ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ 1.10 ਕਰੋੜ ਦੀ ਕੀਤੀ ਧੋਖਾਧੜੀ, ਜਾਂਚ ਪਿੱਛੋਂ ਮਾਮਲਾ ਦਰਜ

Fraud

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੀ ਪੁਲਿਸ ਨੇ 5 ਤੋਂ 10 ਫ਼ੀਸਦੀ ਮੁਨਾਫ਼ੇ ਦਾ ਲਾਲਚ ਦੇ ਕੇ ਇੱਕ ਵਿਅਕਤੀ ਨਾਲ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 4 ਸਣੇ ਨਾਮਲੂਮ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਤਵੰਤ ਸ਼ਰਮਾ ਵਾਸੀ ਗੁਰੂ ਰਾਮਦਾਸ ਨਗਰ ਭਾਮੀਆਂ ਖੁਰਦ ਨੇ ਦੱਸਿਆ ਕਿ 16 ਜਨਵਰੀ 2024 ਨੂੰ ਉਨ੍ਹਾਂ ਨੂੰ ਇੱਕ ਫੋਨ ਆਇਆ। Fraud  ਜਿਸ ’ਚ ਫੋਨਕਰਤਾ ਲੜਕੀ ਨੇ ਖੁਦ ਨੂੰ ਕੈਪੀਟਲ ਇਰਾ ਪ੍ਰਾਈਵੇਟ ਲਿਮਿਟਡ ਕੰਪਨੀ ਭੋਪਾਲ ਦੀ ਮੁਲਾਜ਼ਮ ਦੱਸਿਆ।

ਇਹ ਵੀ ਪੜ੍ਹੋ: ਕ੍ਰਿਕਟ ਮੈਚ : ਡਿੱਜੀ ਹੱਲਾ ਦੀ ਟੀਮ ਦੇ ਓਪਨਰ ਬੱਲੇਬਾਜ਼ਾਂ ਨੇ ਸਿਰਫ 8.3 ਓਵਰਾਂ ’ਚ ਜਿੱਤ ਦਰਜ ਕੀਤੀ

ਸਤਵੰਤ ਸ਼ਰਮਾ ਨੇ ਅੱਗੇ ਦੱਸਿਆ ਕਿ ਫੋਨਕਰਤਾ ਲੜਕੀ ਸਮੇਤ ਫੋਨ ’ਤੇ ਗੱਲ ਕਰਨ ਵਾਲੇ ਹੋਰ ਵਿਅਕਤੀਆਂ ਨੇ ਉਸਨੂੰ ਆਖਿਆ ਕਿ ਜੇਕਰ ਉਹ ਸਟੇਟ ਮਾਰਕੀਟ ਅਕਾਊਂਟ ਹੈਂਡਲੀ ਵਿੱਚ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਹਰ ਰੋਜ਼ 5 ਤੋਂ 10 ਫੀਸਦੀ ਦਾ ਮੁਨਾਫਾ ਹੋਵੇਗਾ। ਜਿਸ ਤੋਂ ਬਾਅਦ ਵੱਧ ਮੁਨਾਫ਼ੇ ਦੇ ਲਾਲਚ ’ਚ ਆ ਕੇੇ ਸਤਵੰਤ ਸ਼ਰਮਾ ਨੇ ਫੋਨਕਰਤਾ ਲੜਕੀ ਸਣੇ ਵਿਅਕਤੀਆਂ ਨੂੰ 1 ਕਰੋੜ 10 ਲੱਖ ਰੁਪਏ ਦੇ ਦਿੱਤੇ। ਸਤਵੰਤ ਸ਼ਰਮਾ ਮੁਤਾਬਕ ਜਿਉਂ ਹੀ ਉਸਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ। Fraud

ਤਕਰੀਬਨ ਡੇਢ ਮਹੀਨੇ ਦੀ ਪੜਤਾਲ ਤੋਂ ਬਾਅਦ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ- 7 ਦੀ ਪੁਲਿਸ ਨੇ ਸਤਵੰਤ ਸ਼ਰਮਾ ਦੇ ਬਿਆਨਾਂ ’ਤੇ ਕੈਪੀਟਲ ਇਰਾ ਕੰਪਨੀ ਦੇ ਮਾਲਕ ਤੋਂ ਇਲਾਵਾ ਅਮਨ ਵਰਮਾ, ਸਵੇਤਾ ਦੁੱਬੇ, ਅਭੀਮਨਿਊ ਅਤੇ ਨਾਮਲਮੂਮ ਖਿਲਾਫ਼ ਮੁਕੱਦਮਾ ਦਰਜ ਕਰਦਿਆਂ ਅਗਲੇਰੀ ਤਫਤੀਸ਼ ਆਰੰਭ ਦਿੱਤੀ ਹੈ।