ਮੁੰਬਈ ਨੂੰ 62 ਦੌੜਾਂ ਨਾਲ ਹਰਾ ਕੇ ਗੁਜਰਾਤ ਦੂਜੀ ਵਾਰ ਫਾਈਨਲ ’ਚ

TATA IPL 2023

ਸ਼ੁੱਭਮਨ ਗਿੱਲ ਦਾ ਇਸ ਸੀਜਨ ਦਾ ਤੀਜਾ ਸੈਂਕੜਾ

  1. ਐਤਵਾਰ ਨੂੰ ਚੈੱਨਈ ਨਾਲ ਹੋਵੇਗਾ ਫਾਈਨਲ ਮੁਕਾਬਲਾ
  2. ਲਗਾਤਾਰ ਦੂਜੀ ਵਾਰ ਫਾਈਨਲ ’ਚ ਪਹੁੰਚਿਆ ਹੈ ਗੁਜਰਾਤ

ਅਹਿਮਦਾਬਾਦ, ਏਜੰਸੀ। ਮੌਜੂਦਾ ਚੈਂਪੀਅਨ ਗੁਜਰਾਤ (TATA IPL 2023) ਟਾਈਟਨਜ਼ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ’ਚ ਦਾਖਲ ਕੀਤਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ’ਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਹੀਰੋ ਸ਼ੁਭਮਨ ਗਿੱਲ (60 ਗੇਂਦਾਂ ਵਿੱਚ 129 ਦੌੜਾਂ) ਅਤੇ ਮੋਹਿਤ ਸ਼ਰਮਾ (10 ਦੌੜਾਂ ਦੇ ਕੇ 5 ਵਿਕਟਾਂ) ਰਹੇ। ਗਿੱਲ ਨੇ ਸੀਜ਼ਨ ਦਾ ਤੀਜਾ ਸੈਂਕੜਾ ਲਾਇਆ।

ਉਹ ਪਲੇਆਫ ਵਿੱਚ ਸੈਂਕੜਾ ਲਗਾਉਣ ਵਾਲੇ (TATA IPL 2023) ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣੇ ਹਨ, ਜਦੋਂ ਕਿ ਗੁਜਰਾਤ ਲਗਾਤਾਰ ਦੋ ਸੀਜ਼ਨਾਂ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ ਆਈਪੀਐਲ ਟੀਮ ਬਣ ਗਈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁੱਕਰਵਾਰ ਰਾਤ ਨੂੰ ਮੁੰਬਈ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ’ਚ 2 ਵਿਕਟਾਂ ’ਤੇ 233 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਦੀ ਟੀਮ 18.2 ਓਵਰਾਂ ’ਚ 171 ਦੌੜਾਂ ’ਤੇ ਆਲ ਆਊਟ ਹੋ ਗਈ।

ਗੁਜਰਾਤ ਦੀ ਟੀਮ ਹੁਣ 28 ਮਈ ਨੂੰ ਇਸੇ ਮੈਦਾਨ ’ਤੇ (TATA IPL 2023) ਐੱਮ.ਐੱਸ.ਧੋਨੀ ਦੀ ਚੇਨਈ ਖਿਲਾਫ਼ ਫਾਈਨਲ ਮੈਚ ਖੇਡੇਗੀ, ਜੇਕਰ ਪੰਡਯਾ ਧੋਨੀ ਨੂੰ ਹਰਾਉਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਗੁਜਰਾਤ ਲਗਾਤਾਰ ਦੂਜਾ ਖਿਤਾਬ ਜਿੱਤਣ ਵਾਲੀ ਆਈਪੀਐੱਲ ਇਤਿਹਾਸ ਦੀ ਤੀਜੀ ਟੀਮ ਬਣ ਜਾਵੇਗੀ।

ਇਹ ਵੀ ਪੜ੍ਹੋ : ਕੁਦਰਤ ਦਾ ਭਿਆਨਕ ਰੂਪ : ਇਨ੍ਹਾਂ ਜਿਲ੍ਹਿਆਂ ’ਚ ਭਾਰੀ ਨੁਕਸਾਨ, ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ…

ਮੈਚ ਦੇ ਟਰਨਿੰਗ ਪੁਆਇੰਟ

ਸ਼ੁੱਭਮਨ ਗਿੱਲ ਦਾ ਛੱੜਿਆ ਕੈਚ : ਛੇਵੇਂ ਓਵਰ ਵਿੱਚ ਟਿਮ ਡੇਵਿਡ ਨੇ ਮਿਡ-ਆਨ ਵਿੱਚ ਸ਼ੁੱਭਮਨ ਗਿੱਲ ਦਾ ਕੈਚ ਛੱਡਿਆ। ਵਿਕਟਕੀਪਰ ਈਸ਼ਾਨ ਕਿਸ਼ਨ 7ਵੇਂ ਓਵਰ ’ਚ ਗਿੱਲ ਨੂੰ ਸਟੰਪ ਕਰਨ ’ਚ ਅਸਫਲ ਰਹੇ ਅਤੇ ਅਗਲੀ ਹੀ ਗੇਂਦ ’ਤੇ ਤਿਲਕ ਵਰਮਾ ਕੈਚ ਲੈਣ ਲਈ ਡਾਈਵ ਨਹੀਂ ਲਗਾ ਸਕੇ। ਗਿੱਲ ਨੂੰ 3 ਜੀਵਨਦਾਨ ਮਿਲੇ ਅਤੇ ਉਸ ਨੇ 129 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ।

ਤਿਲਕ ਵਰਮਾ ਦੀ ਵਿਕਟ : ਪਾਵਰਪਲੇ ’ਚ 2 ਵਿਕਟਾਂ (TATA IPL 2023) ਗੁਆਉਣ ਤੋਂ ਬਾਅਦ ਮੁੰਬਈ ਵੱਲੋਂ ਤਿਲਕ ਵਰਮਾ ਨੇ 14 ਗੇਂਦਾਂ ’ਚ 43 ਦੌੜਾਂ ਬਣਾਈਆਂ। ਪਰ ਪਾਵਰਪਲੇ ਵਿੱਚ ਉਸਦੇ ਆਊਟ ਹੋਣ ਤੋਂ ਬਾਅਦ ਮੁੰਬਈ ਦੀ ਸਕੋਰਿੰਗ ਰਫ਼ਤਾਰ ਹੌਲੀ ਹੋ ਗਈ।

ਮੋਹਿਤ ਸ਼ਰਮਾ ਨੇ 10 ਦੌੜਾਂ ਦੇ ਕੇ ਲਈਆਂ 5 ਵਿਕਟਾਂ : ਮੁੰਬਈ ਵੱਲੋਂ ਸੂਰਿਆਕੁਮਾਰ ਯਾਦਵ ਨੇ ਸ਼ੁਰੂਆਤੀ ਵਿਕਟ ਡਿੱਗਣ ਤੋਂ ਬਾਅਦ 38 ਗੇਂਦਾਂ ’ਤੇ 61 ਦੌੜਾਂ ਬਣਾਈਆਂ। ਉਹ ਅਜੇ ਵੱਡੇ ਸ਼ਾਟ ਮਾਰਨ ਹੀ ਲੱਗੇ ਸਨ ਕਿ ਮੋਹਿਤ ਸ਼ਰਮਾ ਨੇ 15ਵੇਂ ਓਵਰ ’ਚ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਸੂਰਿਆ ਦੀ ਵਿਕਟ ਤੋਂ ਪਹਿਲਾਂ ਮੁੰਬਈ ਦਾ ਸਕੋਰ 4 ਵਿਕਟਾਂ ’ਤੇ 155 ਦੌੜਾਂ ਸੀ ਪਰ ਟੀਮ ਨੇ 171 ਦੌੜਾਂ ’ਤੇ ਬਾਕੀ ਦੀਆਂ 6 ਵਿਕਟਾਂ ਗੁਆ ਦਿੱਤੀਆਂ। ਮੋਹਿਤ ਨੇ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।