ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵਿਧਵਾ ਭੈਣ ਨੂੰ ਬਣਾ ਕੇ ਦਿੱਤਾ ਆਸ਼ਿਆਨਾ

Welfare Work Sachkahoon

ਕੱਚੇ ਮਕਾਨ ਦਾ ਮੁੱਕਿਆ ਫ਼ਿਕਰ, ਕਰੀਬ 9 ਘੰਟਿਆਂ ’ਚ ਹੀ ਮਕਾਨ ਬਣਾਇਆ

(ਮਨੋਜ ਕੁਮਾਰ) ਘੱਗਾ। ਡੇਰਾ ਸੱਚਾ ਸੌਦਾ ਦੀ ਸਿੱਖਿਆ ’ਤੇ ਚੱਲਦਿਆਂ ਬਲਾਕ ਮਵੀ ਕਲਾਂ ਦੀ ਸਾਧ-ਸੰਗਤ (Welfare Work) ਨੇ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਇਨ੍ਹਾਂ ਸ਼ਰਧਾਲੂਆਂ ਨੂੰ ਫਰਿਸ਼ਤਿਆਂ ਦਾ ਨਾਂਅ ਦਿੰਦਿਆਂ ਤਹਿਦਿਲੋਂ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਜਿੰਮੇਵਾਰ ਅਮਰੀਕ ਸਿੰਘ ਇੰਸਾਂ, ਬਲਾਕ ਭੰਗੀਦਾਸ ਬਲਵੀਰ ਸਿੰਘ ਇੰਸਾਂ, 15 ਮੈਂਬਰ ਗੁਰਤੇਜ ਸਿੰਘ ਇੰਸਾਂ ਅਤੇ ਭੰਗੀਦਾਸ ਜੀਵਨ ਸਿੰਘ ਇੰਸਾਂ ਨੇ ਦੱਸਿਆ ਕਿ ਵਿਧਵਾ ਭੈਣ ਦਰਸ਼ਨਾ ਕੌਰ ਪਤਨੀ ਸਵ. ਗੋਪਾਲ ਸਿੰਘ ਵਾਸੀ ਧਨੇਠਾ ਆਪਣੇ ਇੱਕ ਲੜਕੇ ਨਾਲ ਕੱਚੇ ਮਕਾਨ ਹੇਠ ਰਹਿ ਰਹੀ ਸੀ। ਆਰਥਿਕ ਪੱਖੋਂ ਕਾਫੀ ਜਿਆਦਾ ਕਮਜ਼ੋਰ ਹੋਣ ਕਾਰਨ ਉਸ ਦੀ ਇੰਨ੍ਹੀ ਜ਼ਿਆਦਾ ਹੈਸੀਅਤ ਨਹੀਂ ਸੀ ਕਿ ਉਹ ਆਪਣਾ ਮਕਾਨ ਬਣਾ ਸਕੇ। ਜਦੋਂ ਮਕਾਨ ਬਣਾਉਣ ਦੀ ਬੇਨਤੀ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਬਲਾਕ ਮਵੀ ਕਲਾਂ ਦੀ ਕਮੇਟੀ ਨੂੰ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਹੀ ਫੈਸਲਾ ਲੈਂਦਿਆਂ ਮਕਾਨ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਕੁਝ ਹੀ ਘੰਟਿਆਂ ਵਿੱਚ ਮਕਾਨ ਅਤੇ ਇਕ ਬਾਥਰੂਮ ਬਣਾ ਕੇ ਖੜ੍ਹਾ ਕਰ ਦਿੱਤਾ। Welfare Work

ਇਸ ਸਭ ਕੁਝ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰ ਤਾਂ ਹੈਰਾਨ ਹੀ ਸੀ ਅਤੇ ਲੋਕ ਵੀ ਇਹ ਸਭ ਕੁਝ ਦੇਖ ਕੇ ਹੱਕੇ-ਬੱਕੇ ਰਹਿ ਗਏ। ਜਿਸ ਤੇ ਇਨ੍ਹਾਂ ਡੇਰਾ ਸ਼ਰਧਾਲੂਆਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਦਾ ਦੱਸਿਆ। 45 ਮੈਂਬਰ ਧੰਨ ਸਿੰਘ ਇੰਸਾਂ, 25 ਮੈਂਬਰ ਹਰਪਾਲ ਸਿੰਘ ਧਨੇਠਾ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 138 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਹ ਕਾਰਜ ਵੀ ਇਨ੍ਹਾਂ ਕਾਰਜਾਂ ਵਿੱਚੋਂ ਇੱਕ ਹੈ ।ਇਸ ਮੌਕੇ 15 ਮੈਂਬਰ ਮਨਦੀਪ ਸਿੰਘ, 15 ਮੈਂਬਰ ਜੱਸਾ ਸਿੰਘ, 15 ਮੈਂਬਰ ਹਰਦੇਵ ਸਿੰਘ ਤੋਂ ਇਲਾਵਾ ਹੋਰ ਜ਼ਿੰਮੇਵਾਰ ਅਤੇ ਸਾਧ-ਸੰਗਤ ਵੱਡੀ ਗਿਣਤੀ ’ਚ ਮੌਜ਼ੂਦ ਸੀ ।

ਫਰਿਸ਼ਤਿਆਂ ਤੋਂ ਘੱਟ ਨਹੀਂ ਡੇਰਾ ਸਰਧਾਲੂ : ਪਰਿਵਾਰਕ ਮੈਂਬਰ

ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕਰਦਿਆਂ ਇਨ੍ਹਾਂ ਨੂੰ ਫਰਿਸ਼ਤਿਆਂ ਦਾ ਨਾਂਅ ਦਿੱਤਾ ਕਿਉਂਕਿ ਉਹ ਕਾਫ਼ੀ ਸਮੇਂ ਤੋਂ ਇੰਤਜਾਰ ਕਰ ਰਹੀ ਸੀ ਕਿ ਕੋਈ ਆਏ ਉਸ ਦੀ ਮੱਦਦ ਲਈ ਤਾਂ ਜੋ ਉਸ ਦਾ ਪੱਕਾ ਮਕਾਨ ਬਣ ਸਕੇ, ਪਰ ਇਨ੍ਹਾਂ ਫਰਿਸ਼ਤਿਆਂ ਨੇ ਤਾਂ ਕੁਝ ਹੀ ਘੰਟਿਆਂ ’ਚ ਮਕਾਨ ਬਣਾ ਕੇ ਖੜ੍ਹਾ ਕਰ ਦਿੱਤਾ ਜਿੰਨ੍ਹਾਂ ਦਾ ਦੇਣ ਅਸੀਂ ਕਈ ਜਨਮਾਂ ਤੱਕ ਨਹੀਂ ਚੁੱਕਾ ਸਕਦੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ