ਸਮਲਿੰਗੀ ਵਿਆਹਾਂ ਬਾਰੇ ਕੇਂਦਰ ਸਰਕਾਰ ਦਾ ਦਰੁਸਤ ਜਵਾਬ

Supreme Court

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਦੇ ਖਿਲਾਫ਼ ਦਰੁਸਤ ਜਵਾਬ ਦਿੱਤਾ ਹੈ। ਸਰਕਾਰ ਨੇ ਦੱਸਿਆ ਹੈ ਕਿ ਸਮਲਿੰਗੀ ਵਿਆਹ ਭਾਰਤੀ ਪਰੰਪਰਾਵਾਂ ਦੇ ਉਲਟ ਹੈ। ਇਸ ਲਈ ਅਜਿਹੇ ਵਿਆਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਅਸਲ ’ਚ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇ ਹੱਕ ’ਚ ਪਟੀਸ਼ਨਾਂ ਆਈਆਂ ਸਨ ਜਿਨ੍ਹਾਂ ’ਤੇ ਸਿਖਰਲੀ ਅਦਾਲਤ ਸੁਣਵਾਈ ਕਰ ਰਹੀ ਹੈ। ਕੇਂਦਰ ਸਰਕਾਰ ਦਾ ਜਵਾਬ ਭਾਰਤੀ ਪਰੰਪਰਾਵਾਂ ਦੇ ਨਾਲ-ਨਾਲ ਮਨੁੱਖੀ ਜੀਵਨ ਦੇ ਵਿਗਿਆਨਕ ਤੇ ਪ੍ਰਕਿਰਤਕ ਪਹਿਲੂਆਂ ਤੋਂ ਵੀ ਦਰੁਸਤ ਹੈ। Same-Sex Marriage

ਸੰਸਾਰ ਦੀ ਉਤਪਤੀ ਦਾ ਨਿਯਮ ਨਰ-ਮਾਦਾ ਸਬੰਧਾਂ ’ਤੇ ਟਿਕਿਆ ਹੋਇਆ ਹੈ। ਵਿਗਿਆਨ ਤਾਂ ਵਨਸਪਤੀ ’ਚ ਵੀ ਨਰ-ਮਾਦਾ ਦੇ ਸਿਧਾਂਤ ਨੂੰ ਪ੍ਰਵਾਨ ਕਰਦੀ ਹੈ ਇੱਥੋਂ ਤੱਕ ਕੁਦਰਤ ਨੇ ਪਸ਼ੂਆਂ, ਪੰਛੀਆਂ ਦੇ ਵੀ ਨਰ ਤੇ ਮਾਦਾ ਦੇ ਸਬੰਧਾਂ ਨੂੰ ਅਗਲੇਰੀ ਪੀੜ੍ਹੀ ਦੀ ਉਤਪਤੀ ਦਾ ਆਧਾਰ ਬਣਾਇਆ ਹੈ। ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਸਮਝ ਸਕਦਾ ਹੈ ਕਿ ਜੇਕਰ ਪਸ਼ੂਆਂ ਅੰਦਰ ਵੀ ਸਮਲਿੰਗੀ ਸਬੰਧਾਂ ਨੂੰ ਮੰਨ ਲਿਆ ਜਾਵੇ ਤਾਂ ਕੀ ਸ਼ੇਰ, ਹਾਥੀ, ਘੋੜੇ ਆਦਿ ਜਾਨਵਰ ਆਪਣੀ ਹੋਂਦ ਨੂੰ ਕਾਇਮ ਰੱਖ ਸਕਣਗੇ? ਕੀ ਜੀਵ-ਜੰਤੂਆਂ ਬਿਨਾਂ ਇਹ ਸਿ੍ਰਸ਼ਟੀ ਦੀ ਕੋਈ ਹੋਂਦ ਹੋ ਸਕਦੀ ਹੈ? ਦੁੱਧ ਵਾਸਤੇ ਮੱਝਾਂ, ਗਊਆਂ, ਬੱਕਰੀਆਂ ਦੀ ਮਨੁੱਖ ਨੂੰ ਜ਼ਰੂਰਤ ਹੈ। ਕੀ ਸਮਲਿੰਗੀ ਸਬੰਧਾਂ ਨਾਲ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਇਹ ਜਾਨਵਰ ਪੈਦਾ ਹੋ ਸਕਣਗੇ?

ਸਮਲਿੰਗੀ ਵਿਆਹਾਂ ਬਾਰੇ ਕੇਂਦਰ ਸਰਕਾਰ ਦਾ ਦਰੁਸਤ ਜਵਾਬ

ਮੋਰ ਸਮੇਤ ਬਹੁਤ ਸਾਰੇ ਪਿਆਰੇ ਪੰਛੀ ਜੋ ਕੁਦਰਤ ਦੀ ਸ਼ੋਭਾ ਹਨ ਮਨੁੱਖ ਨੂੰ ਚੰਗੇ ਲੱਗਦੇ ਹਨ, ਇਹਨਾਂ ਪੰਛੀਆਂ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾਦ? ਇਸ ਤਰ੍ਹਾਂ ਮਨੁੱਖ ਤਾਂ ਇਸ ਧਰਤੀ ਦਾ ਸਭ ਤੋਂ ਕੀਮਤੀ ਪ੍ਰਾਣੀ ਹੈ ਜਿਸ ਦੀ ਹੋਂਦ ਲਈ ਅਗਲੀਆਂ ਪੀੜ੍ਹੀਆਂ ਜ਼ਰੂਰੀ ਹਨ। ਜਿੱਥੋਂ ਤੱਕ ਤੰਦਰੁਸਤੀ ਦਾ ਸਬੰਧ ਹੈ ਸਮਲਿੰਗਤਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਇਹ ਕੁਦਰਤ ਦਾ ਅਸੂਲ ਹੈ ਕਿ ਜੇਕਰ ਮਨੁੱਖ ਕੁਦਰਤ ਦੇ ਚੱਕਰ ਨਾਲ ਛੇੜਛਾੜ ਕਰੇਗਾ ਤਾਂ ਕੁਦਰਤ ਸਬਕ ਵੀ ਸਿਖਾਉਂਦੀ ਹੈ। ਜਿੱਥੋਂ ਤੱਕ ਨਿੱਜੀ ਅਜ਼ਾਦੀ ਦਾ ਸਬੰਧ ਹੈ, ਕੋਈ ਵਿਆਹ ਕਰਵਾਏ ਜਾਂ ਨਾ ਕਰਵਾਏ ਇਹ ਉਸ ਦਾ ਅਧਿਕਾਰ ਹੈ ਪਰ ਮਰਦ ਮਰਦ ਨਾਲ ਤੇ ਔਰਤ ਔਰਤ ਨਾਲ ਸਬੰਧ ਬਣਾਵੇ ਇਹ ਕੁਦਰਤ ਦੇ ਉਲਟ ਹੈ।

ਜਿੱਥੋਂ ਤੱਕ ਭਾਰਤੀ ਸੰਸਕ੍ਰਿਤੀ ਦਾ ਸਬੰਧ ਹੈ ਇਹ ਵਿਗਿਆਨਕ ਤੇ ਕੁਦਰਤ ਦੇ ਅਸੂਲਾਂ ’ਤੇ ਆਧਾਰਿਤ ਹੈ। ਭਾਰਤੀ ਸੰਸਕ੍ਰਿਤੀ ਤਾਂ ਪਤੀ-ਪਤਨੀ ਦੇ ਸਬੰਧਾਂ ਨੂੰ ਹੀ ਪਵਿੱਤਰ ਮੰਨਦੀ ਹੈ ਤੇ ਇਸ ਨਾਲ ਮਜ਼ਬੂਤ ਰਿਸ਼ਤਿਆਂ ਦਾ ਨਿਰਮਾਣ ਹੋਇਆ ਹੈ ਜੋ ਸਮਾਜਿਕ ਤਾਣੇ-ਬਾਣੇ ਦਾ ਆਧਾਰ ਬਣਦਾ ਹੈ। ਰਿਸ਼ਤਿਆਂ ਤੋਂ ਬਾਹਰੀ ਸਬੰਧ ਹੋਣ ਦਾ ਨਤੀਜਾ ਪੱਛਮ ਭੁਗਤ ਚੁੱਕਿਆ ਹੈ ਤੇ ਪੱਛਮ ਹੁਣ ਪੂਰਬ ਵੱਲ ਵੇਖ ਰਿਹਾ ਹੈ ਪਰ ਕੁਝ ਲੋਕ ਆਪਣੀ ਇੱਕਤਰਫਾ ਸੋਚ ਦੇ ਵੱਸ ਹੋ ਕੇ ਕੁਦਰਤ, ਸਮਾਜ ਅਤੇ ਮਾਨਵ ਵਿਗਿਆਨ ਨੂੰ ਨਜ਼ਰਅੰਦਾਜ਼ ਕਰਕੇ ਸਮਲਿੰਗੀ ਸਬੰਧਾਂ ਨੂੰ ਆਪਣੇ ਆਧੁਨਿਕ ਹੋਣ ਦਾ ਵਿਖਾਵਾ ਕਰਦੇ ਹਨ। ਅਸਲ ’ਚ ਸਮਲਿੰਗਤਾ ਵਿਕਾਰ ਹੈ ਜਿਸ ਦਾ ਇਲਾਜ ਮਨੋਵਿਗਿਆਨਕ ਨਜ਼ਰੀਏ ਤੇ ਤਰੀਕਿਆਂ ਨਾਲ ਹੋਣਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਮਹਾਨ ਭਾਰਤੀ ਸੰਸਕ੍ਰਿਤੀ ਦੇ ਕੀਮਤੀ ਮੁੱਲਾਂ ਨੂੰ ਹੀ ਸਮਾਜ ’ਚ ਪੂਰਾ ਮਾਣ-ਸਨਮਾਨ ਮਿਲੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।