ਦਿੱਲੀ ਦੇ ਸਰਕਾਰੀ ਸਕੂਲਾਂ ‘ਚ ਪੜ੍ਹਾਈ ਜਾਵੇਗੀ ਅੰਗਰੇਜ਼ੀ

delhi

ਅੰਗਰੇਜ਼ੀ ਅਤੇ ਕਲਾ ਸਿਖਾਉਣ ਲਈ ਬ੍ਰਿਟਿਸ਼ ਕੌਂਸਲ ਨਾਲ 3 ਸਾਲ ਦੀ ਪਾਰਟਨਰਸ਼ਿਪ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖਿਆ, ਅੰਗਰੇਜ਼ੀ ਅਤੇ ਕਲਾ ਸਿਖਾਉਣ ਲਈ ਬ੍ਰਿਟਿਸ਼ ਕੌਂਸਲ ਦੇ ਨਾਲ 3 ਸਾਲ ਦੀ ਆਪਣੀ ਭਾਈਵਾਲੀ ਵਧਾ ਦਿੱਤੀ ਹੈ, ਜਿਸ ਨਾਲ ਦਿੱਲੀ ਦੇ ਨੌਜਵਾਨਾਂ ਲਈ ਵਿਸ਼ਵ ਪੱਧਰੀ ਮੌਕੇ ਪੈਦਾ ਹੋਣਗੇ। ਬ੍ਰਿਟਿਸ਼ ਕੌਂਸਲ ਦੇ ਨਾਲ ਇਸ ਸਾਂਝੇਦਾਰੀ ਬਾਰੇ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਵਿਜ਼ਨ ਇੱਕ ਈਕੋ-ਸਿਸਟਮ ਬਣਾਉਣਾ ਹੈ ਜੋ ਸਮਾਜ ਦੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਬਿਹਤਰ ਸਿੱਖਿਆ ਅਤੇ ਸੋਸ਼ਲ ਮੋਬੀਲਿਟੀ ਦੇ ਮੌਕਿਆਂ ਤੱਕ ਪਹੁੰਚਣ ’ਚ ਸਮਰੱਥ ਬਣਾਉਂਦਾ ਹੈ। ਜਿਸ ਨਾਲ ਉਨਾਂ ਨੂੰ ਸਹੀ ਮਾਇਨੇ ’ਚ ਗਲੋਬਲ ਸਿਟੀਜਨ ਜਾ ਸਕੇ।

3 ਸਾਲਾਂ ਦੀ ਪਾਰਟਨਰਸ਼ਿਪ ਦੇ ਨਾਲ, ਸਿੱਖਿਆ ਡਾਇਰੈਕਟੋਰੇਟ ਨੇ ‘ਪ੍ਰੀਮੀਅਰ ਲੀਗ ਪ੍ਰਾਇਮਰੀ ਸਟਾਰਸ ਪ੍ਰੋਜੈਕਟ’ ਦੀ ਸ਼ੁਰੂਆਤ ਕੀਤਾ ਹੈ। ਜਿਸ ਰਾਹੀਂ ਖੇਡ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਇਸ ਪ੍ਰੋਜੈਕਟ ਰਾਹੀਂ ਸਕੂਲ ਦੇ ਕੋਚਾਂ ਅਤੇ ਅਧਿਆਪਕਾਂ ਨੂੰ ਵਿੱਦਿਅਕ ਵਿਕਾਸ ਲਈ ਫੁੱਟਬਾਲ ਦੇ ਸਰਵੋਤਮ ਅਭਿਆਸਾਂ ਦੀ ਸਮਝ ਵਧਾਉਣ ਦੇ ਨਾਲ-ਨਾਲ ਸਕੂਲ ਦੇ ਕੋਚਾਂ ਤੇ ਅਧਿਆਪਕਾਂ ਨੂੰ ਵੀ ਟਰੇਨਿੰਗ ਦਿੱਤੀ ਜਾਵੇਗੀ। ਨਾਲ ਹੀ ਇਹ ਪਰਸਨਲ, ਸ਼ੋਸਲ,ਹੈਲਥ, ਇਕੋਨੋਿਮਕਲ ਐਜੂਕੇਸ਼ਨ ਦੀ ਦਿਸ਼ਾ ’ਚ ਵੀ ਅਹਿਮ ਹੈ।

ਦਿੱਲੀ ਸਰਕਾਰ ਨੇ ਬ੍ਰਿਟਿਸ਼ ਕੌਂਸਲ ਨਾਲ ਕਈ ਪਹਿਲੂਆਂ ‘ਤੇ ਭਾਈਵਾਲੀ ਕੀਤੀ ਹੈ, ਜਿਵੇਂ ਦਿੱਲੀ ਦੇ ਸਕੂਲਾਂ ਵਿੱਚ ‘ਪ੍ਰੀਮੀਅਰ ਲੀਗ ਪ੍ਰਾਇਮਰੀ ਸਟਾਰਸ’ ਪ੍ਰੋਗਰਾਮ ਨੂੰ ਵਧਾਇਆ ਜਾਵੇਗਾ। ਜਿਸ ’ਚ ਔਰਤਾਂ ਦੀ 50 ਫਸੀਦੀ ਹਿੱਸੇਦਾਰੀ ਹੋਵੇਗੀ। ਸਕੂਲਾਂ ਅਤੇ ਕਾਲਜਾਂ ਵਿੱਚ ਯੂ.ਕੇ. ਦੇ ਸਕੂਲ ਕਾਲਜਾਂ ਨਾਲ ਸਹਿਯੋਗ, ਦਿੱਲੀ ਦੀਆਂ ਤਿੰਨ ਯੂਨੀਵਰਸਿਟੀਆਂ ’ਚ ਬ੍ਰਿਟੇਨ ਦੀ ਯੂਨੀਵਰਸਿਟੀ ਦੇ ਨਾਲ ਟ੍ਰਾਂਸ਼ਨੇਸ਼ਨਲ ਐਜੂਕੇਸ਼ਨ ਤੇ ਐਜੂਕੇਸ਼ਨਲ ਕੋਲੈਬੋਰੇਸ਼ਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ