ਕਾਂਗਰਸ ਨੇ ਕੀਤਾ ਘੋਸ਼ਣਾ ਪੱਤਰ ਜਾਰੀ

Congress, Announces, Declaration

‘ਜਨ ਘੋਸ਼ਣਾ ਪੱਤਰ’ ਦਾ ਦਿੱਤਾ ਨਾਂਅ (Congress)

ਜੈਪੁਰ, ਏਜੰਸੀ। ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ ਇੱਥੇ ਆਪਣਾ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਜਿਸ ‘ਚ ਕਿਸਾਨਾਂ ਦਾ ਖੇਤੀ ਕਰਜਾ ਮੁਆਫ ਕਰਨ, ਬੇਟੀਆਂ ਦੀ ਮੁਫਤ ਸਿੱਖਿਆ, ਬੇਰੁਜ਼ਗਾਰਾਂ ਨੂੰ ਸਾਢੇ ਤਿੰਨ ਹਜ਼ਾਰ ਰੁਪਏ ਦਾ ਭੱਤਾ ਅਤੇ ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਦੇਣ ਸਮੇਤ ਹਰ ਵਰਗ ਦਾ ਧਿਆਨ ਰੱਖਣ ਦਾ ਵਾਅਦਾ ਕੀਤਾ ਗਿਆ ਹੈ। Congress ਨੇ ਇਸ ਨੂੰ ਜਨ ਘੋਸ਼ਣਾ ਪੱਤਰ ਦਾ ਨਾਂਅ ਦਿੱਤਾ ਹੈ ਅਤੇ ਰਾਜ ਦੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੇ ਸੁਝਾਅ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਗਿਆ ਹੈ।

ਜਿਸ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਦਸ ਦਿਨ ‘ਚ ਕਿਸਾਨਾਂ ਦਾ ਖੇਤੀ ਕਰਜਾ ਮੁਆਫ ਕਰਨਾ, ਕਿਸਾਨਾਂ ਨੂੰ ਖੇਤੀ ਲਈ ਸਹਿਜ ਅਤੇ ਸੌਖੀ ਦਰ ‘ਤੇ ਕਰਜ ਦੇਣਾ, ਕਿਸਾਨਾਂ ਦੇ ਸਾਰੇ ਖੇਤੀ ਯੰਤਰਾਂ ਅਤੇ ਟਰੈਕਟਰ ਨੂੰ ਜੀਐਸਟੀ ਤੋਂ ਮੁਕਤ ਕਰਨ, ਕਿਸਾਨਾਂ ਦੀ ਫਸਲ ਦੇ ਨੁਕਸਾਨ ਦੇ ਆਂਕਲਣ ਦੀ ਵਿਵਸਥਾ ‘ਚ ਸੁਧਾਰ ਕਰਦੇ ਹੋਏ ਉਸ ਨੂੰ ਵਿਵਹਾਰਕ ਬਣਾਉਣਾ ਅਤੇ ਉਸ ਦੀ ਫਸਲ ਦੇ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਵਾਅਦੇ ਹਨ ਜੋ ਇਸ ਘੋਸ਼ਣਾ ਪੱਤਰ ‘ਚ ਦਿੱਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ