ਵਿਰਾਟ ਕੋਹਲੀ ਨੇ ਦਿਖਾਈ ਦਰਿਆਦਿਲੀ, ਫੈਨ ਨੂੰ ਗਿਫਟ ਕੀਤੀ ਭਾਰਤੀ ਟੀਮ ਦੀ ਜਰਸੀ

virat kohli

ਵਿਰਾਟ Virat Kohli  ਦੀ ਦਰਿਆਦਿਲੀ ਨੂੰ ਦੇਖ ਹਰ ਕੋਈ ਕਰ ਰਿਹਾ ਹੈ ਸ਼ਲਾਘਾ

  • ਭਾਰਤ ਨੇ ਇੱਕ ਪਾਰੀ ਅਤੇ 222 ਦੌੜਾਂ ਨਾਲ ਜਿੱਤਿਆ ਮੈਚ

ਮੋਹਾਲੀ। ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli ) ਸ਼੍ਰੀਲੰਕਾ ਖਿਲਾਫ ਆਪਣੇ ੧੦੦ਵੇਂ ਟੈਸਟ ਮੈਚ ਦੀ ਸਮਾਪਤੀ ਤੋਂ ਬਾਅਦ ਜਦੋਂ ਹੋਟਲ ਜਾ ਰਹੇ ਸਨ ਤਾਂ ਇਸ ਦੌਰਾਨ ਜਦੋਂ ਉਨਾਂ ਨੂੰ ਇੱਕ ਅਪਾਹਿਜ਼ ਫੈਨ ਨੂੰ ਦੇਖਿਆ ਤਾਂ ਕੋਹਲੀ ਨੇ ਉਸ ਨੂੰ ਭਾਰਤੀ ਟੀਮ ਦੀ ਨੀਲੀ ਜਰਸੀ ਗਿਫਟ ਕਰ ਦਿੱਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਕੋਹਲੀ ਦੇ ਫੈਨ ਧਰਮਵੀਰ ਪਾਲ ਨੇ ਕੋਹਲੀ ਦਾ ਇਹ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, ‘ਇਹ ਮੇਰੀ ਜ਼ਿੰਦਗੀ ਦਾ ਖਾਸ ਦਿਨ ਹੈ, ਇਹ ਕੋਹਲੀ ਦਾ 100ਵਾਂ ਟੈਸਟ ਮੈਚ ਸੀ ਅਤੇ ਉਨਾਂ ਨੇ ਮੈਨੂੰ ਜਰਸੀ ਗਿਫਟ ਕੀਤੀ, ਬਹੁਤ ਹੀ ਸ਼ਾਨਦਾਰ।’ ਜਿਕਰਯੋਗ ਹੈ ਕਿ ਧਰਮਵੀਰ ਨੂੰ ਟੀਮ ਇੰਡੀਆ ਦਾ ਅਨਆਫੀਸ਼ੀਅਲ 12ਵਾਂ ਖਿਡਾਰੀ ਵੀ ਮੰਨਿਆ ਜਾਂਦਾ ਹੈ। ਉਹ ਭਾਰਤੀ ਟੀਮ ਨਾਲ ਵਿਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ। ਉਹ ਅਕਸਰ ਭਾਰਤੀ ਟੀਮ ਦੇ ਮੈਚ ਦੇਖਣ ਲਈ ਸਟੇਡੀਅਮ ਪਹੁੰਚਦਾ ਹੈ ਅਤੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਵੀ ਬਹੁਤ ਮਸ਼ਹੂਰ ਹੈ।

ਭਾਰਤ ਨੇ ਇੱਕ ਪਾਰੀ ਅਤੇ 222 ਦੌੜਾਂ ਨਾਲ ਜਿੱਤਿਆ ਮੈਚ

100ਵਾਂ ਟੈਸਟ ਖੇਡ ਰਹੇ ਵਿਰਾਟ ਕੋਹਲੀ ਨੂੰ ਭਾਰਤੀ ਟੀਮ ਨੇ ਜਿੱਤ ਨਾਲ ਇਸ ਨੂੰ ਹੋਰ ਜ਼ਿਆਦਾ ਯਾਦਗਾਰ ਬਣਾ ਦਿੱਤਾ। ਇਸ ਮੈਚ ਦੇ ਹੀਰੋ ਰਹੇ ਰਵਿੰਦਰ ਜਡੇਜਾ ਜਿਨਾ ਨੇ ਆਲਰਾਊਂਡਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੂੰ ਪਾਰੀ ਅਤੇ 222 ਦੌੜਾਂ ਨਾਲ ਜਿਤਾਇਆ। ਇਸ ਨਾਲ ਭਾਰਤੀ ਟੀਮ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਫਾਲੋਆਨ ਖੇਡਣ ਲਈ ਮਜ਼ਬੂਰ ਸ਼੍ਰੀਲੰਕਾ ਦੀ ਟੀਮ ਦੂਜੀ ਪਾਰੀ ‘ਚ 178 ਦੌੜਾਂ ‘ਤੇ ਹੀ ਢੇਰ ਹੋ ਗਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 574/8 (ਘੋਸ਼ਿਤ) ਦਾ ਸਕੋਰ ਬਣਾਇਆ। ਜਵਾਬ ‘ਚ ਸ਼੍ਰੀਲੰਕਾ ਦੀ ਪਹਿਲੀ ਪਾਰੀ 174 ਦੌੜਾਂ ‘ਤੇ ਸਿਮਟ ਗਈ।

ਕੋਹਲੀ 100 ਟੈਸਟ ਖੇਡਣ ਵਾਲੇ 12ਵੇਂ ਭਾਰਤੀ ਬਣੇ

ਵਿਰਾਟ ਕੋਹਲੀ 100 ਟੈਸਟ ਮੈਚ ਖੇਡਣ ਵਾਲੇ ਭਾਰਤ ਦੇ 12ਵੇਂ ਅਤੇ ਦੁਨੀਆ ਦੇ 71ਵੇਂ ਖਿਡਾਰੀ ਬਣ ਗਏ ਹਨ। ਮੋਹਾਲੀ ‘ਚ ਉਸ ਤੋਂ ਸੈਂਕੜੇ ਦੀ ਉਮੀਦ ਸੀ ਪਰ ਉਹ 45 ਦੌੜਾਂ ਬਣਾ ਕੇ ਆਊਟ ਹੋ ਗਿਆ। ਪਿਛਲੇ ਢਾਈ ਸਾਲਾਂ ਅਤੇ 71 ਅੰਤਰਰਾਸ਼ਟਰੀ ਪਾਰੀਆਂ ਤੋਂ ਕੋਹਲੀ ਨੇ ਸੈਂਕੜਾ ਨਹੀਂ ਲਗਾਇਆ ਹੈ। ਵਿਰਾਟ ਨੇ ਹੁਣ ਤੱਕ ਵਨਡੇ ‘ਚ 43 ਅਤੇ ਟੈਸਟ ‘ਚ 27 ਸੈਂਕੜੇ ਲਗਾਏ ਹਨ। ਉਸਨੇ ਆਖਰੀ ਵਾਰ 23 ਨਵੰਬਰ 2019 ਨੂੰ ਕੋਲਕਾਤਾ ਵਿੱਚ ਬੰਗਲਾਦੇਸ਼ ਦੇ ਖਿਲਾਫ ਸੈਂਕੜਾ ਲਗਾਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ