ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News ਮੁੱਖ ਮੰਤਰੀ ਨਿ...

    ਮੁੱਖ ਮੰਤਰੀ ਨਿਵਾਸ ‘ਤੇ ਕਿਸ ਹੈਸੀਅਤ ‘ਚ ਰਹਿ ਰਹੇ ਹਨ ਅਰੂਸਾ ਆਲਮ-ਭਗਵੰਤ ਮਾਨ

    Bhagwant Mann

    2022 ‘ਚ ਅਸੀ ਖੋਲਾਂਗੇ ਭਾਰਤ ਭੂਸ਼ਨ ਆਸ਼ੂ ਦੇ ‘ਅੱਤਵਾਦੀ ਕੁਨੈਕਸ਼ਨ’ ਵਾਲੇ ਕੇਸ

    ਕੈਪਟਨ ਡੀਜੀਪੀ ਨੂੰ ਬਚਾਉਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ

    ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ਬਿਆਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਤਿੱਖੇ ਹਮਲੇ ਕੀਤੇ।
    ਵਿਧਾਨ ਸਭਾ ਇਜਲਾਸ ਦੌਰਾਨ ਗਵਰਨਰ ਗੈਲਰੀ ‘ਚ ਬੈਠ ਕੇ ਸਦਨ ਦੀ ਕਾਰਵਾਈ ਦੇਖਣ ਪੁੱਜੇ ਭਗਵੰਤ ਮਾਨ ਨੇ ਬਾਹਰ ਆ ਕੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਤਵਾਦ ਹੋਣ ਦੇ ਦੋਸ਼ਾਂ ‘ਚ ਘਿਰੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਬਚਾ ਰਹੇ ਹਨ। ਅਜਿਹੇ ਹਾਲਤਾਂ ‘ਚ ਅਸੀਂ (ਆਮ ਆਦਮੀ ਪਾਰਟੀ) ਚੁੱਪ ਨਹੀਂ ਬੈਠੇਗੀ।

    ਮਾਨ ਨੇ ਕਿਹਾ ਕਿ ”ਅਸੀਂ ਬੜੇ ਲੰਬੇ ਸਮੇਂ ਤੋਂ ਚੁੱਪ ਸੀ, ਕਿ ਇਹ ਇੱਕ ਨਿੱਜੀ ਮਾਮਲਾ ਹੈ। ਪਰ ਉਹ ਡੀਜੀਪੀ ਜੋ ਜਗਤ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਨੂੰ ਅੱਤਵਾਦ ਪੈਦਾ ਕਰਨ ਵਾਲਾ ਦੱਸ ਰਹੇ ਹਨ, ਜਦਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟੇਰੇਸ ਨੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਵਿਸ਼ਵ ਸ਼ਾਂਤੀ ਦਾ ਪੁੰਜ ਕਰਾਰ ਦਿੱਤਾ ਹੈ। ਅਸੀਂ ਅਜਿਹਾ ਨਹੀਂ ਸੁਣ ਸਕਦੇ ਅਤੇ ਚੁੱਪ ਨਹੀਂ ਰਹਿ ਸਕਦੇ।”
    ਭਗਵੰਤ ਮਾਨ ਨੇ ਕਿਹਾ, ”ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਰੂਸਾ ਆਲਮ ਕਿਸ ਹੈਸੀਅਤ ‘ਚ ਪਿਛਲੇ ਕਈ ਸਾਲਾਂ ਤੋਂ ਮੁੱਖ ਮੰਤਰੀ ਨਿਵਾਸ ‘ਤੇ ਰਹਿ ਰਹੇ ਹਨ। ਉਨਾਂ ਦੇ ਵੀਜ਼ੇ ਦਾ ਸਟੇਟਸ ਕੀ ਹੈ? ਜਦਕਿ ਅਰੂਸਾ ਆਲਮ ਬਾਰੇ ਤਰਾਂ-ਤਰਾਂ ਦੀਆਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਉਹ ਪਾਕਿਸਤਾਨੀ ਏਜੰਸੀ ਆਈਐਸਆਈ ਦੀ ਏਜੰਟ ਹੈ।”

    ਮਾਨ ਨੇ ਕਿਹਾ ਕਿ ਉਹ ਇਹ ਮਾਮਲਾ ਸੰਸਦ ‘ਚ ਵੀ ਉਠਾ ਕੇ ਭਾਰਤ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਪੁੱਛਣਗੇ। ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਭਾਰਤ ਭੂਸ਼ਨ ਆਸ਼ੂ ਵਿਰੁੱਧ ਮਾਮਲੇ ਨਾ ਖੋਲੇ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਆਸ਼ੂ ਦੇ ਅੱਤਵਾਦੀ ਕੁਨੈਕਸ਼ਨ ਵਾਲੇ ਸਾਰੇ ਕੇਸ ਮੁੜ ਖੋਲ੍ਹਾਂਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here