰ ਸਥਾਪਿਤ ਕਰਨ ‘ਚ ਕਾਰਗਰ ਸਿੱਧ ਹੋਵੇਗੀ। ਸ੍ਰੀ ਮੋਦੀ ਨੇ ਇੱਥੇ ਜੀ 20 ਸ਼ਿਖਰ ਸੰਮੇਲਨ ਤੋਂ ਇਲਾਵਾ ਭਾਰਤ, ਅਮਰੀਕਾ ਅਤੇ ਜਾਪਾਨ ਦਰਮਿਆਨ ਹੋਈ ਤਿੰਨ ਪੱਖੀ ਮੁਲਾਕਾਤ ਦੌਰਾਨ ਇਹ ਗੱਲ ਆਖੀ।

ਸ੍ਰੀ ਮੋਦੀ ਨੇ ਜਾਪਾਨ ਦੇ ਓਸਾਕਾ ਸ਼ਹਿਰ ‘ਚ ਹੋਈ ਤਿੰਨ ਪੱਖੀ ਗੱਲਬਾਤ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਹਾਲ ਦੀਆਂ ਚੋਣਾਂ ‘ਚ ਜਿੱਤ ਹਾਸਲ ਕਰਨ ‘ਤੇ ਉਹਨਾਂ ਅਤੇ ਸ੍ਰੀ ਆਬੇ ਨੂੰ ਵਧਾਈ ਦੇਣ ‘ਤੇ ਸ੍ਰੀ ਟਰੰਪ ਦਾ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਣਯੋਗ ਰਾਸ਼ਟਰਪਤੀ ਜੀ ਸਾਨੂੰ ਵਧਾਈ ਦੇਣ ਲਈ ਤੁਹਾਡਾ ਸ਼ੁਕਰੀਆ। ਸਾਡੇ ਲਈ ‘ਜੈ’ (ਜਾਪਾਨ, ਅਮਰੀਕਾ ਅਤੇ ਭਾਰਤ) ਦਾ ਅਰਥ ਹੈ ਜਿੱਤ- ਅਸੀਂ ਤਿੰਨੇ ਰਾਸ਼ਟਰ ਲੋਕਤੰਤਰ ਪ੍ਰਤੀ ਵਚਨਬੱਧ ਹਾਂ।

ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਪਿਛਲੀ ਵਾਰ ਅਰਜਨਟੀਨਾ ‘ਚ ਮਿਲੇ ਸੀ। ਅੱਜ ਸਾਨੂੰ ਦੁਬਾਰਾ ਮਿਲਣ ਦਾ ਮੌਕਾ ਮਿਲਿਆ ਹੈ, ਸਾਡੇ ਦ੍ਰਿਸ਼ਟੀਕੋਣ ਨੂੰ ਪਹਿਲਾਂ ਤੋਂ ਜ਼ਿਆਦਾ ਬਲ ਅਤੇ ਵਿਸ਼ਵਾਸ ਮਿਲਿਆ ਹੈ। ਮੈਂ ਜਾਣਦਾ ਹਾਂ ਕਿ ਸਾਡੇ ਵਿਚਕਾਰ ਉਦੇਸ਼ਪੂਰਨ ਚਰਚਾ ਹੋਵੇਗੀ। ਸ੍ਰੀ ਮੋਦੀ ਨੇ ਭਾਰਤ ਪ੍ਰਸ਼ਾਂਤ ਖੇਤਰ ਨੂੰ ਲੈ ਕੇ ਤਿੰਨਾਂ ਦੇਸ਼ਾਂ ਨੂੰ ਸਾਂਝੇ ਹਿੱਤਾਂ ਦਾ ਵੀ ਜ਼ਿਕਰ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।