ਰੁਜਗਾਰ ਲਈ ਕੱਢੇ ਜਾ ਰਹੇ ਪੈਦਲ ਮਾਰਚ ਸੰਬਧੀ ਪ੍ਰੋਗਰਾਮ ਦਾ ਐਲਾਨ

March for Employment
ਐਡਵੋਕੇਟ ਪਰਮਜੀਤ ਢਾਬਾ ਪੰਜਾਬ ਪ੍ਰਧਾਨ ਸਰਵ ਭਾਰਤ ਨੋਜਵਾਨ ਸਭਾ

ਫਾਜ਼ਿਲਕਾ/ਜਲਾਲਾਬਾਦ (ਰਜਨੀਸ਼ ਰਵੀ) ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਫਾਜ਼ਿਲਕਾ ਵਲੋਂ
ਨੋਜਵਾਨਾ ਲਈ ਰੁਜਗਾਰ ਦੀ ਗੰਰਟੀ ਸਿੱਖਿਆ ਅਦਿ ਅਹਿਮ ਮੁਦਿਆ ਨੂੰ ਲੈਕੇ ਕੱਢੇ ਜਾ ਰਹੇ ਪੈਦਲ ਮਾਰਚ ਲਈ ਅੱਜ ਪ੍ਰੋਗਰਾਮ ਐਲਾਨ ਕੀਤਾ ਗਿਆ। (March for Employment)

ਇਸ ਸੰਬਧੀ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾ ਅਤੇ ਸੱਕਤਰ ਚਰਨਜੀਤ ਛਾਗਾਰਾਏ ਨੇ ਦੱਸਿਆ ਕਿ ਹਰ ਇਕ ਲਈ ਰੁਜ਼ਗਾਰ, ਮੁਫ਼ਤ ਸਿੱਖਿਆ ਅਤੇ ਮੁਫ਼ਤ ਇਲਾਜ ਪ੍ਰਬੰਧ ਦੀ ਗਰੰਟੀ ਲਈ ‘BNEGA’ ਭਾਵ Bhagat Singh National Employment Gaurantee Act ਦੀ ਪ੍ਰਾਪਤੀ ਲਈ ਦੋ ਰੋਜ਼ਾ 28 ਮਈ 2023 ਨੂੰ ਘੁਬਾਇਆ ਬੱਸ ਸਟੈਂਡ ਤੋਂ ਵਕਤ ਕਰੀਬ 4 ਵਜੇ ਸ਼ਾਮ ਨੂੰ ਵਰਦੀਧਾਰੀ (BNEGA ਭਗਤ ਸਿੰਘ ਦੀ ਫੋਟੋ ਵਾਲੀ T-Shirt) ਹਜ਼ਾਰਾਂ ਵਲੰਟੀਅਰਾਂ ਵਲੋਂ ‘BNEGA ਵਲੰਟੀਅਰ ਪੈਦਲ ਮਾਰਚ’ ਸ਼ੁਰੂ ਕੀਤਾ ਜਾਵੇਗਾ ਅਤੇ ਲਾਧੂਕਾ ਸ਼ਗਨ ਪੈਲੇਸ ਵਿਖੇ ਰਾਤ ਰੁਕੇਗਾ।

ਇਹ ਵੀ ਪੜ੍ਹੋ : ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ

ਇਥੇ ਪੈਲੇਸ ਇਕ ਫੋਟੋ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਹੋਵੇਗੀ। 29 ਮਈ ਨੂੰ ਇਹ ਪੈਦਲ ਮਾਰਚ ਸਵੇਰੇ 8 ਵਜੇ ਲਾਧੂਕਾ ਤੋਂ ਫਾਜ਼ਿਲਕਾ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਲਈ ਰਵਾਨਾ ਹੋਵੇਗਾ ਅਤੇ ਉਥੇ ਪਹੁੰਚ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਪਰੰਤ ਫਾਜ਼ਿਲਕਾ ਅਨਾਜ਼ ਮੰਡੀ ਵਿੱਚ ਇੱਕ ਰੈਲੀ ਹੋਵੇਗੀ।