IND vs ENG : ਧਰਮਸ਼ਾਲਾ ‘ਚ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ

IND vs ENG

ਪੰਜਵਾਂ ਟੈਸਟ ਜਿੱਤੇ ਤਾਂ ਪਹਿਲੀ ਵਾਰ ਜਿੱਤ ਦੀ ਗਿਣਤੀ ਹਾਰ ਦੇ ਬਰਾਬਰ ਹੋਵੇਗੀ

ਧਰਮਸ਼ਾਲਾ (ਏਜੰਸੀ)। ਟੀਮ ਇੰਡੀਆ 7 ਮਾਰਚ ਨੂੰ ਧਰਮਸ਼ਾਲਾ ’ਚ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ ਦਾ ਆਖਰੀ ਮੈਚ ਖੇਡੇਗੀ। ਇਹ ਭਾਰਤ ਦਾ ਕੁੱਲ 579ਵਾਂ ਟੈਸਟ ਮੈਚ ਹੋਵੇਗਾ। ਜੇਕਰ ਭਾਰਤੀ ਟੀਮ ਇਹ ਟੈਸਟ ਜਿੱਤ ਜਾਂਦੀ ਹੈ ਤਾਂ ਪਹਿਲੀ ਵਾਰ ਉਸ ਦੀ ਜਿੱਤ ਦੀ ਗਿਣਤੀ ਹਾਰ ਦੇ ਬਰਾਬਰ ਹੋ ਜਾਵੇਗੀ। 1932 ’ਚ ਆਪਣਾ ਪਹਿਲਾ ਟੈਸਟ ਖੇਡਣ ਵਾਲੀ ਭਾਰਤੀ ਟੀਮ ਨੇ ਹੁਣ ਤੱਕ 578 ਟੈਸਟ ਖੇਡੇ ਹਨ, ਜਿਨ੍ਹਾਂ ’ਚੋਂ ਟੀਮ ਨੇ 177 ’ਚ ਜਿੱਤ ਦਰਜ ਕੀਤੀ ਅਤੇ 178 ’ਚ ਹਾਰ ਹੋਈ। ਧਰਮਸ਼ਾਲਾ ’ਚ ਜਿੱਤ ਨਾਲ ਟੀਮ ਇੰਡੀਆ ਦੀ ਜਿੱਤ-ਹਾਰ ਦੇ ਅੰਕੜੇ 178-178 ਦੇ ਬਰਾਬਰ ਹੋ ਜਾਣਗੇ। (IND vs ENG)

162th Welfare Work : ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਇੱਕ ਹੋਰ ਮਾਨਵਤਾ ਭਲਾਈ ਕਾਰਜ, ਦੇਖੋ ਵੀਡੀਓ

ਟੈਸਟ ’ਚ ਸਿਰਫ 4 ਟੀਮਾਂ ਦੇ ਨਾਂਅ ਹਾਰ ਤੋਂ ਜ਼ਿਆਦਾ ਜਿੱਤ | IND vs ENG

ਇੰਗਲੈਂਡ, ਅਸਟਰੇਲੀਆ, ਦੱਖਣੀ ਅਫਰੀਕਾ ਤੇ ਪਾਕਿਸਤਾਨ ਨੇ ਆਪਣੇ ਟੈਸਟ ਇਤਿਹਾਸ ’ਚ ਜਿੰਨੇ ਵੀ ਮੈਚ ਜਿੱਤੇ ਹਨ, ਉਸ ਤੋਂ ਜ਼ਿਆਦਾ ਜਿੱਤੇ ਹਨ। ਇੰਗਲੈਂਡ ਨੇ 392 ਮੈਚ ਜਿੱਤੇ, ਜਦਕਿ 323 ਹਾਰੇ। ਅਸਟਰੇਲੀਆ ਨੇ 412 ਮੈਚ ਜਿੱਤੇ ਤੇ 232 ਹਾਰੇ। ਦੱਖਣੀ ਅਫਰੀਕਾ ਨੇ 178 ਟੈਸਟ ਜਿੱਤੇ ਤੇ 161 ਹਾਰੇ। ਪਾਕਿਸਤਾਨ ਨੇ 148 ਟੈਸਟ ਜਿੱਤੇ ਤੇ 142 ਹਾਰੇ। ਇਨ੍ਹਾਂ ਤੋਂ ਇਲਾਵਾ ਬਾਕੀ 9 ਟੀਮਾਂ ਵਿਚਕਾਰ ਟੈਸਟ ਮੈਚ ਘੱਟ ਜਿੱਤੇ ਤੇ ਜ਼ਿਆਦਾ ਹਾਰੇ ਹਨ। ਹੁਣ ਟੀਮ ਇੰਡੀਆ ਧਰਮਸ਼ਾਲਾ ’ਚ ਇਸ ਰਿਕਾਰਡ ਨੂੰ ਸੁਧਾਰ ਸਕਦੀ ਹੈ।

ਭਾਰਤ ਨੇ ਇੰਗਲੈਂਡ-ਅਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡੇ | IND vs ENG

ਟੀਮ ਇੰਡੀਆ ਹੁਣ ਤੱਕ 578 ਟੈਸਟ ਖੇਡ ਚੁੱਕੀ ਹੈ। ਟੀਮ ਸਭ ਤੋਂ ਜ਼ਿਆਦਾ ਟੈਸਟ ਖੇਡਣ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਰਹੀ। ਇੰਗਲੈਂਡ 1070 ਟੈਸਟਾਂ ਨਾਲ ਪਹਿਲੇ ਸਥਾਨ ’ਤੇ ਹੈ ਅਤੇ ਅਸਟਰੇਲੀਆ 864 ਟੈਸਟਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਨੇ 578 ਮੈਚਾਂ ’ਚੋਂ 177 ਜਿੱਤੇ, ਜਦਕਿ ਟੀਮ 178 ਹਾਰੀ। ਇੱਕ ਮੈਚ ਟਾਈ ਰਿਹਾ, ਜਦਕਿ ਭਾਰਤ ਨੇ 222 ਮੈਚ ਡਰਾਅ ਖੇਡੇ। (IND vs ENG)

ਘਰੇਲੂ ਮੈਦਾਨ ’ਤੇ ਭਾਰਤ ਨੇ 100 ਤੋਂ ਜ਼ਿਆਦਾ ਟੈਸਟ ਮੈਚ ਜਿੱਤੇ | IND vs ENG

ਭਾਰਤ ਨੇ ਘਰੇਲੂ ਮੈਦਾਨ ’ਤੇ 288 ਟੈਸਟ ਖੇਡੇ ਹਨ, ਜਿਨ੍ਹਾਂ ’ਚ 117 ਜਿੱਤੇ ਹਨ ਤੇ 55 ਹਾਰੇ ਹਨ। ਇੱਕ ਮੈਚ ਟਾਈ ਰਿਹਾ, ਜਦਕਿ 115 ਮੈਚ ਡਰਾਅ ਰਹੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਘਰ ’ਚ ਸਿਰਫ 19 ਫੀਸਦੀ ਹੀ ਟੈਸਟ ਮੈਚ ਹਾਰਦਾ ਹੈ।

ਇੰਗਲੈਂਡ ਖਿਲਾਫ ਹਾਰੇ ਜ਼ਿਆਦਾ, ਜਿੱਤੇ ਘੱਟ | IND vs ENG

ਟੀਮ ਇੰਡੀਆ ਫਿਲਹਾਲ ਇੰਗਲੈਂਡ ਖਿਲਾਫ ਸੀਰੀਜ ਖੇਡ ਰਹੀ ਹੈ। ਇੰਗਲੈਂਡ ਨੇ ਵਿਸ਼ਵ ’ਚ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਤੇ ਭਾਰਤ ਨੇ ਇਸ ਟੀਮ ਵਿਰੁੱਧ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡੇ ਹਨ। ਦੋਵਾਂ ਟੀਮਾਂ ਵਿਚਕਾਰ 135 ਟੈਸਟ ਮੈਚ ਖੇਡੇ ਗਏ। ਟੀਮ ਇੰਡੀਆ ਨੂੰ 34 ’ਚ ਜਿੱਤ ਤੇ 51 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦਾ ਮਤਲਬ ਹੈ ਕਿ ਭਾਰਤ ਨੇ ਇੰਗਲੈਂਡ ਖਿਲਾਫ ਜਿੱਤ ਤੋਂ 17 ਮੈਚ ਜ਼ਿਆਦਾ ਹਾਰੇ ਹਨ। ਦੋਵਾਂ ਵਿਚਕਾਰ 50 ਮੈਚ ਡਰਾਅ ਵੀ ਰਹੇ ਹਨ। (IND vs ENG)

ਅਸਟਰੇਲੀਆ-ਪਾਕਿਸਤਾਨ ਖਿਲਾਫ ਵੀ ਹਾਰ ਜ਼ਿਆਦਾ, ਜਿੱਤ ਘੱਟ | IND vs ENG

ਭਾਰਤ ਨੇ ਅਸਟਰੇਲੀਆ ਤੇ ਵੈਸਟਇੰਡੀਜ ਖਿਲਾਫ 100 ਤੋਂ ਜ਼ਿਆਦਾ ਟੈਸਟ ਮੈਚ ਖੇਡੇ ਹਨ। ਦੋਵਾਂ ਖਿਲਾਫ ਟੀਮ ਨੇ ਜ਼ਿਆਦਾ ਟੈਸਟ ਮੈਚ ਹਾਰੇ ਹਨ ਤੇ ਜਿੱਤੇ ਘੱਟ ਹਨ। ਭਾਰਤ ਨੇ ਅਸਟਰੇਲੀਆ ਖਿਲਾਫ 32 ਟੈਸਟ ਜਿੱਤੇ ਤੇ 45 ਹਾਰੇ। ਜਦਕਿ ਵੈਸਟਇੰਡੀਜ ਖਿਲਾਫ 23 ਟੈਸਟ ਜਿੱਤੇ ਤੇ 30 ਹਾਰੇ। ਪਾਕਿਸਤਾਨ ਤੇ ਦੱਖਣੀ ਅਫਰੀਕਾ ਦੋ ਹੋਰ ਟੀਮਾਂ ਹਨ ਜਿਨ੍ਹਾਂ ਖਿਲਾਫ਼ ਭਾਰਤ ਨੇ ਜ਼ਿਆਦਾ ਟੈਸਟ ਹਾਰੇ ਹਨ ਅਤੇ ਜਿੱਤੇ ਘੱਟ ਹਨ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ 16 ਟੈਸਟ ਜਿੱਤੇ ਅਤੇ 18 ਹਾਰੇ। ਇਸ ਦੇ ਨਾਲ ਹੀ ਟੀਮ ਨੇ ਪਾਕਿਸਤਾਨ ਖਿਲਾਫ 9 ਟੈਸਟ ਜਿੱਤੇ ਤੇ 12 ਹਾਰੇ। (IND vs ENG)