Elon Musk: Twitter ਤੋਂ ਨੀਲੀ ਚਿੜੀ ਉੱਡੀ, ਹੁਣ ਮਸਕ ਨੇ ਬਣਾਇਆ ਟਵਿੱਟਰ ਦਾ ਨਵਾਂ Logo

Elon Musk Twitter

ਨਵੀਂ ਦਿੱਲੀ। ਜਦੋਂ ਤੋਂ Elon Musk ਨੇ ਟਵੀਟਰ ਨੂੰ ਖਰੀਦਿਆ ਹੈ ਉਦੋਂ ਤੋਂ ਬਦਲਾਅ ਹੁੰਦੇ ਨਜ਼ਰ ਆ ਰਹੇ ਹਨ। ਹੁਣ ਇੱਕ ਵੱਡਾ ਬਦਲਾਅ ਸਾਹਮਣੇ ਆਇਆ ਹੈ, ਏਲਨ ਮਸਕ ਨੇ ਟਵਿੱਟਰ ’ਤੇ ਚਿੜੀ ਵਾਲੇ ਲੋਕੋ ਨੂੰ ਐਪ ਤੋਂ ਹਟਾ ਦਿੱਤਾ ਹੈ। ਹੁਣ ਉਸ ਦੀ ਜਗ੍ਹਾ ਮਸਕ ਦੇ ਪਿਆਰੇ ਡੌਗ (ਕੁੱਤਾ) ਦਾ ਆਇਕਨ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਹ ਉਹ ਹੀ ਡੌਗ ਹੈ ਜੋ ਡਾਗਕੋਇਨ ਕ੍ਰਿਪਟੋ ਕਰੰਸੀ ’ਤੇ ਨਜ਼ਰ ਆਉਂਦਾ ਹੈ।

ਨਵੇਂ ਆਇਕਨ ਨੂੰ ਪੇਸ਼ ਕੀਤਾ | Elon Musk Twitter

ਜ਼ਿਕਰਯੋਗ ਹੈ ਕਿ ਇਸ ਲੋਗੋ ਦੇ ਬਦਲਾਅ ਦੀ ਜਾਣਕਾਰੀ ਮਿਲਦੇ ਹੀ ਟਵਿੱਟਰ ’ਤੇ ਜੰਮ ਕੇ ਡੌਗੀ ਵਾਲੇ ਮੀਮਸ ਸ਼ੇਅਰ ਹੋਣੇ ਚਾਲੂ ਹੋ ਗੲੈ ਜਿਸ ’ਚ ਇਸ ਕ੍ਰਿਪਟੋਕਰੰਸੀ ਵਾਲੇ ਇਸ ਡੌਗੀ ਦੀ ਤਸਵੀਰ ਦਿਖਾਈ ਜਾ ਰਹੀ ਹੈ। ਖੁਦ ਮਸਕ ਨੇ ਵੀ ਆਪਣੇ ਅਧਿਕਾਰਿਕ ਅਕਾਊਂਟ ਤੋਂ ਇਸ ਪੋਸਟ ਨੂੰ ਸਾਂਝਾ ਕੀਤਾ ਜਿਸ ’ਚ ਕਾਰ ’ਚ ਡੌਗ ਮੀਮ (ਜਿਸ ’ਚ ਸ਼ੀਬਾ ਇਨੂ ਦਾ ਚੇਹਰਾ ਹੈ) ਅਤੇ ਪੁਲਿਸ ਅਧਿਕਾਰੀ, ਜੋ ਇਸ ਦੇ ਡਰਾਇਵਿੰਗ ਲਾਇੰਸਸ ਨੂੰ ਦੇਖ ਰਿਹਾ ਹੈ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਯ ਦੀ ਤਸਵੀਰ ਬਦਲ ਚੁੱਕੀ ਹੈ। ਇਸ ਅਪਡੇਟ ਨੂੰ ਦੇਖਦੇ ਹੋਏ ਅਜਿਹਾ ਮੰਨਣਾ ਗਲਤ ਨਹੀਂ ਹੋਵੇਗਾ ਕਿ ਮਸਕ ਨੇ ਟਵਿੰਟਰ ਤੋਂ ਪਿਛਲੀ ਨੀਲੀ ਚਿੜੀ ਵਾਲੇ ਲੋਕੋ ਨੂੰ ਹਟਾ ਕੇ ਹੁਣ ਇਸ ਨਵੇਂ ਆਇਕਨ ਨੂੰ ਪੇਸ਼ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ