ਪੀਐਸਐਲਵੀ ਸੀ 43 ਕੀਤਾ ਲਾਂਚ

Successful, Launch, Of, Pslv, C43

ਸਪੈਕਟ੍ਰਲ ਹਾਈਪਰ ਇਮੇਜਿੰਗ ਸਟੇਲਾਈਟ ਅਤੇ 30 ਹੋਰ ਸਟੇਲਾਈਟਸ ਨਾਲ ਕੀਤਾ ਲਾਂਚ

ਸ੍ਰੀਹਰੀਕੋਟਾ, ਏਜੰਸੀ। ਭਾਰਤ ਦੇ ਧਰੁਵੀ ਉਪਗ੍ਰਹਿ ਲਾਂਚ ਵਾਹਨ (Pslv) ਸੀ 43 ਨੇ ਅੱਜ ਸਵੇਰੇ 380 ਕਿਲੋਗ੍ਰਾਮ ਵਜਨੀ ਹਾਈਪਰ ਸਪੈਕਟ੍ਰਲ ਇਮੇਜਿੰਗ ਸਟੇਲਾਈਟ ਅਤੇ ਅੱਠ ਹੋਰ ਦੇਸ਼ਾਂ ਦੇ 30 ਸਟੇਲਾਈਟ ਨਾਲ ਸਫਲਤਾਪੂਰਵਕ ਇੱਥੇ ਸ੍ਰੀਹਰੀਕੋਟਾ ਰੇਂਜ ਤੋਂ ਉਡਾਨ ਭਰੀ। ਇਹ ਲਾਂਚਿੰਗ 9.58 ‘ਤੇ ਹੋਇਆ। ਆਪਣੇ ਨਿਰਧਾਰਿਤ ਪ੍ਰੋਗਰਾਮ ਤਹਿਤ ਸਵਦੇਸ਼ ‘ਚ ਬਣੇ ਇਸ ਲਾਂਚਿੰਗ ਵਾਹਨ ਰਾਕੇਟ ਨੇ ਭਿਆਨਕ ਗਰਜਨਾ ਕਰਦੇ ਹੋਏ ਉਡਾਨ ਭਰੀ ਅਤੇ ਕੁਝ ਹੀ ਪਲਾਂ ‘ਚ ਆਕਾਸ਼ ਦਾ ਸੀਨਾ ਚੀਰਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਗਿਆ। ਆਂਧਰ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ ਲਾਂਚਿੰਗ ਕੀਤੀ ਗਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਨੁਸਾਰ, ਇਸ ਦੀ ਉਲਟੀ ਗਿਣਤੀ ਬੁੱਧਵਾਰ ਸਵੇਰੇ 5.58 ਵਜੇ ਸ਼ੁਰੂ ਹੋਈ। ਇਮੇਜਿੰਗ ਸੈਟੇਲਾਈਟ ਪ੍ਰਿਥਵੀ ਦੀ ਨਿਗਰਾਨੀ ਲਈ ਹੈ ਅਤੇ ਇਸ ਦਾ ਵਿਕਾਸ ਇਸਰੋ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਹ ਪੀਐਸਐਲਵੀ-ਸੀ 43ਮਿਸ਼ਨ ਦਾ ਪਹਿਲਾ ਓਪਗ੍ਰਹਿ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ