ਸੰਪਾਦਕੀ : ਤੇਜ਼ ਤਰਾਰ ਸਿਆਸਤਦਾਨ

Navjot Singh Sidhu Sachkahoon

ਸੰਪਾਦਕੀ : ਤੇਜ਼ ਤਰਾਰ ਸਿਆਸਤਦਾਨ

ਸਿਆਸਤ ’ਚ ਹਰ ਕੋਈ ਸਵਾ ਸੇਰ ੲੈ ਆਪਣੇ ਆਪ ਨੂੰ ਕਿੰਨਾ ਹੀ ਕੋਈ ਚਤਰ ਹੁਸ਼ਿਆਰ ਮੰਨੀ ਜਾਵੇ ਪਰ ਕੋਈ ਵੀ ਲੀਡਰ ਕਿਸੇ ਤੋਂ ਘੱਟ ਨਹੀਂ ਸੱਚਾਈ ’ਤੇ ਰਹਿਣ ਤੇ ਸਬਰ ਨਾਲ ਚੱਲਣ ਵਾਲੇ ਸਿਆਸਤਦਾਨ ਹੀ ਟਿਕਦੇ ਹਨ ਤੇ ਆਪਣੀ ਪਛਾਣ ਬਣਾਉਂਦੇ ਹਨ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬੜੇ ਜੋਸ਼ੀਲੇ, ਹਾਜ਼ਰ ਜਵਾਬ ਤੇ ਵੱਡੇ ਬੁਲਾਰੇ ਮੰਨੇ ਜਾਂਦੇ ਹਨ ਉਹ ਧੜਾਧੜ ਫੈਸਲੇ ਲੈਣ ਦੇ ਵੀ ਹੱਕ ’ਚ ਹਨ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਵੀ ਸਵਾ ਸੇਰ ਮਿਲ ਰਹੇ ਹਨ ਨਵਜੋਤ ਸਿੱਧੂ ਨੇ ਪਾਰਟੀ ਦੇ ਅਨੁਸਾਸਨ ਵਾਲੀ ਲਾਈਨ ਤੋਂ ਹਟ ਕੇ ਰੈਲੀ ’ਚ ਗੈਰ ਜ਼ਰੂਰੀ ਉਤਸ਼ਾਹ ਵਿਖਾਉਂਦਿਆਂ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੀ ਟਿਕਟ ਦਾ ਐਲਾਨ ਕਰ ਦਿੱਤਾ।

ਹਲਾਂਕਿ ਟਿਕਟ ਹਾਈਕਮਾਨ ਵੱਲੋਂ ਐਲਾਨੀ ਜਾਂਦੀ ਹੈ ਨਵਜੋਤ ਸਿੱਧੂ ਫ਼ਤਹਿਜੰਗ ਬਾਜਵਾ ਨੂੰ ਖੁਸ਼ ਕਰ ਰਹੇ ਸਨ ਪਰ ਦੋ-ਤਿੰਨ ਦਿਨਾਂ ਬਾਅਦ ਹੀ ਬਾਜਵਾ ਪਲਟੀ ਮਾਰ ਕੇ ਭਾਜਪਾ ’ਚ ਰਲ ਗਏ ਪਾਰਟੀ ਪ੍ਰਧਾਨ ਲਈ ਇਹ ਘਟਨਾ ਕਾਫ਼ੀ ਦਿੱਕਤ ਭਰੀ ਹੈ ਇਹੀ ਕੁਝ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸੋਢੀ ਬਾਰੇ ਹੋਇਆ ਸੋਢੀ ਕਾਂਗਰਸ ਦੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਬਾਵਜੂਦ ਪਲਟੀ ਮਾਰ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਘਰ ਜਾਣ ਦੀ ਮੁਹਿੰਮ ਵੀ ਚਲਾਈ ਗਈ ਸੀ ਪਰ ਵਿਧਾਇਕ ਪਤਾ ਨਹੀਂ ਲੱਗਣ ਦਿੰਦੇ ਕਦੋਂ ਪਲਟੀ ਮਾਰ ਜਾਂਦੇ ਹਨ ਮੁੱਖ ਮੰਤਰੀ ਚੰਨੀ ਵੀ ਤਾਂ ਸਿੱਧੂ ਲਈ ਸਵਾ ਸੇਰ ਸਾਬਤ ਹੋਏ ਹਨ ਜਿੱਥੋਂ ਤੱਕ ਚਰਨਜੀਤ ਸਿੰਘ ਚੰਨੀ ਦਾ ਸਬੰਧ ਹੈ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ’ਚ ਨਵਜੋਤ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਿਨਾਂ ਤਾਂ ਚੰਨੀ ਮੁੱਖ ਮੰਤਰੀ ਨਹੀਂ ਬਣ ਸਕਦੇ ਸਨ ਤੇ ਇਹ ਕੰਮ ਨਵਜੋਤ ਸਿੱਧੂ ਨੇ ਕੀਤਾ ਪਰ ਬਾਅਦ ਵਿੱਚ ਚਰਨਜੀਤ ਸਿੰਘ ਨੇ ਆਪਣੇ ਆਪ ਨੂੰ ਅਜ਼ਾਦ ਮੁੱਖ ਮੰਤਰੀ ਬਣਾ ਲਿਆ ਫ਼ਿਰ ਨਵਜੋਤ ਸਿੱਧੂ ਵੀ ਹੈਰਾਨ ਰਹਿ ਰਹੇ ਗਏ ਸਿੱਧੂ ਨੂੰ ਮੁੱਖ ਮੰਤਰੀ ਤੋਂ ਆਪਣੀ ਗੱਲਾਂ ਮਨਵਾਉਣ ਲਈ ਜ਼ੋਰ ਲਾਉਣਾ ਪਿਆ ਨਵਜੋਤ ਸਿੱਧੂ ਸਿੱਧੂ ਭਾਵੇਂ ਕਿੰਨੇ ਤੇਜ਼ ਤਰਾਰ ਹੋਣ ਪਰ ਦੂਜੇ ਲੀਡਰ ਵੀ ਹੁਸ਼ਿਆਰ ਹਨ ਤੇ ਆਪਣੇ ਪੈਂਤਰੇ ਵਰਤਣ ਦੀ ਮੁਹਾਰਤ ਰੱਖਦੇ ਹਨ ਬਿਨਾਂ ਸ਼ੱਕ ਸਿਆਸਤ ਹੁਸ਼ਿਆਰੀਆਂ ਦੀ ਖੇਡ ਹੈ ਅਸਲ ’ਚ ਜ਼ਿਆਦਾ ਬੋਲਣ ਜਾਂ ਹੱਦੋਂ ਵੱਧ ਬੋਲਣ ਵਾਲੇ ਲੀਡਰਾਂ ਨੂੰ ਪਾਰਟੀਆਂ ਨੇ ਜ਼ਿਆਦਾ ਸਮਾਂ ਸਹਿਣ ਵੀ ਨਹੀਂ ਕੀਤਾ ਬਹੁਤ ਸਾਰੇ ਲੀਡਰ ਹਨ ਜੋ ਆਪਣੇ ਵਿਵਾਦਮਈ ਬੋਲਾਂ ਕਾਰਨ ਚਰਚਾ ਜਾਂ ਵਿਵਾਦਾਂ ’ਚ ਰਹਿੰਦੇ ਸਨ।

ਅੱਜ ਹਾਸ਼ੀਏ ’ਤੇ ਆਏ ਹੋਵੇ ਹਨ ਬੇਸ਼ੱਕ ਚੁਸਤ ਹੋਣਾ ਤੇ ਰਫ਼ਤਾਰ ਨਾਲ ਕੰਮ ਕਰਨਾ ਸਿਆਸਤ ’ਚ ਕਾਬਲੀਅਤ ਮੰਨੇ ਜਾਂਦੇ ਹਲ ਫ਼ਿਰ ਵੀ ਕਦਰ ਉਹਨਾਂ ਆਗੂਆਂ ਦੀ ਪੈਂਦੀ ਹੈ ਜੋ ਮਿਹਨਤੀ ਹੋਣ ਦੇ ਬਾਵਜ਼ੂਦ ਸ਼ਾਂਤ ਸੁਭਾਅ ਤੇ ਠਰੰਮੇ ਨਾਲ ਚੱਲਣ ਵਾਲੇ ਹੁੰਦੇ ਹਨ ਲੀਡਰ ਦੇ ਮੂੰਹ ’ਚੋਂ ਨਿਕਲਿਆ ਇੱਕ ਵੀ ਸ਼ਬਦ ਉਸ ਦੀ ਬੱਲੇ! ਬੱਲੇ ਕਰਵਾ ਦਿੰਦਾ ਹੈ ਹਨ ਪਰ ਵਿਗੜੇ ਹੋਏ ਬੋਲ ਉਸ ਨੂੰ ਥੱਲੇ ਵੀ ਲਾ ਦਿੰਦੇ ਹਨ ਅਸਲ ’ਚ ਸਿਆਸੀ ਆਗੂਆਂ ਨੂੰ ਸਮਾਜ ਦੇ ਰੋਲ ਮਾਡਲ ਹੀ ਹੋਣਾ ਚਾਹੀਦਾ ਹੈ ਉਨ੍ਹਾਂ ਦੀ ਬੋਲਬਾਣੀ ਤੇ ਸਰਗਰਮੀ ਨਾ ਸਿਰਫ਼ ਸਿਆਸਤ ਲਈ ਸਗੋਂ ਸਮਾਜ ਲਈ ਪ੍ਰੇਰਨਾ ਹੋਣੀ ਚਾਹੀਦੀ ਹੈ ਚਲਾਕੀਆਂ ਕਰਨਾ, ਵੱਧ ਬੋਲਣਾ, ਸਿਆਣਿਆਂ ’ਚ ਜਿਆਦਾ ਸਿਆਣੇ ਬਣਨ ਦੀ ਕੋਸ਼ਿਸ਼ ਕਰਨਾ ਹੇਠਲੇ ਦਰਜੇ ਵੱਲ ਜਾਣ ਦੀ ਨਿਸ਼ਾਨੀ ਹੁੰਦੀ ਹੈ ਜਲਦਬਾਜੀ , ਚੰਚਲ ਸੁਭਾਅ ਜਾਂ ਹੱਦੋਂ ਵੱਧ ਜ਼ਜਬਾਤੀ ਲਈ ਸਿਆਸਤ ਦਾ ਰਾਹ ਬੜਾ ਔਖਾ ਹੁੰਦਾ ਹੈ ਇਸ ਰਾਹ ’ਤੇ ਸੌ ਵਾਰ ਸੋਚ ਕੇ ਤੁਰਨਾ ਹੁੰਦਾ ਹੈ ਸੌ ਵਾਰ ਤੁਰ ਕੇ ਸੋਚਣ ਵਾਲਾ ਤਾਂ ਅਣਜਾਣ ਰਾਹੀਂ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ