ਕ੍ਰਿਕਟ ਮੈਚ : ਡਿੱਜੀ ਹੱਲਾ ਦੀ ਟੀਮ ਦੇ ਓਪਨਰ ਬੱਲੇਬਾਜ਼ਾਂ ਨੇ ਸਿਰਫ 8.3 ਓਵਰਾਂ ’ਚ ਜਿੱਤ ਦਰਜ ਕੀਤੀ

Sports News

ਬਿਨਾਂ ਕਿਸੇ ਵਿਕਟ ਦੇ ਨੁਕਸਾਨ ਨਾਲ ਸਿਰਫ 8.3 ਓਵਰਾਂ ’ਚ ਅਸਾਨ ਜਿੱਤ ਦਰਜ ਕੀਤੀ

(ਸੁਖਨਾਮ) ਬਠਿੰਡਾ। ਟੀ.ਐਲ.ਟੀ. ਐਡਵਰਟਾਈਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ, ਗੁਰੂਗ੍ਰਾਮ ਵੱਲੋਂ ਵਿੱਤੀ ਵਰ੍ਹੇ 2023-24 ਵਿਚ ਸਲਾਨਾ ਕਾਰੋਬਾਰ ਨੂੰ ਵਧਾਉਣ ਦੇ ਨਾਲ-ਨਾਲ ਆਪਣੀ ਟੀਮ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਫਿੱਟ ਰੱਖਣ ਲਈ ਕੁਆਰਟਰਲੀ ਕ੍ਰਿਕਟ ਮੈਚ ਵੀ ਕਰਵਾਏ ਗਏ। ਇਸੇ ਲੜੀ ਤਹਿਤ ਕੰਪਨੀ ਵੱਲੋਂ ਜਾਰ ਵਰ੍ਹੇ ’ਚ ਸਟਾਫ ਦਾ ਚੌਥਾ ਕ੍ਰਿਕਟ ਮੈਚ 10-10 ਕ੍ਰਿਕਟ ਸਟੇਡੀਅਮ ਵਿਖੇ ਕਰਵਾਇਆ ਗਿਆ ਜੋ ਕਿ ਕੰਪਨੀ ਦੀ ਡਿਜੀਟਲ ਟੀਮ ਡਿੱਜੀ ਹੱਲਾ ਅਤੇ ਦ ਲੋਕਲ ਟਾਕ ਟੀਮ ਵਿਚਕਾਰ ਖੇਡਿਆ ਗਿਆ। Sports News

ਅਨਿਲ ਸੋਨੀ ਨੇ ਮੈਨ ਆਫ ਦਾ ਮੈਚ, ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਦੇ ਖਿਤਾਬ ਕੀਤੇ ਆਪਣੇ ਨਾਂਅ

ਦ ਲੋਕਲ ਟਾਕ ਟੀਮ ਦੇ ਕੈਪਟਨ ਰੂਪੇਸ਼ ਕੁਮਾਰ ਨੇ ਟਾਸ ਜਿੱਤਣ ਤੋਂ ਬਾਅਦ ਬੈਟਿੰਗ ਕਰਨ ਦਾ ਫੈਸਲਾ ਲਿਆ, ਦ ਲੋਕਲ ਟਾਕ ਟੀਮ ਓਵਰਾਂ ਵਿਚ ਪੂਰੀ ਟੀਮ 107 ਦੌੜਾਂ ’ਤੇ ਸਿਮਟ ਗਈ। ਟੀਚੇ ਨੂੰ ਹਾਸਲ ਕਰ ਲਈ ਮੈਦਾਨ ਵਿਚ ਉੱਤਰੀ ਡਿੱਜੀ ਹੱਲਾ ਟੀਮ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਨਾਲ ਸਿਰਫ 8.3 ਓਵਰਾਂ ਵਿਚ ਅਸਾਨ ਜਿੱਤ ਦਰਜ ਕੀਤੀ। ਤੂਫਾਨੀ ਪਾਰੀ ਖੇਡਦਿਆਂ ਡਿੱਜੀ ਹੱਲਾ ਟੀਮ ਦੇ ਸਲਾਮੀ ਬੱਲੇਬਾਜ਼ ਅਨਿਲ ਸੋਨੀ ਨੇ 26 ਗੇਂਦਾਂ ’ਚ 8 ਛੱਕੇ ਅਤੇ 5 ਚੌਕਿਆਂ ਦੀ ਮੱਦਦ ਨਾਲ 75 ਦੌੜਾਂ ਦੀ ਨਾਬਾਦ ਪਾਰੀ ਖੇਡੀ ਜਦੋਂਕਿ ਲਵਦੀਪ ਸ਼ਰਮਾ ਨੇ ਉਨਾਂ ਦਾ ਭਰਪੂਰ ਸਾਥ ਦਿੰਦਿਆਂ ਟੀਚੇ ਨੂੰ ਅਸਾਨੀ ਨਾਲ ਹਾਸਲ ਕਰ ਲਿਆ। ਪਲੇਅਰ ਆਫ ਦਾ ਮੈਚ, ਬੈਸਟ ਬੈਟਸਮੈਨ ਅਤੇ ਬੈਸਟ ਬਾਲਰ ਦਾ ਖਿਤਾਬ ਟੀਮ ਡਿੱਜੀ ਹੱਲਾ ਦੇ ਖਿਡਾਰੀ ਅਨਿਲ ਸੋਨੀ ਨੂੰ ਮਿਲੇ।

ਇਹ ਵੀ ਪੜ੍ਹੋ: IND vs ENG : ਧਰਮਸ਼ਾਲਾ ‘ਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ

ਇਸ ਮੌਕੇ ਇਨਾਮ ਵੰਡ ਸਮਾਰੋਚ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਰਾਜ ਬਿਜਲੀ ਬੋਰਡ ਤੋਂ ਸੇਵਾਮੁਕਤ ਸ੍ਰੀ ਰਜਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਟੀਮ ਅਤੇ ਬੈਸਟ ਪਲੇਅਰ ਨੂੰ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਸ੍ਰੀ ਰਜਿੰਦਰ ਕੁਮਾਰ ਨੇ ਕਿਹਾ ਕਿ ਟੀ.ਐਲ.ਟੀ. ਕੰਪਨੀ ਵੱਲੋਂ ਕਰਵਾਏ ਗਏ ਇਸ ਮੈਚ ਦੇ ਸਾਰੇ ਪ੍ਰਤੀਭਾਗੀ ਵਧਾਈ ਦੇ ਪਾਤਰ ਹਨ। ਉਨਾਂ ਕਿਹਾ ਕਿ ਖੇਡਾਂ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ, ਜੇਤੂਆਂ ਨੂੰ ਵਧਾਈ ਦਿੰਦਿਆਂ ਉਨਾਂ ਕੰਪਨੀ ਦੀ ਤਰੱਕੀ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ। Sports News

Sports Newsਇਸ ਮੌਕੇ ਕੰਪਨੀ ਦੀ ਮੈਨੇਜਿੰਗ ਕਮੇਟੀ ਦੇ ਅਹੁਦੇਦਾਰਾਂ ਲਵਦੀਪ ਸ਼ਰਮਾ, ਅਨਿਲ ਸੋਨੀ, ਡਾਇਮੰਡ ਡੋਗਰਾ, ਸੰਦੀਪ ਠਾਕੁਰ ਅਤੇ ਨਿਤੀਸ਼ ਸ਼ਰਮਾ ਨੇ ਕਿਹਾ ਕਿ ਸਿਹਤ ਹੀ ਅਸਲੀ ਧਨ ਹੈ, ਜੇਕਰ ਟੀਮ ਤੰਦਰੁਸਤ ਰਹੇਗੀ ਤਾਂ ਕੰਪਨੀ ਆਪਣੇ ਆਪ ਹੀ ਤਰੱਕੀ ਦੇ ਰਾਹ ’ਤੇ ਚੱਲੇਗੀ। ਇਸ ਲਈ ਕੰਪਨੀ ਆਪਣੀ ਟੀਮ ਦੀ ਤੰਦਰੁਸਤੀ ਲਈ ਅਤੇ ਉਨਾਂ ਵਿਚ ਮੁਕਾਬਲੇ ਦੀ ਭਾਵਨਾ ਨਾਲ ਅੱਗੇ ਵਧਣ ਲਈ ਅਜਿਹੇ ਮੈਚ ਕਰਵਾਉਂਦੀ ਹੈ ਜਿਸ ਨਾਲ ਉਨਾਂ ਦਾ ਮਨੋਬਲ ਵਧਦਾ ਹੈ।