ਮਜ਼ਬੂਤ ਪਰਿਵਾਰ ਨਾਲ ਹੀ ਨਸ਼ਾਮੁਕਤੀ ਸੰਭਵ

Fertility, Possible, Strong, Family

ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ।

26 ਜੂਨ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਸਰਕਾਰੀ ਪੱਧਰ ‘ਤੇ ਕਾਫੀ ਸਰਗਰਮੀਆਂ?ਵੇਖੀਆਂ ਗਈਆਂ ਸੈਮੀਨਾਰਾਂ ਤੇ ਸੰਮੇਲਨਾਂ ‘ਚ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ ਗਈ ਪਰ ਨਸ਼ਾ ਵਿਰੋਧੀ ਇਹ ਮੁਹਿੰਮ ਸਿਰਫ ਇੱਕ ਦਿਨ ਤੱਕ ਸੀਮਤ ਹੁੰਦੀ ਹੈ ਸਰਕਾਰਾਂ ਦਾ ਜ਼ਿਆਦਾ ਜ਼ੋਰ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੇ ਸਜਾਵਾਂ ਦਿਵਾਉਣ ‘ਤੇ ਹੁੰਦਾ ਹੈ ਨਸ਼ਿਆਂ ਬਾਰੇ ਸਖ਼ਤੀ ਦੀ ਇਹ ਰਣਨੀਤੀ ਨਾਸ਼ਾ ਵਿਰੋਧੀ ਮੁਹਿੰਮ ਦਾ ਇੱਕ ਹਿੱਸਾ ਹੈ, ਨਾ ਕਿ ਇਹ ਆਪਣੇ-ਆਪ ‘ਚ ਸੰਪੂਰਨ ਮੁਹਿੰਮ ਹੈ ਅੱਜ ਰੋਜ਼ਾਨਾ ਸੈਂਕੜੇ ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹੁੰਦੇ ਹਨ ਤੇ ਰੋਜ਼ਾਨਾ ਹੀ ਨਸ਼ਿਆਂ ਕਾਰਨ ਮੌਤਾਂ ਦੀਆਂ ਖਬਰਾਂ ਆਉਂਦੀਆਂ ਹਨ ਖਾਸਕਰ ਪੰਜਾਬ ‘ਚ ਪਿਛਲੇ ਦਸ ਦਿਨਾਂ ਤੋਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦਾ ਸਿਲਸਿਲਾ ਵਧਿਆ ਹੋਇਆ ਹੈ।

ਬਠਿੰਡਾ ‘ਚ ਤਾਂ ਇੱਕ ਲੜਕੀ ਦੀ ਮੌਤ ਵੀ ਹੈਰੋਇਨ ਦੇ ਸੇਵਨ ਨਾਲ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਦਰਅਸਲ ਨਸ਼ੇ ਦਾ ਖਾਤਮਾ ਨਸ਼ੇ ਦੇ ਸਾਰੇ ਕਾਰਨਾਂ ਨੂੰ ਸਮਝਣ ਤੇ ਦੂਰ ਕੀਤੇ ਬਿਨਾ ਨਹੀਂ ਹੋਣ ਵਾਲਾ ਪੁਰਾਣੇ ਜ਼ਮਾਨੇ ਅੰਦਰ ਕੁਝ ਪਰੰਪਰਿਕ ਨਸ਼ੇ ਸਨ ਜੋ ਅੱਜ ਦੇ ਨਸ਼ਿਆਂ ਜਿੰਨੇ ਖਤਰਨਾਕ ਵੀ ਨਹੀਂ ਸਨ ਫਿਰ ਵੀ ਸਮਾਜ ਅੰਦਰ ਨਸ਼ੇ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ‘ਚ ਵੇਖਿਆ ਜਾਂਦਾ ਸੀ ਉਸ ਜਮਾਨੇ ‘ਚ ਮਾਤਾ-ਪਿਤਾ ਤੇ ਸਮਾਜ ਦੀ ਬਹੁਤ ਸ਼ਰਮ ਹੁੰਦੀ ਸੀ ਤੇ ਕੋਈ ਵਿਰਲਾ ਵਿਅਕਤੀ ਹੀ ਚੋਰੀ-ਚੋਰੀ ਨਸ਼ਾ ਕਰਦਾ ਸੀ।

ਅੱਜ ਮਾਤਾ-ਪਿਤਾ ਬੱਚਿਆਂ?ਨੂੰ ਖੁਦ ਹਸਪਤਾਲਾਂ ‘ਚ ਚੁੱਕੀ ਫਿਰਦੇ ਹਨ ਬੱਚੇ ਲੜ-ਲੜ ਕੇ ਘਰੋਂ ਪੈਸਾ ਲਿਜਾਂਦੇ ਹਨ ਕਈ ਤਾਂ?ਮਾਤਾ-ਪਿਤਾ ਨੂੰ ਮਾਰਨ ਤੱਕ ਵੀ ਜਾਂਦੇ ਹਨ ਅਜਿਹੇ ਹਾਲਾਤਾਂ ‘ਚ ਨਸ਼ਿਆਂ ਦੀ ਰੋਕਥਾਮ ਲਈ ਗੰਭੀਰ ਵਿਚਾਰ ਕਰਨਾ ਤੇ ਠੋਸ ਕਦਮ ਚੁੱਕਦੇ ਪੈਣਗੇ ਦਰਅਸਲ ਵਧ ਰਹੀ ਬੇਰੁਜ਼ਗਾਰੀ ਤੇ ਮਨੋਰੰਜਨ ਦੇ ਸਾਧਨਾਂ ਟੀਵੀ ਚੈਨਲ, ਮੋਬਾਇਲ ਫੋਨ ਨੇ ਨਸ਼ਿਆਂ?ਦਾ ਪ੍ਰਚਾਰ-ਪ੍ਰਸਾਰ ਕਰਨ ‘ਚ ਵੱਡੀ ਭੂਮਿਕਾ ਨਿਭਾਈ ਹੈ।

ਵਿਲਾਸਤਾ ਭਰੀ ਜ਼ਿੰਦਗੀ ਜਿਉਣ ਦੀ ਚਾਹ ਤੇ ਨਸ਼ਿਆਂ ਨੂੰ ਸਟੇਟਸ ਸਿੰਬਲ ਮੰਨਣ ਦੀ ਗਲਤੀ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਿਆ ਹੈ ਮਾਤਾ-ਪਿਤਾ ਅਤੇ ਬੱਚਿਆਂ ਦਰਮਿਆਨ ਵਧ ਰਹੀ ਦੂਰੀ ਨੇ ਬੱਚਿਆਂ ਨੂੰ ਦਿਸ਼ਾਹੀਣ ਕਰ ਦਿੱਤਾ ਹੈ ਸਰਕਾਰਾਂ ਇਸ ਸੰਦਰਭ ਨੂੰ ਸਮਾਜਿਕ ਮਸਲਾ ਕਹਿ ਕੇ ਪਿੱਛਾ ਛੁਡਾ ਲੈਂਦੀਆਂ ਹਨ ਪਰ ਇਹ ਪੱਖ ਵਿਚਾਰਨ ਤੋਂ ਬਿਨਾ ਮਸਲਾ ਹੱਲ ਹੋਣ ਵਾਲਾ ਨਹੀਂ ਪਰਿਵਾਰਿਕ ਮਜ਼ਬੂਤੀ ਤੋਂ ਬਿਨਾ ਸਮਾਜ ਮਜ਼ਬੂਤ ਨਹੀਂ ਹੋ ਸਕਦਾ ਕੋਈ ਠੋਸ ਸੱਭਿਆਚਾਰਕ ਨੀਤੀ ਬਣਾਉਣ ਦੀ ਜ਼ਰੂਰਤ ਹੈ ਜੋ ਦੇਸ਼ ਅੰਦਰ ਘਾਤਕ ਰੁਚੀਆਂ?ਦੀ ਆਮਦ ਰੋਕ ਸਕੇ ਸੰਸਕ੍ਰਿਤੀ ਸਿਰਫ਼ ਸਮਾਰੋਹਾਂ?ਦੇ ਸਟੇਜਾਂ ‘ਤੇ ਨਜ਼ਰ ਨਹੀਂ ਆਉਣੀ ਚਾਹੀਦੀ ਬਲਕਿ ਲੋਕਾਂ ਦੇ ਅਚਾਰ-ਵਿਹਾਰ ‘ਚ ਹੋਣੀ ਚਾਹੀਦੀ ਹੈ ਸੋ ਨਸ਼ਾ ਤਸਕਰਾਂ ਦੀ ਸਿਰਫ਼ ਗ੍ਰਿਫਤਾਰੀ ਨਸ਼ਾਖੋਰੀ ਦਾ ਹੱਲ ਨਹੀਂ ਸਗੋਂ ਉਸ ਵਿਰਾਸਤੀ ਦੀਵਾਰ ਨੂੰ ਵੀ ਮਜ਼ਬੂਤ ਕਰਨਾ ਪਵੇਗਾ ਜੋ ਹਜ਼ਾਰਾਂ?ਸਾਲ ਤੋਂ ਭਾਰਤੀ ਸਮਾਜ ਦੀ ਰਖਵਾਲੀ ਕਰਦੀ ਆਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।